ਜਿਲ੍ਹਾ ਚੋਣ ਅਫਸਰ ਦੀ ਅਗਵਾਈ ਹੇਠ ਅਗਾਮੀ ਲੋਕ ਸਭਾ ਚੋਣਾਂ 2024 ਵਿੱਚ ਵੋਟ ਪ੍ਰਤੀਸ਼ਤਾਂ ਵਿੱਚ ਵਾਧੇ ਹਿੱਤ ਸਵੀਪ ਗੀਤਵਿਧੀਆਂ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ  ਵਿਸੇ਼ਸ ਪ੍ਰੋਗਰਾਮ ਦਾ ਆਯੋਜਨ

ਤਰਨ ਤਾਰਨ 27 ਫਰਵਰੀ : ਅਗਾਮੀ ਲੋਕ ਸਭਾ ਚੋਣਾਂ 2024 ਵਿੱਚ ਵੋਟ ਪ੍ਰਤੀਸ਼ਤਾਂ ਵਿੱਚ ਵਾਧੇ ਹਿੱਤ ਸਵੀਪ ਗੀਤਵਿਧੀਆਂ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ ਅਹਿਮ ਮੀਟਿੰਗ ਮਾਣਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ  ਦੀ ਅਗਵਾਈ ਵਿੱਚ  ਸਰਕਾਰੀ ਬਹੁਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਹੋਈ , ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ, ਤਹਿਸੀਲਦਾਰ ਭਿੱਖੀਵਿੰਡ ਸ਼੍ਰੀ ਰਾਜਪ੍ਰਿਤਪਾਲ ਸਿੰਘ, ਪ੍ਰਿੰਸੀਪਲ ਡਾ. ਨਵਨੀਤ ਵਾਲੀਆ ਨੋਡਲ ਸਵੀਪ ਜਿਲ੍ਹਾ ਤਰਨ ਤਾਰਨ , ਹੈਡ ਮਾਸਟਰ ਸੁਭਿੰਦਰਜੀਤ ਸਿੰਘ ਨੋਡਲ ਸਵੀਪ 022 ਖੇਮਕਰਨ ਸ਼ਾਮਿਲ ਹੋਏ। ਡਿਪਟੀ ਕਮਿਸ਼ਨਰ ਨੇ ਮਨਰੇਗਾ ਵਰਕਰਾਂ ਦੇ  ਇੱਕਠ ਜਿਸ ਵਿੱਚ 60 ਤੋਂ ਵੱਧ ਪਿੰਡਾਂ ਦੇ ਮਨਰੇਗਾ ਵਰਕਰ ਅਤੇ ਸੈਲਪ ਹੈਲਪ ਗਰੁੱਪ ਦੇ ਵਰਕਰ ਸ਼ਾਮਿਲ ਸਨ , ਨੂੰ ਸੰਬੋਧਨ ਕਰਦਿਆ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਵੋਟ ਪ੍ਰਤੀਸ਼ਤਾ ਖਾਸ ਤੌਰ ਤੇ ਔਰਤ ਵੋਟ ਪ੍ਰਤੀਸ਼ਤਾ ਘੱਟ ਸੀ । ਸਿਹਤਮੰਦ ਲੋਕਤੰਤਰ ਲਈ ਵੋਟ ਪ੍ਰਤੀਸ਼ਤਾ ਵਿੱਚ ਵਾਧੇ ਲਈ “ ਇਸ ਵਾਰ 70 ਪ੍ਰਤੀਸ਼ਤ ਪਾਰ ” ਦਾ ਨਾਅਰਾ ਦਿੰਦਿਆ ਡਿਪਟੀ ਕਮਿਸ਼ਨਰ  ਨੇ ਔਰਤ ਵੋਟਰਾਂ ਨੂੰ ਗਰੁੱਪ ਬਣਾ ਕੇ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ । ਇਸ ਮੌਕੇ ਪ੍ਰਿੰਸੀਪਲ ਡਾ. ਨਵਨੀਤ ਵਾਲੀਆ ਜੀ ਨੇ 022 ਖੇਮਕਰਨ ਹਲਕੇ ਵਿੱਚ ਹੋਣ ਵਾਲੀਆਂ ਸਵੀਪ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਇਸ ਮੁਹਿੰਮ ਲਈ ਅਗਵਾਈ ਕਰਨ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਦਾ ਧੰਨਵਾਦ ਕੀਤਾ ।