ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਸਕੂਲਾਂ ਦਾ ਅਚਨਚੇਤ ਦੌਰਾ

  • ਸਕੂਲਾਂ ਦੇ ਰਸੋਈ ਘਰ, ਪ੍ਰੀ-ਪ੍ਰਾਇਮਰੀ ਜਮਾਤਾਂ, ਆਂਗਣਵਾੜੀ ਜਮਾਤਾਂ ਅਤੇ ਪ੍ਰਾਇਮਰੀ ਜਮਾਤਾਂ ਦਾ ਕੀਤਾ ਨਿਰੀਖਣ
  • ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿੱਚ ਪਾਣੀ ਦੇ ਸੈਂਪਲ ਲੈ ਕੇ ਜਾਂਚ ਕਰਨ ਦੇ ਦਿੱਤੇ ਨਿਰਦੇਸ਼

ਤਰਨ ਤਾਰਨ, 17 ਜੁਲਾਈ 2024 ; ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਸ਼੍ਰੀਮਤੀ ਪ੍ਰੀਤੀ ਚਾਵਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਵੱਲੋਂ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਐਲੀਮੈਂਟਰੀ ਸਕੂਲ ਮੱਲੀਆ, ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਰਸੂਲਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਸਕੂਲਾਂ ਦੇ ਰਸੋਈ ਘਰ, ਪ੍ਰੀ-ਪ੍ਰਾਇਮਰੀ ਜਮਾਤਾਂ, ਆਂਗਣਵਾੜੀ ਜਮਾਤਾਂ ਅਤੇ ਪ੍ਰਾਇਮਰੀ ਜਮਾਤਾਂ ਦਾ ਨਿਰੀਖਣ ਕੀਤਾ ਗਿਆ।ਸਕੂਲ ਵਿੱਚ ਖਾਣੇ ਦੀ ਕੁਵਾਲਟੀ, ਬਾਥਰੂਮਾਂ ਦੀ ਸਫਾਈ, ਕੁੱਕਾਂ ਦੀ ਸਾਫ ਸਫਾਈ ਦੀ ਸ਼ਲਾਘਾ ਕੀਤੀ ਗਈ।ਪੀਣ ਵਾਲੇ ਪਾਣੀ ਦੇ ਲਈ ਆਰ. ਓ ਲਗਾਉਣ ਲਈ ਹਦਾਇਤ ਕੀਤੀ ਗਈ।ਆਇਰਨ-ਫੋਲਿਕ ਦੀਆਂ ਗੋਲੀਆਂ ਅਤੇ ਰੋਜ਼ਾਨਾ ਮਿਡ-ਡੇ-ਮੀਲ, ਐੱਸ. ਐਮ. ਐੱਸ ਬਾਰੇ ਵੀ ਨਿਰੀਖਣ ਕੀਤਾ ਗਿਆ।ਕੁੱਕਾਂ ਨਾਲ ਖਾਣੇ ਦੀ ਕੁਵਾਲਟੀ ਬਾਰੇ ਗੱਲਬਾਤ ਕੀਤੀ ਗਈ।ਟੇਸਟ ਰਜਿਸਟਰ ਵੀ ਚੈੱਕ ਕੀਤਾ ਗਿਆ। ਇਸ ਮੌਕੇ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਸ਼੍ਰੀਮਤੀ ਪ੍ਰੀਤੀ ਚਾਵਲਾ ਨੇ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਕੁੱਕ ਦਾ ਛੇ ਮਹੀਨੇ ਬਾਅਦ ਮੈਡੀਕਲ ਹੋਵੇਗਾ ਅਤੇ ਰਜਿਸਟਰ ਵਿੱਚ ਰਿਕਾਰਡ ਦਰਜ਼ ਕੀਤਾ ਜਾਵੇਗਾ।ਸਾਰੇ ਕੁੱਕਾਂ ਦੇ ਸਮੇਂ-ਸਮੇਂ ਨਹੁੰ ਚੈਕ ਕੀਤੇ ਜਾਣ ਅਤੇ ਕੱਪੜੇ ਵੀ ਸਾਫ਼-ਸੁਥਰੇ ਹੋਣ।ਸਾਰੇ ਕੁੱਕ ਐਪਰਨ ਅਤੇ ਟੋਪੀਆਂ ਦੀ ਵਰਤੋਂ ਸਦਾ ਕਰਨਗੇ।ਖਾਣਾ ਪਕਾਉਣ ਵਾਲੀ ਜਗ੍ਹਾ ਤੇ ਐਗਜਾਸਟ ਫੈਨ ਲੱਗੇ ਹੋਣ। ਇਸ ਉਪਰੰਤ ਉਹਨਾਂ ਪੇਂਡੂ ਵਿਕਾਸ ਭਵਨ ਤਰਨ ਤਾਰਨ ਵਿਖੇ ਸਿਹਤ ਵਿਭਾਗ, ਸਿੱਖਿਆ ਵਿਭਾਗ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸਬੰਧਿਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਇਸ ਮੌਕੇ ਉਹਨਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿੱਚ ਲੱਗੇ ਪਾਣੀ ਦੇ ਸਰੋਤਾਂ ਤੋਂ ਮਿਲ ਰਹੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਕੀਤੀ ਜਾਵੇ।ਇਸ ਤੋਂ ਇਲਾਵਾ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿੱਚ ਜਿੱਥੇ ਜੂਠੇ ਬਰਤਨਾਂ ਦੀ ਸਫ਼ਾਈ ਕੀਤੀ ਜਾਂਦੀ ਹੈ, ਦਾ ਦੌਰਾ ਕਰਕੇ ਪਾਣੀ ਦੀ ਨਿਕਾਸੀ ਸਬੰਧੀ ਚੈਕਿੰਗ ਕੀਤੀ ਜਾਵੇ।