ਰਾਮਪੁਰਾ, 23 ਅਪ੍ਰੈਲ : ਰਾਮਪੁਰਾ ਦੇ ਫਲਾਈਟਾਕਸ ਆਇਲੈਟਸ ਸੈਂਟਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸਦਾ ਉਦਘਾਟਨ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਰੁਪਿੰਦਰ ਰੂਪੀ ਨੇ ਕੀਤਾ । ਇਸ ਮੌਕੇ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਬਲੱਡ ਬੈਂਕ ਦੀ ਟੀਮ ਵੱਲੋਂ 21 ਯੂਨਿਟ ਖੂਨਦਾਨ ਇਕੱਤਰ ਕੀਤਾ ਗਿਆ ਙ ਇਸ ਮੌਕੇ ਸੈਂਟਰ ਦੇ ਐਮ ਡੀ ਅਮਿਤ ਗਰਗ ਨੇ ਰੁਪਿੰਦਰ ਰੂਪੀ ਸਮੇਤ ਆਏ ਮਹਿਮਾਨਾ ਨੂੰ ਜੀ ਆਇਆ ਆਖਦਿਆਂ ਸੈਂਟਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਚਾਣਨਾ ਪਾਇਆ, ਇਸ ਮੌਕੇ ਮੁੱਖ ਮਹਿਮਾਨ ਰੂਪਿੰਦਰ ਰੂਪੀ ਨੇ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਫਿਲਮਾਂ ਨੂੰ ਦੇਸ਼ ਵਿਦੇਸ਼ ਵਿੱਚ ਬੇਠੈ ਪੰਜਾਬੀਆਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਜਿਸ ਕਾਰਨ ਕਲਕਾਰਾ, ਡਾਇਰੈਕਟਰ, ਪ੍ਰਡਿਊਸ਼ਰ ਸਮੇਤ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਲੋਕਾ ਦੀ ਹੋਸ਼ਲਾ ਅਫਜਾਈ ਹੁੰਦੀ ਹੈ। ਕੈਂਪ ਦੇ ਅੰਤ ਵਿੱਚ ਖੂਨ ਦਾਨੀਆਂ ਸਮੇਤ ਮੁੱਖ ਮਹਿਮਾਨ ਨੂੰ ਸੈਂਟਰ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬਲੱਡ ਬੈਂਕ ਟੀਮ ਦੇ ਵਿੱਕੀ ਕੁਮਾਰ, ਭੁਪਿੰਦਰ ਬਰਨਾਲਾ,ਅਸੋਕ ਮਿੱਤਲ, ਮਨੋਹਰ ਸਿੰਘ, ਨਵਜੋਤ ਸਿਤਾਰਾ, ਪਵਨ ਮਹਿਤਾ, ਸਤਨਾਮ , ਲਾਲ ਮੁਕੇਸ਼ , ਰਜਨੀਸ਼ ਕਰਕਰਾ, ਮਨਮੋਹਨ, ਆਦਿ ਹਾਜਰ ਸਨ ।