ਫਾਜ਼ਿਲਕਾ 22 ਜਨਵਰੀ : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਡਾ. ਸੇਨੁ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ `ਤੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਦਫਤਰ ਵੱਲੋਂ 24 ਜਨਵਰੀ 2024 ਨੂੰ ਜਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਬਿਓਰੋ ਆਫ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮੈਡਮ ਵੈਸ਼ਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲੇਸਮੈਂਟ ਕੈਂਪ ਵਿਚ ਪੁਖਰਾਜ ਹੈਲਥਕੇਅਰ, ਮਿਡਲੈਂਡ ਮਾਈਕਰੋਫਿਨ ਲਿਮਟਿਡ, ਅਜਾਈਲ ਹਰਬਲਸ ਕੰਪਨੀ ਦੇ ਨਾਲ-ਨਾਂਲ ਐਕਸਿਸ ਬੈਂਕ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ 12 ਵੀ ਜਾਂ 12 ਵੀਂ ਤੋਂ ਵੱਧ ਯੋਗਤਾ ਵਾਲੇ ਭਾਗ ਲੈ ਸਕਦੇ ਹਨ। ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਨੇ ਦੱਸਿਆ ਕਿ ਭਾਗ ਲੈਣ ਵਾਲਿਆਂ ਦੀ ਉਮਰ 18 ਤੋਂ 25 ਸਾਲ ਤੱਕ ਲਾਜਮੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਸਮੇਂ ਪ੍ਰਾਰਥੀ ਕੋਲ ਆਪਣਾ ਰਿਜਿਉਮ, ਯੋਗਤਾ ਸਰਟੀਫਿਕੇਟ ਦੀ ਫੋਟੋਕਾਪੀ ਅਤੇ ਅਧਾਰ ਕਾਰਡ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਜੀ.ਡੀ.ਐਮ. ਐਜੂਕੇਸ਼ਨਲ ਤੇ ਚੈਰੀਟੇਬਲ ਟਰੱਸਟ ਕਾਲਜ ਰੋਡ ਅਬੋਹਰ ਪੁਰਾਣੀ ਸੂਰਜ ਨਗਰੀ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚੌਥੀ ਮੰਜਲ, ਕਮਰਾ ਨੰਬਰ 502 ਵਿਖੇ ਸਥਿਤ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਦਫਤਰ ਫਾਜ਼ਿਲਕਾ ਅਤੇ ਹੈਲਪਲਾਈਨ ਨੰਬਰ 89060-22220, 86996 13721 ਅਤੇ 77038 18188 ਤੇ ਸੰਪਰਕ ਕੀਤਾ ਜਾ ਸਕਦਾ ਹੈ।