ਕਮਿਉਨਿਟੀ ਹੈਲਥ ਸੈਂਟਰ ਭੁੱਲਰ ਵਿਖ਼ੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ

  • ਮਈ ਮਹੀਨੇ ਦੌਰਾਨ 85 ਚਲਾਨ ਕੱਟੇ ਅਤੇ ਕੁੱਲ 4600 ਰੁਪਏ ਜੁਰਮਾਨਾ ਵਸੂਲਿਆ

ਬਟਾਲਾ, 1 ਜੂਨ : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਤੇ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਵਿਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਭੁੱਲਰ ਵਿਖ਼ੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ, ਜਿਸ ਵਿੱਚ ਤੰਬਾਕੂ ਤੋਂ ਲੱਗਣ ਵਾਲੀਆਂ ਭਿਆਨਕ ਬਿਮਾਰੀਆਂ ਬਾਰੇ ਵਿਸਥਾਰਪੁਰਵਿਕ ਜਾਣਕਾਰੀ ਦਿੱਤੀ।ਇਸ ਮੌਕੇ ਤੰਬਾਕੂਨੋਸ਼ੀ ਕਰਨ ਜਾਂ ਤੰਬਾਕੂ ਚਬਾਉਣ ਨਾਲ ਮੂੰਹ, ਗਲ੍ਹੇ ਦਾ ਕੈਂਸਰ, ਫੇਫੜਿਆਂ ਦੀ ਟੀ. ਬੀ. ਆਦਿ ਹੁੰਦੀ ਜੋ ਕਿ ਮੌਤ ਦਾ ਕਾਰਣ ਬਣਦੀ ਹੈ, ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਮੂਹ ਹੈਲਥ ਇੰਸਪੈਕਟਰ ਤੇ ਮਲਟੀਪਰਪਜ਼ ਹੈਲਥ ਵਰਕਰ (ਮੇਲ) ਦੀ ਮਲੇਰੀਆ ਸਬੰਧੀ ਮੀਟਿੰਗ ਵੀ ਕੀਤੀ ਗਈ। ਇਸ ਮੀਟਿੰਗ ਤੋਂ ਬਾਅਦ ਬਟਾਲਾ ਸ਼ਹਿਰ ਅੰਦਰ, ਦਾਣਾ ਮੰਡੀ ਵਿੱਚ,ਅਲੀਵਾਲ ਰੋਡ ਬਾਈਪਾਸ,ਤੇ ਸ਼ਹਿਰ ਦੇ ਆਲੇ - ਦੁਆਲੇ ਖੁੱਲੀਆਂ ਸਿਗਰਟਾਂ ਵੇਚਣ ਵਾਲੇ ਦੁਕਾਨਦਾਰਾਂ ਤੇ ਭੀੜ -ਭੜ੍ਹਾਕੇ ਵਾਲੇ ਥਾਵਾਂ ਸਿਗਰਟਨੋਸ਼ੀ ਕਰਨ ਵਿਅਕਤੀਆਂ ਦੇ ਇਸ ਮਹੀਨੇ ਦੌਰਾਨ 85 ਚਲਾਨ ਕੱਟੇ ਗਏ ਤੇ ਕੁੱਲ 4600 ਰਕਮ ਵਸੂਲੀ ਗਈ l ਇਹਨਾਂ ਦੁਕਾਨਦਾਰਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਗਰਟਨੋਸ਼ੀ ਦਾ ਸਮਾਨ ਨਾ ਵੇਚਣ ਤੇ ਖੁੱਲੀਆਂ ਤੇ ਬਿਨਾਂ ਲੇਵਲ ਸਿਗਰਟਾਂ ਨਾਂ ਵੇਚਣ ਦੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ, ਇਸ ਮੌਕੇ ਸਤਰਸੇਮ ਸਿੰਘ " ਗਿੱਲ " ਹੈਲਥ ਇੰਸਪੈਕਟਰ, ਅਮਰੀਕ ਰਾਜ ਹੈਲਥ ਇੰਸਪੈਕਟਰ,ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ l