ਮਾਝਾ

ਡਾਇਰੈਕਟਰ ਐਨ. ਐਚ. ਐਮ. (ਪੰਜਾਬ) ਵੱਲੋਂ ਹੜ੍ਹਾਂ ਦੀ ਨਾਜੁਕ ਸਥਿਤੀ ਸਮੇਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਵਿਸ਼ੇਸ ਦੌਰਾ
ਤਰਨ ਤਾਰਨ, 21 ਜੁਲਾਈ : ਡਾਇਰੈਕਟਰ ਐੱਨ. ਐੱਚ. ਐੱਮ. (ਪੰਜਾਬ) ਡਾ. ਐਸ. ਪੀ. ਸਿੰਘ ਵਲੋਂ ਅੱਜ ਜਿਲਾ੍ਹ ਤਰਨਤਾਰਨ ਵਿਖੇ ਹੜ੍ਹਾਂ ਦੀ ਨਾਜੁਕ ਸਥਿਤੀ ਸਮੇਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਵਿਸ਼ੇਸ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਸਮੂਹ ਜਿਲਾ੍ਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹੜਾਂ੍ਹ ਦੇ ਸੰਭਾਵਿਤ ਖੇਤਰਾਂ ਵਿੱਚ ਮੈਡੀਕਲ ਟੀਮਾਂ, ਦਵਾਈਆਂ, ਕਲੋਰੀਨ ਦੀਆਂ ਗੋਲੀਆਂ, ਐਂਬੂਲੈਂਸਾਂ ਅਤੇ ਰੈਪਿਡ ਰਿਸਪਾਂਸ ਟੀਮਾਂ ਸੰਬਧੀ ਜਾਇਜ਼ਾ ਲਿਆ ਗਿਆ। ਇਸ ਡਾ. ਐਸ. ਪੀ. ਸਿੰਘ....
ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਖੇਤੀ ਮਸ਼ੀਨਰੀ ‘ਤੇ ਸਬਸਿਡੀ ਲਈ ਬਿਨੈ ਪੱਤਰ ਦੀ ਅੰਤਮ ਮਿਤੀ ਵਿੱਚ 15 ਅਗਸਤ ਤੱਕ ਦਾ ਵਾਧਾ-ਡਿਪਟੀ ਕਮਿਸ਼ਨਰ
ਸਬਸਿਡੀ ਲੈਣ ਦੇ ਚਾਹਵਾਨ ਕਿਸਾਨ ਆਨਲਾਈਨ ਪੋਰਟਲ agrimachinerypb.com ‘ਤੇ ਕਰ ਸਕਦੇ ਹਨ ਅਪਲਾਈ ਤਰਨ ਤਾਰਨ, 21 ਜੁਲਾਈ : ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸਾਂਭ ਸੰਭਾਲ ਸਬੰਧੀ ਸਮੇਂ-ਸਮੇਂ ‘ਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਅਪੀਲ ਵੀ ਕੀਤੀ....
ਪੰਜਾਬ ਸਰਕਾਰ ਰਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਦ੍ਰਿੜ ਸੰਕਲਪ : ਕੈਬਨਿਟ ਮੰਤਰੀ ਬਲਕਾਰ ਸਿੰਘ
ਨਸ਼ਿਆਂ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਖੇਡਾਂ ਵੱਲ ਕੀਤਾ ਜਾਵੇਗਾ ਪ੍ਰੇਰਿਤ ਤਰਨ ਤਾਰਨ, 21 ਜੁਲਾਈ : ਪੰਜਾਬ ਸਰਕਾਰ ਰਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਦ੍ਰਿੜ ਸੰਕਲਪ ਹੈ ਅਤੇ ਨਸ਼ਿਆਂ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਅਤੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡ ਪੱਧਰ ‘ਤੇ ਜਿੰਮ ਖੋਲ੍ਹੇ ਜਾਣਗੇ । ਇਨ੍ਹਾਂ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਬਲਕਾਰ....
