ਲੁਧਿਆਣਾ, 19 ਜਨਵਰੀ : ਆਈ ਐਫ ਐਫ ਡੀ ਸੀ, ਬਠਿੰਡਾ ਦੇ ਤਕਨੀਕੀ ਮਾਹਿਰਾਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਇੱਕ ਰੋਜਾ ਟ੍ਰੇਨਿੰਗ ਅਤੇ ਗਿਆਨਵਰਧਕ ਦੌਰਾ ਕੀਤਾ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਫੇਰੀ ਵਿੱਚ ਸ਼੍ਰੀ ਐਸ.ਪੀ. ਸਿੰਘ, ਐਮ ਡੀ, ਆਈ ਐਫ ਐਫ ਡੀ ਸੀ, ਬਠਿੰਡਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਇਸ ਤੋਂ ਇਲਾਵਾ ਸ਼੍ਰੀ ਕੇ.ਐਸ. ਸੰਧੂ, ਚੀਫ, ਆਈ ਐਫ ਐਫ ਡੀ ਸੀ, ਪੰਜਾਬ, ਡਾ. ਐਸ.ਐਸ. ਬਲ, ਸਾਇੰਸਦਾਨ, ਸ਼੍ਰੀ ਗੰਗਾ ਰਾਮ, ਡਿਪਟੀ ਜਨਰਲ ਮੈਨੇਜਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ| ਉਹਨਾਂ ਦੱਸਿਆ ਕਿ ਇਸ ਫੇਰੀ ਵਿੱਚ 24 ਖੇਤੀ ਤਕਨੀਕੀ ਮਾਹਿਰਾਂ ਨੇ ਭਾਗ ਲਿਆ| ਉਹਨਾਂ ਅੱਗੇ ਦੱਸਿਆ ਕਿ ਡਾ. ਦੀਪਕ ਅਰੋੜਾ ਨੇ ਸਬਜੀਆਂ ਦੇ ਉੱਤਮ ਬੀਜਾਂ ਦੀ ਪੈਦਾਵਾਰ ਦੇ ਸੰਬੰਧ ਵਿੱਚ ਅਤੇ ਡਾ. ਖੁਸ਼ਦੀਪ ਧਰਨੀ ਨੇ ਖੇਤੀਬਾੜੀ ਵਿੱਚ ਮਾਰਕਿਟਿੰਗ ਦੀ ਮਹਤੱਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ| ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ, ਸ਼੍ਰੀ ਐਸ ਪੀ ਸਿੰਘ, ਸ਼੍ਰੀ ਕੇ.ਐਸ. ਸੰਧੂ, ਡਾ. ਐਸ.ਐਸ. ਬੱਲ ਅਤੇ ਆਏ ਹੋਏ ਤਕਨੀਕੀ ਮਾਹਿਰਾਂ ਦਾ ਧੰਨਵਾਦ ਕੀਤਾ|