ਮਾਝਾ

ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਵਿੱਚ ਅੰਮ੍ਰਿਤਸਰ ਜ਼ਿਲ੍ਹਾਂ ਰਾਜ ਭਰ ਵਿੱਚ ਮੋਹਰੀ : ਡਿਪਟੀ ਕਮਿਸ਼ਨਰ 
ਅੰਮ੍ਰਿਤਸਰ 7 ਅਕਤੂਬਰ 2024 : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੇ ਡਰੀਮ ਪ੍ਰੋਜੈਕਟ ਜਿਸ ਵਿੱਚ ਉਹਨਾਂ ਨੇ ਰਾਜ ਦੇ ਵਾਸੀਆਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਦੇਣ ਦਾ ਸੁਪਨਾ ਲਿਆ ਸੀ, ਨੂੰ ਹਕੀਕੀ ਰੂਪ ਵਿੱਚ ਬਦਲਣ ਲਈ ਅੰਮ੍ਰਿਤਸਰ ਜਿਲ੍ਹਾ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਹੁਣ ਤੱਕ ਦਿੱਤੀਆਂ ਗਈਆਂ ਉਕਤ ਸੇਵਾਵਾਂ ਵਿੱਚੋਂ ਅੰਮ੍ਰਿਤਸਰ ਜਿਲ੍ਹਾ ਰਾਜ ਭਰ ਵਿੱਚੋਂ ਮੋਹਰੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਹ ਪ੍ਰਗਟਾਵਾ ਕਰਦੇ ਇਸ ਸੇਵਾ ਵਿੱਚ ਲੱਗੇ ਕਰਮਚਾਰੀਆਂ ਨੂੰ....
ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਮੌਤ
ਅੰਮ੍ਰਿਤਸਰ, 6 ਅਕਤੂਬਰ 2024 : ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਭਗਵੰਤ ਸਿੰਘ ਆਸਟ੍ਰੇਲੀਆ ਵਿੱਚ ਟਰੱਕ ਡਰਾਈਵਰ ਸੀ। ਡਰਾਈਵਰੀ ਦੌਰਾਨ ਟਰੱਕ ਦੇ ਅਚਾਨਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਲੱਗੀ ਭਿਆਨਕ ਅੱਗ 'ਚ ਭਗਵੰਤ ਸਿੰਘ ਝੁਲਸ ਗਿਆ ਅਤੇ ਉਸ ਦੀ ਮੌਤ ਹੋ ਗਈ। ਉਥੇ ਹੀ ਮ੍ਰਿਤਕ ਭਗਵੰਤ ਸਿੰਘ ਦੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਭਗਵੰਤ ਸਿੰਘ ਦੇ ਪਿਤਾ ਪਰਮਜੀਤ....
ਅੰਮ੍ਰਿਤਸਰ ‘ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ‘ਚ ਮਾਰਿਆ ਛਾਪਾ, 10 ਕਰੋੜ ਦੀ ਕੋਕੀਨ ਕੀਤੀ ਬਰਾਮਦ
ਅੰਮ੍ਰਿਤਸਰ, 6 ਅਕਤੂਬਰ 2024: ਦਿੱਲੀ ‘ਚ 5600 ਕਰੋੜ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ‘ਚ ਪੰਜਾਬ ਨਾਲ ਤਾਰਾਂ ਜੁੜੀਆਂ ਸਨ ਤਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ‘ਚ ਛਾਪੇਮਾਰੀ ਕੀਤੀ ਸੀ, ਜਿਸ ਦੌਰਾਨ ਪੁਲਿਸ ਨੇ 10 ਕਰੋੜ ਰੁਪਏ ਦੀ ਕੋਕੀਨ ਅਤੇ ਇਕ ਫਾਰਚੂਨਰ ਕਾਰ ਬਰਾਮਦ ਕੀਤੀ ਸੀ। ਇਹ ਕਾਰਵਾਈ ਅੰਮ੍ਰਿਤਸਰ ਦੇ ਪਿੰਡ ਨੇਪਾਲ ‘ਚ ਕੀਤੀ ਗਈ, ਜਿੱਥੋਂ ਅਹਿਮ ਜਾਣਕਾਰੀ ਮਿਲੀ ਹੈ। ਸਪੈਸ਼ਲ ਸੈੱਲ ਨੇ ਜਤਿੰਦਰ ਉਰਫ ਜੱਸੀ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ....