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਰਾਹੀਂ ਹਰਪ੍ਰੀਤ ਕੌਰ ਨੂੰ ਮਿਲੀ ਬਿਜ਼ਨੈਸ ਡਿਵੈਲਪਮੈਂਟ ਮੈਨੇਜ਼ਰ ਦੀ ਨੌਕਰੀ
ਅੰਮ੍ਰਿਤਸਰ 21 ਜੁਲਾਈ : ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਪਲੇਸਮੇਂਟ ਕੈਂਪ ਲਗਵਾ ਕੇ ਨੋਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾ ਰਿਹਾ ਹੈ ਅਤੇ ਕਈ ਨੌਜਵਾਨ ਪਲੇਸਮੈਂਟ ਕੈਂਪਾ ਰਹੀਂ ਵੱਖ-ਵੱਖ ਖੇਤਰਾਂ ਵਿੱਚ ਰੋਜਗਾਰ ਪ੍ਰਾਪਤ ਕਰ ਰਹੇ ਹਨ। ਇਨਾਂ ਵਿਚੋਂ ਇਕ ਪ੍ਰਾਰਥਣ ਹਰਪ੍ਰੀਤ ਕੌਰ ਜੋ ਕਿ ਪਿੰਡ ਬੱਚੀਵਿੰਡ ਜਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਨੇ ਦੱਸਿਆ ਕਿ ਉਸਨੇ ਬੀ.ਟੈਕ (ਆਈ.ਟੀ) ਕੀਤੀ ਹੋਈ ਹੈ ਅਤੇ ਉਸਨੂੰ ਜਿਲ੍ਹਾ ਰੋਜਗਾਰ ਬਿਓਰੋ....
ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਏ ਗਏ ਰੋਜ਼ਗਾਰ ਕੈਂਪ ਵਿੱਚ 22 ਉਮੀਦਵਾਰਾਂ ਦੀ ਹੋਈ ਚੋਣ
ਅੰਮ੍ਰਿਤਸਰ 21 ਜੁਲਾਈ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾਰ ਦੇ ਦਿਸ਼ਾ ਨਿਰਦੇਸ਼ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ 21 ਜੁਲਾਈ 2023 ਨੂੰ ਰੋਜ਼ਗਾਰ ਕੈਂਪ ਲਗਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਕਰਮ ਜੀਤ ਡਿਪਟੀ ਡਾਇਰੈਕਟਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਮਸ਼ਹੂਰ ਕੰਪਨੀਆਂ ਵੈਬਰਸ, ਅਜਾਇਲ ਆਦਿ ਕੰਪਨੀਆ ਵੱਲੋਂ ਭਾਗ ਲਿਆ ਗਿਆ....
ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ : ਚੇਅਰਮੈਨ ਪਨੂੰ
ਫਤਿਹਗੜ੍ਹ ਚੂੜੀਆਂ, 21 ਜੁਲਾਈ : ਪਨਸਪ ਪੰਜਾਬ ਦੇ ਚੇਅਰਮੈਨ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪਨੂੰ ਨੇ ਕਿਹਾ ਕਿ ਪਿਛਲੀ ਦਿਨੀ ਪਏ ਭਾਰੀ ਮੀਂਹ ਕਾਰਨ ਹਲਕੇ ਦੇ ਕਈ ਪਿੰਡਾਂ ਵਿੱਚ ਪਾਣੀ ਆਇਆ ਹੈ ਅਤੇ ਫਸਲ ਦੀ ਕਾਫੀ ਨੁਕਸਾਨ ਹੋ ਗਿਆ ਹੈ। ਉਨਾਂ ਕਿਹਾ ਕਿ ਉਹ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਮਿਲਣ ਗਏ ਸਨ ਅਤੇ ਲੋਕਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨਾਂ ਕਿਹਾ ਕਿ ਜੇਕਰ ਹਲਕੇ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ....
