ਐਸ ਏ ਐਸ ਨਗਰ 05 ਜੂਨ : ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਸਾਹਿਬ ਵੱਲੋ ਡਰੱਗ ਸਮਗਲਰਾ, ਐਂਟੀ ਸਨੈਚਿੰਗ ਅਤੇ ਗੈਂਗਸਟਰਾ ਵਿਰੁੱਧ ਚਲਾਈ ਮੋਹਿੰਮ ਦੋਰਾਨ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ: ਸ਼ਿਵ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ, ਮੋਹਾਲੀ ਵੱਲੋ ਜ਼ਿਲ੍ਹਾ ਮੋਹਾਲੀ ਅੰਦਰ 100 ਤੋ ਉਪਰ ਸਨੈਚਿੰਗ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਵੱਖ ਵੱਖ 3 ਮੁਕੱਦਮਿਆ ਵਿੱਚ ਕੁੱਲ 11 ਅਪਰਾਧਿਕ ਦੋਸ਼ੀਆਨ (ਸਨੈਚਰ, ਡਰੱਗ ਸਮਗਲਰ ਅਤੇ ਚੋਰ) ਨੂੰ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚੋ ਗ੍ਰਿਫਤਾਰ ਕੀਤਾ ਗਿਆ। ਮੁੱਕਦਮਾ ਨੰ. 177 ਮਿਤੀ 03-06-2023 ਅ/ਧ 21-61-85 ਐਨ ਡੀ ਪੀ ਐਸ ਐਕਟ, 25 ਆਰਮਜ਼ ਐਕਟ ਥਾਣਾ ਸਦਰ ਖਰੜ ਵਿਖੇ ਦਰਜ ਕੀਤਾ ਗਿਆ। ਇਸ ਵਿੱਚ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿੰਨਾ ਦੇ ਨਾਮ ਦਵਿੰਦਰ ਸਿੰਘ ਉੱਰਫ ਬਾਬਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਦਹੀਰਪੁਰ ਤਾਣਾ ਨੂਰਪੁਰਬੇਦੀ ਜ਼ਿਲ੍ਹਾ ਰੋਪੜ,ਅਜੈ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਪਿੰਡ ਗਰਨਿਆਂ ਵਾਲੀ ਥਾਣਾ ਨੂਰਪੁਰ ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼,ਸੰਦੀਪ ਸਿੰਘ ਉੱਰਫ ਬੌਂਕਸਰ ਪੁੱਤਰ ਸੁਖਮਿੰਦਰ ਸਿੰਘ ਵਾਸੀ ਵਾਰਡ ਨੰ. 31 ਉੱਤਮ ਨਗਰ ਥਾਣਾ ਸਿਟੀ-1 ਖੰਨਾ, ਜ਼ਿਲ੍ਹਾ ਖੰਨਾ ਹਨ ।ਇਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ ,2 ਪਿਸਟਲ .32 ਬੋਰ, 3 ਜਿੰਦਾ ਰੋਂਦ .32 ਬੋਰ, ਕਾਰ ਮਾਰਕਾ ਫਾਰਚੂਨਰ,ਕਾਰ ਮਾਰਕਾ ਸਵਿਫਟ ਬ੍ਰਾਮਦ ਕੀਤੀ ਗਈ। ਮੁੱਕਦਮਾ ਨੰਬਰ 80 ਮਿਤੀ 03-06-2023 ਅ/ਧ 379, 379ਬੀ,411 ਆਈ ਪੀ ਸੀ ਥਾਣਾ ਬਲੋਗੀ, ਐਸ.ਏ.ਐਸ ਨਗਰ ਤਹਿਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੇ ਨਾਮ ਬਲਜਿੰਦਰ ਸਿੰਘ ਉੱਰਫ ਪ੍ਰਿੰਸ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਨੀਲੋਂ ਕਲਾਂ ਥਾਣਾ ਸਮਰਾਲਾ, ਜ਼ਿਲ੍ਹਾ ਲੁਧਿਆਣਾ ਹਾਲ ਵਾਸੀ #80 ਅਦਰਸ਼ ਨਗਰ ਬਲੋਗੀ,ਜਸਵੀਰ ਸਿੰਘ ਉੱਰਫ ਜੱਸ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਅਤਲਾ ਕਲਾਂ, ਥਾਣਾ ਭਿੱਖੀ, ਜ਼ਿਲ੍ਹਾ ਮਾਨਸਾ ਹਾਲ ਵਾਸੀ #80 ਅਦਰਸ਼ ਨਗਰ ਬਲੌਂਗੀ,ਰਾਜਨ ਕੁਮਾਰ ਉੱਰਫ ਜੱਗੂ ਪੁੱਤਰ ਸੁਦੇਸ਼ ਕੁਮਾਰ ਵਾਸੀ ਪਿੰਡ ਉਦੀਪੁਰੇਮਾ, ਥਾਣਾ ਨਿਰੋਟ ਜੈਮਲ ਸਿੰਘ ਜ਼ਿਲ੍ਹਾ ਪਠਾਨਕੋਟ ਹਾਲ ਵਾਸੀ ਅਦਰਸ਼ ਨਗਰ ਬਲੌਂਗੀ,ਨਿਤਨ ਪੁੱਤਰ ਬਲਵੰਤ ਰਾਏ ਵਾਸੀ # ਐਚਸੀ-1128 ਫੇਸ-1 ਮੋਹਾਲੀ ਥਾਣਾ ਫੇਸ-1 ਮੋਹਾਲੀ ਜ਼ਿਲ੍ਹਾ ਐਸ.ਏ.ਐਸ ਨਗਰ ਹਨ। ਇਨ੍ਹਾਂ ਕੋਲੋਂ 43 ਖੋਹ ਕੀਤੇ ਮੋਬਾਇਲ ਫੋਨ ਵੱਖ ਵੱਖ ਮਾਰਕਾ,4 ਖੋਹ/ਚੌਰੀ ਕੀਤੇ ਮੋਟਰਸਾਇਕਲ ਬ੍ਰਾਮਦ ਕੀਤੇ ਗਏ। ਮੁੱਕਦਮਾ ਨੰਬਰ 163 ਮਿਤੀ 30-05-2023 ਅ/ਧ 379ਬੀ,411 ਆਈਪੀਸੀ ਥਾਣਾ ਸਿਟੀ ਖਰੜ, ਐਸ.ਏ.ਐਸ ਨਗਰ ਤਹਿਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੇ ਨਾਮ ਹਰਮੀਤ ਸਿੰਘ ਉੱਰਫ ਗੋਲਾ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਢੰਗਰਾਲੀ ਥਾਣਾ ਸਦਰ ਮੋਰਿੰਡਾ ਜ਼ਿਲ੍ਹਾ ਰੋਪੜ,ਰੋਸ਼ਨ ਸਿੰਘ ਉੱਰਫ ਸੋਨੂੰ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਢੰਗਰਾਲੀ ਥਾਣਾ ਸਦਰ ਮੋਰਿੰਡਾ ਜ਼ਿਲ੍ਹਾ ਰੋਪੜ,ਜਸ਼ਨਪ੍ਰੀਤ ਸਿੰਘ ਉੱਰਫ ਭੱਟੀ ਹਰਵਿੰਦਰ ਸਿੰਘ ਵਾਸੀ ਪਿੰਡ ਮੁੰਡੀਆ ਥਾਣਾ ਸਦਰ ਮੋਰਿੰਡਾ ਜ਼ਿਲ੍ਹਾ ਰੋਪੜ,ਹਰਮਿੰਦਰ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਮੁੰਡੀਆ, ਥਾਂਣਾ ਸਦਰ ਮੋਰਿੰਡਾ, ਰੂਪਨਗਰ ਹਨ।ਇਨ੍ਹਾਂ ਕੋਲੋਂ 37 ਖੋਹ ਕੀਤੇ ਮੋਬਾਇਲ ਫੋਨ ਵੱਖ ਵੱਖ ਮਾਰਕਾ,2 ਖੋਹ/ਚੌਰੀ ਕੀਤੇ ਮੋਟਰਸਾਇਕਲ ਬ੍ਰਾਮਦ ਕੀਤੇ ਗਏ।