ਮੁੱਲਾਂਪੁਰ ਦਾਖਾ 14 ਜਵਨਰੀ (ਸਤਵਿੰਦਰ ਸਿੰਘ ਗਿੱਲ) : ਹਲਕੇ ਦਾਖੇ ਦੇ ਪਿੰਡ ਸਵੱਦੀ ਕਲਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਅੱਜ ਬਰੈੱਡ ਪਕੌੜਿਆਂ ਤੇ ਚਾਹ ਦਾ ਲੰਗਰ ਲਗਾਇਆ ਜਿਸ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਖੂਬ ਸੇਵਾ ਕੀਤੀ ਅਤੇ ਰਾਹਗੀਰਾਂ ਨੂੰ ਬਰੈੱਡ ਪਕੌੜੇ ਤੇ ਚਾਹ ਵਰਤਾਈ। ਸਵੱਦੀ ਕਲਾਂ ਦੇ ਦਾਣਾ ਮੰਡੀ ਵਾਲੇ ਮੁਹੱਲੇ ਦੇ ਨਜਦੀਕ ਚੌਂਕੀਮਾਨ ਭੂੰਦੜੀ ਰੋੜ ਤੇ ਇਹਨਾ ਨੌਜਵਾਨਾਂ ਨੇ ਲੰਗਰ ਲਗਾਇਆ ਸੀ। ਕੜਾਕੇ ਦੀ ਠੰਢ ਵਿੱਚ ਸਵੇਰੇ 9 ਵਜੇ ਦੇ ਕਰੀਬ ਸ਼ੁਰੂ ਹੋਏ ਇਸ ਚਾਹ ਤੇ ਪਕੌੜਿਆ ਦੇ ਲੰਗਰ ਵਿੱਚ ਨਿੱਕੇ ਨਿੱਕੇ ਬੱਚਿਆਂ ਨੇ ਵੀ ਖੂਬ ਸੇਵਾ ਕੀਤੀ। ਗ੍ਰੰਥੀ ਬੇਅੰਤ ਸਿੰਘ ਨੇ ਅਰਦਾਸ ਕੀਤੀ ਅਤੇ ਉਸ ਤੋ ਬਾਅਦ ਲੰਗਰ ਸ਼ੁਰੂ ਕੀਤਾ ਗਿਆ।ਇਸ ਮੌਕੇ ਚਰਨਪ੍ਰੀਤ ਸਿੰਘ,ਉਂਕਾਰ ਸਿੰਘ ਕਾਲਾ,ਜਗਸੀਰ ਸਿੰਘ ਸੀਰਾ ਧੋਥੜ,ਨੀਲਾ ਡੇਂਟਰ, ਪੱਪੀ ਬੈਂਕ ਵਾਲਾ,ਪੱਤਰਕਾਰ ਬਿੱਟੂ ਸਵੱਦੀ ਕਲਾਂ,ਸੁਖਜੀਤ ਸਿੰਘ ਸੁੱਖਾ, ਭੋਲਾ ਹੇਅਰ ਡਰੈਸਰ,ਗੁਰਸੇਵਕ ਸਿੰਘ ਸੇਵੀ,ਤਰਲੋਕ ਸਿੰਘ ਸਵੱਦੀ ਕਲਾਂ,ਫੋਜੀ ਸਾਧੂ ਸਿੰਘ,ਫੋਜੀ ਗੁਰਚਰਨ ਸਿੰਘ, ਪਿੰਦਰਾ ਫੋਜੀ, ਰਣਜੀਤ ਸਿੰਘ ਜੀਤਾ, ਅਵਤਾਰ ਸਿੰਘ ਗੋਰਾ, ਸੁਖਜਿੰਦਰ ਸਿੰਘ,ਬਲਜੀਤ ਸਿੰਘ, ਭਵਜੀਤ ਸਿੰਘ,ਸਾਬਕਾ ਪੰਚ ਜਗਤਾਰ ਸਿੰਘ ਤਾਰੀ,ਜੀਵਨ ਸਿੰਘ,ਨਿੰਜਾ ਸਵੱਦੀ ਵਾਲਾ, ਸਵਰਨ ਸਿੰਘ ਫੋਜੀ, ਰਾਮ ਮਿਸਤਰੀ, ਹਰਪ੍ਰੀਤ ਸਿੰਘ,ਹਰਵਿੰਦਰ ਸਿੰਘ ਜੇ ਈ, ਅਵਤਾਰ ਸਿੰਘ ਟੇਲਰ, ਰਾਮਪਾਲ ਸਿੰਘ,ਜਸਵੀਰ ਸਿੰਘ ਸੀਰਾ, ਸਤਨਾਮ ਸਿੰਘ ਸਿਮਕ ਅਤੇ ਬੱਬੂ ਬਸਪਾ ਅਦਿ ਆਗੂਆਂ ਨੇ ਸੇਵਾ ਕੀਤੀ ਅਤੇ ਰਾਹਗੀਰਾਂ ਨੀ ਨੂੰ ਚਾਹ ਤੇ ਪਕੌੜੇ ਵਰਤਾਏ।