ਵਿਧਾਇਕ ਸ਼ੈਰੀ ਕਲਸੀ ਨੇ ਵਾਰਡ ਨੰਬਰ 30 ਮਲਾਵੇ ਦੀ ਕੋਠੀ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ
ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ : ਵਿਧਾਇਕ ਸ਼ੈਰੀ ਕਲਸੀ ਬਟਾਲਾ, 21 ਜੁਲਾਈ : ਵਿਧਾਇਕ ਅਮਨਸ਼ੇਰ ਸਿੰਘ ਕਲਸੀ ਵਲੋਂ ਹਲਕੇ ਅੰਦਰ ਜਾ ਰਹੇ ਵਿਕਾਸ ਕਾਰਜਾਂ ਦੀ ਮੁਹਿੰਮ ਤਹਿਤ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਵਾਰਡ ਨੰਬਰ 30 ਮਲਾਵੇ ਦੀ ਕੋਠੀ ਵਿਖੇ ਨਵੀਂ ਗਲੀ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ। ਪਿਛਲੇ ਸਮੇਂ ਤੋਂ ਇਥੇ ਲੋਕਾਂ ਨੂੰ ਆਵਾਜਾਈ ਦੀ ਬਹੁਤ ਮੁਸ਼ਕਿਲ ਆ ਰਹੀ ਸੀ ਪਰ ਹੁਣ ਗਲੀ ਬਣ ਜਾਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਇਸ ਮੌਕੇ....
ਵਿਧਾਇਕ ਦੀ ਅਗਵਾਈ ਹੇਠ ਪਿੰਡ ਖੁਜਾਲਾ ਦੇ ਕਈ ਪਰਿਵਾਰ ਰਵਾਇਤੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਵਿੱਚ ਸ਼ਾਮਿਲ
ਆਪ ਪਾਰਟੀ ਦਾ ਲੋਕਾਂ ਵਿੱਚ ਵੱਧ ਰਿਹਾ ਆਧਾਰ-ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਸ੍ਰੀ ਹਰਗੋਬਿੰਦਪੁਰ ਸਾਹਿਬ, 21 ਜੁਲਾਈ : ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਕਿਸ਼ਨਕੋਟ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੇ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਖੁਜਾਲਾ ਦੇ ਕਈ ਪਰਿਵਾਰ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਿਹਾ ਕਿ ਇਤਿਹਾਸਕ ਤੇ....
ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਮਸ਼ੀਨਾਂ ਤੇ ਸਬਸਿਡੀ ਲਈ ਬਿਨੈ ਪੱਤਰ ਦੀ ਅੰਤਮ ਮਿਤੀ ਵਿਚ 15 ਅਗਸਤ ਤੱਕ ਦਾ ਵਾਧਾ
ਸਬਸਿਡੀ ਲੈਣ ਦੇ ਚਾਹਵਾਨ ਕਿਸਾਨ ਆਨਲਾਈਨ ਪੋਰਟਲ agrimachinerypb.com ਤੇ ਕਰ ਸਕਦੇ ਅਪਲਾਈ ਬਟਾਲਾ, 21 ਜੁਲਾਈ : ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਕ੍ਰਿਪਾਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪਰਾਲੀ ਦੀ ਸਾਂਭ—ਸੰਭਾਲ ਸਬੰਧੀ ਮਸ਼ੀਨਾਂ ’ਤੇ ਸਬਸਿਡੀ ਲਈ ਬਿਨੈ ਪੱਤਰ ਦੇਣ ਦੀ ਆਖਰੀ ਮਿਤੀ ਵਿਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਬਸਿਡੀ ਲੈਣ ਦੇ ਚਾਹਵਾਨ ਕਿਸਾਨ 15 ਅਗਸਤ 2023 ਤੱਕ ਸ਼ਾਮ 5 ਵਜੇ ਤੱਕ ਆਪਣੀ ਅਰਜੀਆਂ....