ਸਿਵਲ ਸਰਜਨ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ 
ਅੰਮ੍ਰਿਤਸਰ 5 ਅਕਤੂਬਰ 2024 : ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਅਚਨਚੇਤ ਚੈਕਿੰਗ ਕੀਤੀ । ਇਹ ਜਾਣਕਾਰੀ ਦਿੰਦਿਆ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਪੱਧਰ ਤੇ ਸਵੇਰੇ 8 ਵਜੇ ਤੋਂ ਹੀ ਚੈਕਿੰਗ ਦੀ ਸ਼ੁਰੂਆਤ ਕੀਤੀ ਗਈ, ਜਿਸ ਦੌਰਾਣ ਉਹਨਾਂ ਵਲੋਂ ਸੈਟੇਲਾਈਟ ਹਸਪਤਾਲ ਤੇ ਆਮ ਆਦਮੀਂ ਕਲੀਨਿਕ ਸੱਕਤਰੀ ਬਾਗ, ਯੂ.ਪੀ.ਐਚ.ਸੀ. ਤੇ ਆਮ ਆਦਮੀਂ ਕਲੀਨਿਕ ਭਗਤਾਂਵਾਲਾ, ਯੂ.ਪੀ.ਐਚ.ਸੀ. ਤੇ ਆਮ ਆਦਮੀਂ ਕਲੀਨਿਕ ਜੌਧ ਨਗਰ, ਆਮ ਆਦਮੀਂ....
ਜਿਲਾ ਕਚਹਿਰੀ, ਅੰਮ੍ਰਿਤਸਰ ਵਿਖੇ ਸਵੱਛਤਾ ਅਭਿਆਨ ਸਵੱਛਤਾ ਹੀ ਸੇਵਾ  ਦੀ ਸੁਰੂਆਤ 
ਅੰਮ੍ਰਿਤਸਰ 5 ਅਕਤੂਬਰ 2024 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਅਮਰਿੰਦਰ ਸਿੰਘ ਗਰੇਵਾਲ, ਜਿਲ੍ਹਾਂ ਅਤੇ ਸੈਸ਼ਨ ਜੱਜ—ਕਮ—ਚੈਅਰਮੈਨ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਸ੍ਰੀ ਅਮਰਦੀਪ ਸਿੰਘ ਬੈਂਸ਼, ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੁਆਰਾ ਜਿਲ੍ਹਾਂ ਕਚਹਿਰੀਆਂ ਅੰਮਿਤਸਰ ਵਿਖੇ ਸਵੱਛਤਾ ਅਭਿਆਨ “ ਸਵੱਛਤਾ ਹੀ ਸੇਵਾ 2024” ਦੇ ਬੈਨਰ ਹੇਠ ਜਿਲ੍ਹਾਂ ਕਚਹਿਰੀਆ, ਅੰਮ੍ਰਿਤਸਰ ਵਿਖੇ ਸਫਾਈ ਅਭਿਆਨ....
ਕੇਂਦਰੀ ਜੇਲ੍ਹ ਅੰਮ੍ਰਿਤਸਰ ਮੈਡੀਕਲ ਕੈਂਪ ਲਗਾਇਆ: ਜੱਜ ਅਮਰਦੀਪ ਸਿੰਘ ਬੈਂਸ  
ਅੰਮ੍ਰਿਤਸਰ 5 ਅਕਤੂਬਰ 2024 : ਸ੍ਰ਼ੀ ਅਮਰਿੰਦਰ ਸਿੰਘ ਗਰੇਵਾਲ, ਜਿਲ੍ਹਾ ਅਤੇ ਸੇਸ਼ਨਜ—ਕਮ—ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰl ਸ਼੍ਰੀ ਅਮਰਦੀਪ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ)—ਕਮ—ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿੱਖੇ ਇਕ ਉੱਚ ਪੱਧਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਖ ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਨੂੰ ਸ਼ਾਮਿਲ ਕੀਤਾ ਗਿਆ। ਜਿਸ ਵਿੱਚ ਮੁੱਖ....
