- ਹੁਣ ਤੱਕ ਕੁੱਲ 45 ਉਮੀਦਵਾਰਾਂ ਦੇ ਕੋਚਿੰਗ ਕਲਾਸਾਂ ਲਈ ਬਿਨੈਪਤਰ ਪ੍ਰਾਪਤ ਹੋਏ।
ਫ਼ਰੀਦਕੋਟ, 24 ਫ਼ਰਵਰੀ : ਪੰਜਾਬ ਸਰਕਾਰ ਵਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ) ਰਾਹੀਂ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਪ੍ਰੀਖਿਆ ਦੇਣ ਦੇ ਇੱਛੁਕ ਉਮੀਦਵਾਰਾਂ ਲਈ ਜਿਲ੍ਹਾ ਫਰੀਦਕੋਟ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਇੱਕ ਹਫਤੇ ਦਾ ਜੋ ਟ੍ਰੇਨਿੰਗ ਕੋਰਸ ਮਿਤੀ 26 ਫਰਵਰੀ 2024 ਤੋ 01 ਮਾਰਚ 2024 ਤੱਕ ਕਰਵਾਇਆ ਜਾਣਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਹੁਣ ਇਹ ਕੋਚਿੰਗ ਕਲਾਸਾਂ 18 ਮਾਰਚ ਤੋੰ 22 ਮਾਰਚ ਤੱਕ ਲਗਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਹੁਣ ਤੱਕ ਕੁੱਲ 45 ਉਮੀਦਵਾਰਾਂ ਵਲੋਂ ਇਨ੍ਹਾਂ ਕੋਚਿੰਗ ਕਲਾਸਾਂ ਲਈ ਬਿਨੈਪਤਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਨਿਵੇਕਲਾ ਉਪਰਾਲਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋ ਕੀਤਾ ਜਾ ਰਿਹਾ ਹੈ। ਜਿਸ ਵਿੱਚ ਖੇਤੀਬਾੜੀ ਵਿਸ਼ੇ ਦੀ ਪੜ੍ਹਾਈ ਕਰ ਚੁੱਕੇ ਵਿਦਿਆਰਥੀਆਂ /ਉਮੀਦਵਾਰਾਂ ਨੂੰ ਖੇਤੀਬਾੜੀ ਵਿਕਾਸ ਅਫ਼ਸਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਖੇਤੀਬਾੜੀ ਮਾਹਿਰਾਂ ਵਲੋਂ ਸੇਧਾਂ ਦਿਤੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕੋਚਿੰਗ ਕਲਾਸਾਂ ਬਿਨਾਂ ਕਿਸੇ ਫੀਸ ਤੋ ਲਗਾਈਆਂ ਜਾਣਗੀਆਂ । ਇਹ ਕੋਚਿੰਗ ਕਲਾਸਾਂ ਸੁਚੱਜੇ ਨੋਟਿਸ ਦੇ ਰੂਪ ਵਿੱਚ ਇੱਕ ਪੂਰਨ ਮਾਰਗਦਰਸ਼ਨ ਦਾ ਕੰਮ ਕਰਨਗੀਆਂ ਜੋ ਖੇਤੀਬਾੜੀ ਵਿਕਾਸ ਅਫਸਰ ਦੀ ਪ੍ਰੀਖਿਆ ਨੂੰ ਸਫਲ ਕਰਨ ਵਿੱਚ ਮਦਦ ਕਰਨਗੀਆਂ।