ਮੁੱਲਾਂਪੁਰ ਦਾਖਾ 15 ਨਵੰਬਰ (ਸਤਵਿੰਦਰ ਸਿੰਘ ਗਿੱਲ) : ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦ ਹੋਏ ਸ਼ਹੀਦਾਂ ਦੀ ਲੜੀ ਦਾ ਇੱਕ ਮੋਤੀ ਸੰਨ 1962 ਦੀ ਚੀਨ ਸੈਨਾ ਵਿਰੁੱਧ ਲੜੀ ਲੜਾਈ ਦੌਰਾਨ ਲਾੜੀ ਮੌਤ ਨੂੰ ਵਿਆਹੁਣ ਵਾਲੇ ਸ਼ਹੀਦ ਸੁਖਦੇਵ ਸਿੰਘ ਸਿੱਧੂ ਦੀ 61ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਢੱਟ ਵਿਖੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਵੱਲੋਂ 19 ਨਵੰਬਰ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ । ਇਸ ਮੌਕੇ ਸ਼ਹੀਦ ਸੁਖਦੇਵ ਸਿੰਘ ਸਿੱਧੂ ਨੂੰ ਸਰਧਾਂਜਲੀਆਂ ਭੇਂਟ ਕਰਨ ਲਈ ਉਨ੍ਹਾਂ ਦੇ ਸਮਕਾਲੀ ਹਰਦੀਪ ਸਿੰਘ ਖੇੜਾ ਸਮੇਤ ਹੋਰ ਸਿਆਸੀ ਆਗੂ ਪੁੱਜ ਰਹੇ ਹਨ। ਉਕਤ ਜਾਣਕਾਰੀ ਸ਼ਹੀਦ ਦੀ ਭਰਜਾਈ ਮਾਤਾ ਸੁਰਜੀਤ ਕੌਰ ਪਤਨੀ ਕੈਪਟਨ ਹਰਦੇਵ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਉਸਦਾ ਦਿਉਰ ਸ਼ਹੀਦ ਸੁਖਦੇਵ ਸਿੰਘ ਸਿੱਧੂ (ਸਿੱਖ ਰੈਂਜਮੈਂਟ ਨੰਬਰ 33483331) ਜੋ ਦੁਸ਼ਮਣਾਂ ਦੀ ਫੌਜਾਂ ਨਾਲ ਲੋਹਾ ਲੈਂਦਿਆ 19 ਨਵੰਬਰ 1962 ਨੂੰ ਸ਼ਹੀਦ ਹੋਇਆ ਸੀ। ਜਿਸਦੀ ਯਾਦ ਵਿੱਚ 61ਵੀਂ ਬਰਸੀ ਸਰਕਾਰੀ ਹਾਈ ਸਕੂਲ ਢੱਟ ਵਿਖੇ ਮਨਾਈ ਜਾ ਰਹੀ ਹੈ। ਇਸ ਮੌਕੇ ਹਰਜਿੰਦਰ ਸਿੰਘ, ਦਲਜੀਤ ਕੌਰ, ਪਵਨਦੀਪ ਕੌਰ ਢੱਟ (ਸ਼ਹੀਦ ਦੀ ਪੋਤਰੀ) ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜਰ ਸਨ।