ਐਸ. ਡੀ. ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ, ਵਿਕਰਮਜੀਤ ਸਿੰਘ ਪਾਂਥੇ ਵਲੋਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੀਤੀ ਗਈ ਚੈਕਿੰਗ
ਬਟਾਲਾ, 5 ਅਕਤੂਬਰ 2024 : ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ. ਡੀ. ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਚੈੱਕ ਕੀਤਾ ਗਿਆ। ਇਸ ਮੌਕੇ ਸੈਨੇਟਰੀ ਇੰਸਪੈਕਟਰ ਵਿਕਾਸ ਵਾਸਦੇਵ ਵੀ ਮੌਜੂਦ ਸਨ। ਕਮਿਸ਼ਨਰ, ਵਿਕਰਮਜੀਤ ਸਿੰਘ ਪਾਂਥੇ ਨੇ ਟਰਾਲੀਆ ਦਾ ਰੂਟ ਅਤੇ ਸ਼ਹਿਰ ਵਿਚ ਝਾੜੂ ਮਾਰ ਰਹੇ ਸਫ਼ਾਈ ਸੇਵਕਾਂ ਦੀ ਚੈਕਿੰਗ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਨਗਰ ਨਿਗਮ ਬਟਾਲਾ ਵਲੋਂ ਡੋਰ ਟੂ ਡੋਰ ਕੂੜਾ ਇਕੱਠਾ ਕਰਨ, ਸ਼ਹਿਰ....
ਐਮਾਜ਼ੋਨ ਕੰਪਨੀ ਨੂੰ ਵੈਬਸਾਈਟ ਤੋਂ ਗੁਟਕਾ ਸਾਹਿਬ ਹਟਾ ਕੇ ਸਪੱਸ਼ਟੀਕਰਨ ਭੇਜਣ ਲਈ ਪੱਤਰ ਲਿਖਿਆ
ਐਮਾਜ਼ੋਨ ਵੱਲੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਦਾ ਮਾਮਲਾ ਅੰਮ੍ਰਿਤਸਰ, 4 ਅਕਤੂਬਰ 2024 : ਆਨਲਾਈਨ ਵਪਾਰਕ ਵੈੱਬਸਾਈਟ ਐਮਾਜ਼ੋਨ ਵੱਲੋਂ ਪਾਵਨ ਗੁਰਬਾਣੀ ਦੀਆਂ ਸੈਂਚੀਆਂ ਤੇ ਗੁਟਕਾ ਸਾਹਿਬ ਵੇਚਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਗੁਟਕਾ ਸਾਹਿਬ ਦੀ ਵਿਕਰੀ ਤੁਰੰਤ ਰੋਕਣ ਲਈ ਆਖਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਪੋਥੀਆਂ ਅਤੇ ਪਵਿੱਤਰ ਗੁਟਕਾ ਸਾਹਿਬ ਨੂੰ ਇਸ ਐਪ....
ਧੱਕੇ ਮਾਰ ਕੇ ਅਤੇ ਗੁੰਡਾਗਰਦੀ ਨਾਲ ਪੰਚਾਇਤੀ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ : ਸੁਖਜਿੰਦਰ ਰੰਧਾਵਾ 
ਡੇਰਾ ਬਾਬਾ ਨਾਨਕ, 04 ਅਕਤੂਬਰ 2024 : ਅੱਜ ਇਕ ਬਜ਼ੁਰਗ ਜੋ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਪਿਉ ਦੇ ਬਰਾਬਰ ਦੀ ਉਮਰ ਦਾ ਹੈ ਉਸ ਨੂੰ ਧੱਕੇ ਮਾਰ ਕੇ ਬੀ ਡੀ ਉ ਦਫ਼ਤਰ ਕਲਾਨੌਰ ਵਿਚੋਂ ਇਸ ਲ‌ਈ ਕੱਢਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ ਅਤੇ ਪੰਚਾਇਤੀ ਚੋਣਾਂ ਲੜਨ ਦਾ ਚਾਹਵਾਨ ਸੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਧੱਕੇ ਮਾਰ ਕੇ, ਜਨਤਾ ਨੂੰ ਜ਼ਲੀਲ ਕਰਕੇ ਅਤੇ ਗੁੰਡਾਗਰਦੀ ਨਾਲ ਚੌਣਾਂ ਨਹੀਂ ਜਿਤੀਆਂ ਜਾ ਸਕਦੀਆਂ ਇਹ....
