ਖੇਤਾਂ ਅੰਦਰ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਨਾ ਲਗਾਉਂਣ ਵਾਲੇ ਜਾਗਰੁਕ ਕਿਸਾਨਾਂ ਨੂੰ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ ਵਿਸੇਸ ਤੋਰ ਤੇ ਸਨਮਾਨਤ

  • ਜਿਲ੍ਹਾ ਪਠਾਨਕੋਟ ਪ੍ਰਦੂਸਣ ਮੁਕਤ ਜਿਲ੍ਹਾ ਬਣ ਕੇ ਸੂਬੇ ਅਤੇ ਭਾਰਤ ਅੰਦਰ ਰਿਹਾ ਮੂਹਰੀ- ਡਿਪਟੀ ਕਮਿਸਨਰ

ਪਠਾਨਕੋਟ, 29 ਸਤੰਬਰ : ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਪੂਰੇ ਪੰਜਾਬ ਅੰਦਰ ਜਿਲ੍ਹਾ ਪਠਾਨਕੋਟ ਫਸਲਾਂ ਦੀ ਰਹਿੰਦ ਖੁੰਹਦ ਨੂੰ ਖੇਤਾਂ ਅੰਦਰ ਅੱਗ ਨਾ ਲਗਾ ਕੇ ਸੂਬੇ ਦਾ ਮੂਹਰੀ ਪ੍ਰਦੂਸਣਮੁਕਤ ਜਿਲ੍ਹਾ ਬਣਿਆ ਹੈ, ਪਿਛਲੇ ਸਾਲ ਭਾਵੈਂ ਜਿਲ੍ਹੇ ਅੰਦਰ ਇੱਕ ਕੇਸ ਅਜਿਹਾ ਆਇਆ ਸੀ ਪਰ ਇਸ ਸਾਲ ਕਿਸਾਨਾਂ ਵੱਲੋਂ ਇਹ ਪ੍ਰਣ ਕੀਤਾ ਗਿਆ ਹੈ ਕਿ ਅਪਣੇ ਖੇਤਾਂ ਅੰਦਰ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਨਹੀਂ ਲਗਾਉਂਗੇ, ਇਸ ਦੇ ਨਾਲ ਹੀ ਅੱਜ ਦਾ ਸਮਮਾਨ ਸਮਾਰੋਹ ਉਨ੍ਹਾਂ ਕਿਸਾਨਾਂ ਦੇ ਲਈ ਆਯੋਜਿਤ ਕੀਤਾ ਗਿਆ ਹੈ ਜਿਨ੍ਹਾਂ ਪਿੰਡਾਂ ਵਿੱਚ ਪਿਛਲੇ 5 ਸਾਲਾਂ  ਤੋਂ ਇੱਕ ਵੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ ਖੁੰਹਦ ਨੂੰ ਖੇਤਾਂ ਅੰਦਰ ਅੱਗ ਨਹੀਂ ਲਗਾਈ ਗਈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਇੱਕ ਸਮਮਾਨ ਸਮਾਰੋਹ ਦੋਰਾਨ ਕਿਸਾਨਾਂ ਨੂੰ ਸਮਮਾਨਿਤ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਪਠਾਨਕੋਟ ਅਤੇ ਹੋਰ ਆਦਿ ਹਾਜਰ ਸਨ। ਜਿਕਰਯੋਗ ਹੈ ਕਿ ਅੱਜ ਡਾ. ਰਜਿੰਦਰ ਕੁਮਾਰ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਕਿਸਾਨ ਸਮਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਸਮਾਰੋਹ ਵਿੱਚ ਕਿਸਾਨ ਰਮਨ ਸਲਾਰੀਆ ਪਿੰਡ ਜੰਗਲ, ਰਘੁਬੀਰ ਸਿੰਘ ਪਿੰਡ ਅਖਵਾਣਾ, ਰਛਪਾਲ ਸਿੰਘ ਪਿੰਡ ਬੇਹੜੀ ਬਜੁਰਗ, ਕੁਲਦੀਪ ਸਿੰਘ ਪਿੰਡ ਪਹਾੜੀਪੁਰ, ਰਵੀ ਕੁਮਾਰ ਪਿੰਡ ਮਾਖਨਪੁਰ, ਨਰੇਸ ਸਿੰਘ ਪਿੰਡ ਪੱਖੋਚੱਕ, ਪ੍ਰੀਤਮ ਸਿੰਘ ਪਿੰਡ ਮਾਨਸਿੰਘ ਪੁਰ, ਗਨੇਸ ਰਾਜ ਪਿੰਡ ਉਦੀਪੁਰ ਐਮਾਂ, ਸਤਨਾਮ ਸਿੰਘ ਪਿੰਡ ਬਕਨੋਰ , ਜਸਕਵਲ ਸਿੰਘ ਪਿੰਡ ਮਾਜਰਾ, ਸੁਰਜਨ ਸਿੰਘ ਪਿੰਡ ਫਰਵਾਲ, ਹਰਜੀਤ ਸਿੰਘ ਪਿੰਡ ਖੁਦਾਈਪੁਰ, ਨਵਕਿ੍ਰਤ ਸਿੰਘ ਪਿੰਡ ਗੰਡੇਪਿੰਡੀ, ਪ੍ਰੇਮ ਸਿੰਘ ਪਿੰਡ ਬਮਿਆਲ, ਦੇਵੀ ਸਿੰਘ ਪਿੰਡ ਅਨਿਆਲ, ਰਵਿੰਦ ਸਿੰਘ ਪਿੰਡ ਚੱਕ ਅਮੀਰ, ਸੂਰਜ ਦੇਵ ਸਿੰਘ ਪਿੰਡ ਸਮਰਾਲਾ, ਨਸੀਬ ਸਿੰਘ ਪਿੰਡ ਜਨਿਆਲ, ਦਲਵਿੰਦਰ ਸਿੰਘ ਪਿੰਡ ਭਰੋਲੀਆਂ, ਮਨਜਿੰਦਰ ਸਿੰਘ ਪਿੰਡ ਢੋਲੋਵਾਲ, ਨਰਿੰਦਰ ਕੁਮਾਰ ਪਿੰਡ ਜਿੰਦਰੇਈ, ਰਵਿੰਦਰ ਮਨਹਾਸ ਪਿੰਡ ਚੱਕਮਨਹਾਸ, ਜਗਨਨਾਥ ਪਿੰਡ ਅਖਵਾਣਾ, ਨਵੀਨ ਸਰਮਾ ਪਿੰਡ ਭੋਆ, ਕਰਤਾਰ ਚੰਦ ਪਿੰਡ ਚੱਕ ਫੁਲ ਪਿਆਰਾ ਆਦਿ ਕਿਸਾਨਾਂ ਨੂੰ ਸਨਮਾਨ ਪੱਤਰ, ਯਾਦਗਾਰ ਚਿਨ੍ਹ ਅਤੇ ਨਕਦ ਇਨਾਮ ਦੇ ਕੇ ਜਿਲ੍ਹਾ ਪ੍ਰਸਾਸਨ ਵੱਲੋਂ ਸਨਮਾਨਤ ਕੀਤਾ ਗਿਆ।ਇਸ ਮੋਕੇ ਤੇ ਸੰਬੋਧਤ ਕਰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਬਹੁਤ ਹੀ ਮਾਣ ਦੀ ਗੱਲ ਹੈ ਕਿ ਜਿਲ੍ਹਾ ਪਠਾਨਕੋਟ ਪੂਰੇ ਪੰਜਾਬ ਅੰਦਰ ਹੀ ਨਹੀਂ ਦੇਸ ਅੰਦਰ ਵੀ ਇਸ ਲਈ ਜਾਣਿਆ ਜਾਣ ਲੱਗਾ ਹੈ ਕਿ ਜਿਲ੍ਹਾ ਪਠਾਨਕੋਟ ਅੰਦਰ ਖੇਤਾਂ ਵਿੱਚ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਲਗਾਉਂਣ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਹੋ ਸਕਿਆ ਹੈ ਅਗਰ ਹਰੇਕ ਕਿਸਾਨ ਜਾਗਰੁਕ ਹੋਵੇਗਾ। ਉਨ੍ਹਾਂ ਕਿਹਾ ਕਿ ਬਹੁਤ ਹੀ ਮਾਣ ਦੀ ਗੱਲ ਜਿਨ੍ਹਾਂ ਕਿਸਾਨਾਂ ਨੂੰ ਅੱਜ ਸਨਮਾਨਤ ਕੀਤਾ ਗਿਆ ਹੈ ਉਨ੍ਹਾਂ ਕਿਸਾਨਾਂ ਦੇ ਪਿੰਡਾਂ ਅੰਦਰ ਪਿਛਲੇ ਪੰਜ ਸਾਲਾਂ ਤੋਂ ਇੱਕ ਵੀ ਫਸਲਾਂ ਦੀ ਰਹਿੰਦ ਖੁੰਹਦ ਨੂੰ ਸਾੜਨ ਦਾ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਇਸ ਤਰ੍ਹਾਂ ਜਾਗਰੁਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੇਤਾਂ ਅੰਦਰ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਲਗਾਉਂਣ ਦਾ ਮਤਲਬ ਹੈ ਕਿ ਅਸੀਂ ਅਪਣੀਆਂ ਆਉਂਣ ਵਾਲੀਆਂ ਪੀੜੀਆਂ ਨੂੰ ਖਤਰੇ ਵਿੱਚ ਪਾ ਰਹੇ ਹਾਂ ਜਿਸ ਦਾ ਨਤੀਜਾ ਸਾਨੂੰ ਭਵਿੱਖ ਵਿੱਚ ਭੁਗਤਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਦੇ ਇਹ ਪ੍ਰਣ ਲਈਏ ਕਿ ਭਵਿੱਖ ਵਿੱਚ ਨਾ ਤਾਂ ਅਸੀਂ ਅਪਣੇ ਖੇਤਾਂ ਅੰਦਰ ਕਿਸੇ ਤਰ੍ਹਾਂ ਦੀ ਫਸਲਾਂ ਦੇ ਰਹਿੰਦ ਖੁੰਹਦ ਨੂੰ ਅੱਗ ਲਗਾਵਾਂਗੇ ਅਤੇ ਦੂਸਰੇ ਕਿਸਾਨਾਂ ਨੂੰ ਵੀ ਜਾਗਰੁਕ ਕਰਾਂਗੇ ਕਿ ਉਹ ਵੀ ਵਾਤਾਵਰਨ ਦੇ ਪ੍ਰਤੀ ਅਪਣੀ ਜਿਮ੍ਹੇਦਾਰੀ ਸਮਝਦੇ ਹੋਏ ਜਿਲ੍ਹਾ ਪਠਾਨਕੋਟ ਨੂੰ ਪ੍ਰਦੂਸਣ ਮੁਕਤ ਬਣਾਉਂਣ ਦੇ ਲਈ ਅਪਣਾ ਸਹਿਯੋਗ ਦੇਣ।