ਮੁੱਲਾਂਪੁਰ ਦਾਖਾ 2 ਨਵੰਬਰ( ਸਤਵਿੰਦਰ ਸਿੰਘ ਗਿੱਲ) ਬੇਗਮਪੁਰਾ ਟਾਈਗਰ ਫੋਰਸ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪਮਾਲ ਅਤੇ ਵਾਇਸ ਪ੍ਰਧਾਨ ਸੁਖਵਿੰਦਰ ਸਿੰਘ ਬੁਢੇਲ ਦੀ ਪ੍ਰਧਾਨਗੀ ਚ ਗਿਆਨੀ ਅਮਰਜੀਤ ਸਿੰਘ ਮੋਰਕਰੀਮਾ ਦੇ ਸਹਿਯੋਗ ਨਾਲ ਮੁੱਲਾਂਪੁਰ ਦੇ ਨਜਦੀਕ ਪਿੰਡ ਮੋਰਕਰੀਮਾ ਵਿਖੇ ਇਕ ਮੀਟਿੰਗ ਕੀਤੀ ਗਈ।ਇਸ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ,ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਨੇ ਇਕੱਠੀ ਹੋਈ ਪਿੰਡ ਦੀ ਸੰਗਤ ਨੂੰ ਬੇਗਮਪੁਰਾ ਟਾਈਗਰ ਫੋਰਸ ਜੱਥੇਬੰਦੀ ਦੇ ਵਾਰ ਚ ਜਾਣਕਾਰੀ ਦਿੱਤੀ,ਉਹਨਾਂ ਬੋਲਦਿਆ ਕਿਹਾ ਕਿ ਅੱਜ ਦੇ ਟਾਇਮ ਆਪਾ ਸਾਰਿਆ ਨੇ ਰਲ ਮਿਲ ਕੇ ਕੌਮ ਦੇ ਮਸਲੇ ਹੱਲ ਕਰਨੇ ਨੇ ਤੁਸੀ ਸਾਨੂੰ ਸਾਥ ਦਿਓ ਅਸੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਾਗੇ।ਅਗਰ ਤੁਹਾਨੂੰ ਕਿਸੇ ਵਕਤ ਵੀ ਸਾਡੀ ਜਰੂਰਤ ਪੈਂਦੀ ਹੈ ਤਾ ਸਾਡੀ ਜੱਥੇਬੰਦੀ ਤੁਹਾਨੂੰ ਹਰ ਵਕਤ ਸੇਵਾਵਾਂ ਦੇਣ ਲਈ ਤਿਆਰ ਹੈ। ਇਸ ਮੌਕੇ ਵਾਇਸ ਪ੍ਰਧਾਨ ਸੁਖਵਿੰਦਰ ਸਿੰਘ ਬੁਢੇਲ ਨੇ ਬੋਲਦਿਆ ਕਿਹਾ ਕਿ ਸਾਡੀ ਜੱਥੇਬੰਦੀ ਦਾ ਕੰਮ ਬਾਵਾ ਸਾਹਿਬ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨਾ ਹੈ। ਅਸੀ ਬਾਵਾ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾ ਕੇ ਹੀ ਰਹਾਗੇ।ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਕੈਸੀਅਰ ਸ. ਹਾਕਮ ਸਿੰਘ ਬੁਢੇਲ,ਸਕੱਤਰ ਗੁਰਮੁੱਖ ਸਿੰਘ ਖੰਡੂਰ,ਸਕੱਤਰ ਸ. ਸਤਪਾਲ ਸਿੰਘ ਸੇਖੂਪੁਰਾ,ਪ੍ਰਧਾਨ ਸ. ਚਮਕੌਰ ਸਿੰਘ ਖੰਡੂਰ ਇਕਾਈ,ਪ੍ਰਧਾਨ ਸ. ਰਾਵਲ ਸਿੰਘ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮੇਲਸਰ ਸਾਹਿਬ ਪਿੰਡ ਪਮਾਲ, ਸ.ਬਲਵੰਤ ਸਿੰਘ ਪਮਾਲ ਕਮੇਟੀ ਮੈਂਬਰ ਆਦਿ ਹਾਜ਼ਿਰ ਸਨ। ਇਸ ਮੌਕੇ ਗਿਆਨੀ ਅਮਰਜੀਤ ਸਿੰਘ ਮੋਰਕਰੀਮਾ ਨੇ ਬੇਗਮਪੁਰਾ ਟਾਈਗਰ ਫੋਰਸ ਦੀ ਆਈ ਟੀਮ ਦਾ ਧੰਨਵਾਦ ਕਰਦਿਆ ਪਿੰਡ ਦੀ ਇਕੱਤਰ ਹੋਈ ਸੰਗਤ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ਸ. ਹਰਨੇਕ ਸਿੰਘ ਕੈੜੇ, ਸ.ਜਸਪਾਲ ਸਿੰਘ ਫੌਜੀ,ਸ.ਮਹਿੰਦਰ ਸਿੰਘ,ਸ.ਰਘਵੀਰ ਸਿੰਘ, ਸ. ਦਵਿੰਦਰ ਸਿੰਘ ਭੋਲਾ, ਸ.ਮਲਕੀਤ ਸਿੰਘ,ਸ.ਜੰਗੀਰ ਸਿੰਘ,ਸ.ਦਰਸਣ ਸਿੰਘ, ਸ. ਜੀਤ ਸਿੰਘ,ਸ.ਹਰਜੋਤ ਸਿੰਘ ਆਦਿ ਤੋ ਇਲਾਵਾ ਬੀਬੀਆਂ,ਭੈਣਾਂ ਅਤੇ ਬੱਚੇ ਵੀ ਹਾਜਿਰ ਸਨ।