ਕੇਂਦਰੀ ਵਿਧਾਨ ਸਭਾ ਹਲਕੇ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹੇਗੀ : ਵਿਧਾਇਕ ਡਾ ਅਜੈ ਗੁਪਤਾ
ਅਮਨ ਐਵੀਨਿਊ ਵਿੱਚ ਸੜਕਾਂ ਬਣਾਉਣ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅੰਮ੍ਰਿਤਸਰ, 4 ਅਕਤੂਬਰ 2024 : ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੈ ਗੁਪਤਾ ਨੇ ਅੱਜ ਅਮਨ ਐਵੀਨਿਊ ਇਲਾਕੇ ਵਿੱਚ ਸੜਕਾਂ ਬਣਾਉਣ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹਿਣ ਦਿੱਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਿਸ਼ਨ ਕੋਟ ਇਸਲਾਮਾਬਾਦ, ਹਰੀਪੁਰਾ ਪੁਲ ਦੇ ਦੋਵੇਂ ਪਾਸੇ, ਗੇਟ ਖਜ਼ਾਨਾ ਤੋਂ ਨਵਾਂ ਰੋਡ....
17 ਅਕਤੂਬਰ ਨੂੰ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਮਣਾਇਆ ਜਾਵੇਗਾ ਪ੍ਰਗਟ ਦਿਵਸ - ਡਿਪਟੀ ਕਮਿਸ਼ਨਰ 
ਪੰਜ ਅਕਤੂਬਰ ਨੂੰ ਹਿਮਾਚਲ ਤੋਂ ਪੁਜੇਗੀ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਦੇ ਰੂਟ ਪਲਾਨ ਤੇ ਸੁਰੱਖਿਆ ਤੇ ਕੀਤੇ ਜਾਣਗੇ ਪੁਖਤਾ ਪ੍ਰਬੰਧ – ਪੁਲਿਸ ਕਮਿਸ਼ਨਰ ਵੱਖ-ਵੱਖ ਜੱਥੇਬੰਦੀਆਂ ਨਾਲ ਕੀਤੀ ਮੀਟਿੰਗ ਅੰਮ੍ਰਿਤਸਰ 4 ਅਕਤੂਬਰ, 2024 : ਭਗਵਾਨ ਵਾਲਮੀਕਿ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17 ਅਕਤੂਬਰ ਨੂੰ ਸ੍ਰੀ ਵਾਲਮੀਕਿ ਤੀਰਥ ਵਿਖੇ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਅਤੇ 5 ਅਕਤੂਬਰ ਤੋਂ ਵੱਖ ਵੱਖ ਰਾਜਾਂ ਅਤੇ ਹੋਰ ਥਾਵਾਂ ਤੋਂ ਸ਼ੋਭਾ ਯਾਤਰਾ ਵਿਖੇ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ। ਇਸ ਸਬੰਧ ਵਿੱਚ....
ਤੰਦਰੁਸਤ ਸਰੀਰ ਲਈ ਯੋਗਾ ਵਰਦਾਨ ਹੈ : ਜ਼ਿਲ੍ਹਾ ਕੁਰਾਡੀਨੇਟਰ ਸ਼੍ਰੀ ਲਵਪ੍ਰੀਤ ਸਿੰਘ
ਬਟਾਲਾ, 4 ਅਕਤੂਬਰ 2024 : ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸੀ.ਐੱਮ.ਦੀ ਯੋਗਸ਼ਾਲਾ ਇੱਕ ਤੰਦਰੁਸਤ ਪੰਜਾਬ ਬਣਾਉਣ ਲਈ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਕੁਰਾਡੀਨੇਟਰ ਸ਼੍ਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਗਭਗ 170 ਯੋਗ ਕਲਾਸਾਂ ਰੋਜ਼ਾਨਾ ਲੱਗ ਰਹੀਆਂ ਹਨ। ਜਿਨ੍ਹਾਂ ਵਿੱਚ ਲਗਭਗ 6000 ਹਜ਼ਾਰ ਲੋਕ ਲਾਭ ਉਠਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸਾਡੇ ਖਾਣ-ਪੀਣ ਅਤੇ ਰੋਜਾਨਾ ਜ਼ਿੰਦਗੀ ਦੇ ਰੁਝੇਵਿਆਂ ਦੇ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ....