ਵਿਧਾਇਕ ਸ਼ੈਰੀ ਕਲਸੀ ਵਲੋਂ ਸ਼ਹਿਰ ਅੰਦਰ ਰਿਕਾਰਡ ਵਿਕਾਸ ਕਰਵਾਏ ਜਾ ਰਹੇ ਹਨ
ਵਾਰਡ ਨੰਬਰ 14 ਬੀ.ਵੀ.ਐਨ ਸਕੂਲ ਨੇੜੇ ਵਿਕਾਸ ਕੰਮਾਂ ਦੀ ਸ਼ੁਰੂਆਤ-ਵਾਰਡ ਵਾਸੀਆਂ ਕੀਤਾ ਧੰਨਵਾਦ ਬਟਾਲਾ, 21 ਜੁਲਾਈ : ਵਿਧਾਇਕ ਅਮਨਸ਼ੇਰ ਸਿੰਘ ਕਲਸੀ ਵਲੋਂ ਸ਼ਹਿਰ ਬਟਾਲਾ ਦੀ ਵਿਕਾਸ ਪੱਖੋ ਨੁਹਾਰ ਬਦਲੀ ਜਾ ਰਹੀ ਹੈ ਅਤੇ ਲੋਕਾਂ ਦੀਆਂ ਪੁਰਾਣੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਧੀਰਜ ਵਰਮਾ, ਆਪ ਪਾਰਟੀ ਦੇ ਲੀਗਲ ਜੁਆਇੰਟ ਸੈਕਰਟਰੀ ਪੰਜਾਬ ਅਤੇ ਬੰਨੀ ਵਰਮਾ, ਨਰਿੰਦਰ ਵਰਮਾ, ਦਨੇਸ਼ ਅਗਰਵਾਲ, ਮਨੀਸ਼ ਮਹਾਜਨ, ਅਜੇ ਭਾਟੀਆਂ ਅਤੇ ਪਿ੍ਰੰਸ ਸ਼ਰਮਾ ਨੇ ਕੀਤਾ। ਵਿਧਾਇਕ ਸ਼ੈਰੀ ਕਲਸੀ ਦੀ....
ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕਰਨ ਸਬੰਧੀ ਲੱਗੇ ਵਿਸ਼ੇਸ ਕੈਂਪ ਵਿੱਚ 188 ਲੋਕ ਪਹੁੰਚੇ
ਸ਼ਹਿਰ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦੇ ਖਾਸ ਉਪਰਾਲੇ ਦੀ ਕੀਤੀ ਸ਼ਲਾਘਾ ਬਟਾਲਾ, 21 ਜੁਲਾਈ : ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕਰਨ ਸਬੰੰਧੀ ਕਾਰਪੋਰੇਸ਼ਨ ਬਟਾਲਾ ਵਿਖੇੇ ਲੱਗੇ ਵਿਸ਼ੇਸ ਕੈਂਪ ਦੇ ਪੰਜਵੇਂ ਦਿਨ 188 ਲੋਕਾਂ ਨੇ ਸ਼ਿਰਕਤ ਕੀਤੀ। ਹੁਣ ਤੱਕ 492 ਲੋਕ ਵਿਸੇਸ ਕੈਂਪ ਵਿੱਚ ਆਪਣੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਇਹ ਕੈਂਪ 22 ਜੁਲਾਈ ਤੱਕ ਦਫਤਰ ਨਗਰ ਨਿਗਮ ਦੇ ਕਮਰਾ ਨੰਬਰ-1 ਵਿੱਚ ਲੱਗੇਗਾ। ਵਿਸ਼ੇਸ ਕੈਂਪ ਵਿੱਚ ਪਹੁੰਚੇ ਲੋਕਾਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ ਤੇ....
ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਦੇਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਸਖ਼ਤ ਇਤਰਾਜ਼
ਅੰਮ੍ਰਿਤਸਰ, 20 ਜੁਲਾਈ : ਕਤਲ ਤੇ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ’ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਮੁੜ 30 ਦਿਨ ਦੀ ਪੈਰੋਲ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਹ ਦੋਹਰੀ ਨੀਤੀ ਸਿੱਖਾਂ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਸਿਰਜ ਰਹੀ ਹੈ। ਉਨ੍ਹਾਂ ਆਖਿਆ ਕਿ ਜੇਕਰ ਕਾਤਲ ਅਤੇ ਬਲਾਤਕਾਰ ਦੇ ਸੰਗੀਨ ਜੁਲਮਾਂ ਦੇ ਦੋਸ਼ੀ ਸੌਦਾ ਸਾਧ....
ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕੇਸ ਕਰਨ ਸਬੰਧੀ ਵਿਸ਼ੇਸ ਕੈਂਪ ਵਿੱਚ 111 ਲੋਕਾਂ ਲਿਆ ਲਾਹਾ
ਲਾਭਪਾਤਰੀ ਖੁਸ਼ ਕਿਹਾ - 82300 ਰੁਪਏ ਪੈਨਲਟੀ ਦਾ 500 ਰੁਪਏ ਵਿੱਚ ਹੋਇਆ ਨਿਪਟਾਰਾ ਬਟਾਲਾ, 20 ਜੁਲਾਈ : ਨਗਰ ਨਿਗਮ ਬਟਾਲਾ ਵਿਖੇ ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕਰਨ ਲੱਗੇ ਵਿਸ਼ੇਸ ਕੈਂਪ ਦੇ ਚੌਥੇ ਦਿਨ 111 ਲੋਕਾਂ ਨੇ ਲਾਹਾ ਲਿਆ । ਹੁਣ ਤੱਕ 304 ਲੋਕ ਵਿਸੇਸ ਕੈਂਪ ਦਾ ਲਾਭ ਹਾਸਲ ਲੈ ਚੁੱਕੇ ਹਨ। ਇਹ ਕੈਂਪ 22 ਜੁਲਾਈ 2023 ਤੱਕ ਦਫਤਰ ਨਗਰ ਨਿਗਮ ਦੇ ਕਮਰਾ ਨੰਬਰ 1 ਵਿੱਚ ਲੱਗੇਗਾ। ਵਿਸ਼ੇਸ ਕੈਂਪ ਵਿੱਚ ਲਾਭ ਹਾਸਲ ਕਰਨ ਲਾਭਪਾਤਰੀਆਂ ਨੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਦਾ ਧੰਨਵਾਦ....
ਝੋਨੇ/ਬਾਸਮਤੀ ਦੀ ਫ਼ਸਲ ਵਿੱਚ ਗੈਰ-ਸਿਫਾਰਸ਼ਸ਼ੁਦਾ ਖੇਤੀ ਸਮੱਗਰੀ ਦੀ ਵਰਤੋਂ ਨਾ ਕੀਤੀ ਜਾਵੇ : ਡਾ.ਅਮਰੀਕ ਸਿੰਘ
ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਆਉਣ ਦੀ ਸੂਰਤ ਵਿੱਚ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ ਦੀ ਅਪੀਲ ਗੁਰਦਾਸਪੁਰ, 20 ਜੁਲਾਈ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਨਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਫ਼ਤੇ ਦੇ ਹਰ ਬੁੱਧਵਾਰ ਨੂੰ ਪਿੰਡਾਂ ਵਿੱਚ ਜਾਗਰੁਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਣ ਨਾਲ ਹੋਣ....
ਹੜ੍ਹਾਂ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਅਧਿਕਾਰੀ ਵਿਸ਼ੇਸ਼ ਧਿਆਨ ਦੇਣ : ਸਿਹਤ ਮੰਤਰੀ
ਸਿਹਤ ਵਿਭਾਗ ਹੜ੍ਹਾਂ ਦੀ ਸਥਿਤੀ ਦਾ ਟਾਕਰਾ ਕਰਨ ਲਈ ਪੂਰੀ ਤਰਾਂ ਸਮਰੱਥ ਅਤੇ ਤਿਆਰ : ਸਿਹਤ ਮੰਤਰੀ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਵੱਲੋਂ ਹੜ੍ਹ ਦੇ ਸੰਭਾਵੀ ਖ਼ਤਰੇ ਦੌਰਾਨ ਸਿਹਤ ਵਿਭਾਗ ਦੀਆਂ ਤਿਆਰੀਆਂ ਦਾ ਜਾਇਜਾ ਗੁਰਦਾਸਪੁਰ, 20 ਜੁਲਾਈ : ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਨੇ ਕਿਹਾ ਹੈ ਕਿ ਰਾਜ ਵਿੱਚ ਹੜ੍ਹਾਂ ਦੀ ਸਿਥਤੀ ਦਾ ਟਾਕਰਾ ਕਰਨ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਆਪਣੀ ਪੂਰੀ ਸਮਰੱਥਾ....