ਪੰਚਾਇਤੀ ਚੋਣਾਂ 2024  ਦੇ ਮੱਦੇਨਜ਼ਰ ਕੋਈ ਵੀ ਅਧਿਕਾਰੀ/ਕਰਮਚਾਰੀ ਬਿਨ੍ਹਾ ਇਜਾਜਤ ਤੋਂ ਛੁੱਟੀ ਨਹੀਂ ਕਰੇਗਾ ਅਤੇ ਨਾਂ ਹੀ ਸਟੇਸ਼ਨ ਛੱਡੇਗਾ : ਐੱਸ.ਡੀ.ਐੱਮ ਕਮ-ਚੋਣਕਾਰ 
ਬਟਾਲਾ, 4 ਅਕਤੂਬਰ 2024 : ਸ਼੍ਰੀ ਵਿਕਰਮਜੀਤ ਸਿੰਘ, ਐੱਸ.ਡੀ.ਐੱਮ ਕਮ- ਚੋਣਕਾਰ ਰਜਿਸਟਰੇਸ਼ਨ ਅਫਸਰ ( ਪੰਚਾਇਤ ਚੋਣਾ) ਬਟਾਲਾ ਵੱਲੋਂ ਜਾਰੀ ਕੀਤੇ ਇੱਕ ਹੁਕਮ ਵਿੱਚ ਦੱਸਿਆ ਗਿਆ ਕਿ ਪੰਚਾਇਤੀ ਚੋਣਾਂ 2024 ਦੇ ਮੱਦੇ ਨਜਰ ਤਹਿਸੀਲ ਬਟਾਲਾ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਅਧਿਕਾਰੀ/ਕਰਮਚਾਰੀ ਪੰਚਾਇਤੀ ਚੋਣਾਂ 2024 ਦੀ ਚੋਣ ਪ੍ਰਕਿਰਿਆ ਖਤਮ ਹੋਣ ਤੱਕ ਇਜਾਜਤ ਤੋਂ ਬਿਨਾਂ ਛੁੱਟੀ ਨਹੀਂ ਕਰੇਗਾ ਅਤੇ ਨਾਂ ਹੀ ਬਿਨਾ ਇਜਾਜਤ ਸਟੇਸ਼ਨ ਛੱਡੇਗਾ। ਨਾ....
ਕਿਸਾਨ ਮਸ਼ੀਨਰੀ ਦੀ ਬੁਕਿੰਗ ਲਈ 'ਉੱਨਤ ਕਿਸਾਨ' ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ- ਸ੍ਰੀ ਉਮਾ ਸ਼ੰਕਰ ਗੁਪਤਾ,ਡਿਪਟੀ ਕਮਿਸ਼ਨਰ
ਬਟਾਲਾ, 4 ਅਕਤੂਬਰ 2024 : ਸ਼੍ਰੀ ਉਮਾ ਸ਼ੰਕਰ ਗੁਪਤਾ,ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਲਈ ਲੋਂੜੀਦੀ ਮਸ਼ੀਨਰੀ ਉਪਲਬਧ ਕਰਵਾਈ ਗਈ ਹੈ, ਇਸ ਲਈ ਕਿਸਾਨ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਖੇਤੀ ਦੀ ਮਸ਼ੀਨਰੀ ਦੀ ਪੂਰੀ ਸਮਰੱਥਾ ਨਾਲ ਵਰਤੋਂ ਕਰਨ ਤੇ ਆਪਸੀ ਤਾਲ ਮੇਲ ਨਾਲ ਪਰਾਲੀ ਪ੍ਰਬੰਧਨ ਦੇ ਕੰਮ ਨੂੰ ਨੇਪਰੇ ਚਾੜ੍ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕਿਸਾਨ ਮਸ਼ੀਨਰੀ ਦੀ ਬੁਕਿੰਗ ਲਈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ 'ਉੱਨਤ ਕਿਸਾਨ....
ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਤਿੰਨ ਪ੍ਰਚਾਰ ਵੈਨਾਂ ਰਵਾਨਾ
ਜਾਗਰੂਕਤਾ ਵੈਨਾਂ ਰਾਹੀਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕੀਤਾ ਜਾਵੇਗਾ ਜਾਗਰੂਕ ਗੁਰਦਾਸਪੁਰ, 04 ਅਕਤੂਬਰ 2024 : ਜ਼ਿਲ੍ਹੇ ਵਿੱਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਇਸ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ, ਕਿਸਾਨਾਂ ਨੂੰ ਮਸ਼ੀਨਰੀ ਸਬੰਧੀ ਜਾਣਕਾਰੀ ਦੇਣ ਲਈ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਦੇ ਰੁਝਾਨ ਨੂੰ ਜ਼ਮੀਨੀ ਪੱਧਰ ’ਤੇ ਠੱਲ੍ਹ ਪਾਉਣ ਲਈ ਬਹੁ-ਪੱਖੀ ਰਣਨੀਤੀ ਅਪਣਾਉਂਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਅੱਜ ਹਾਟ ਸਪਾਟ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ....