ਗੁਰਦਾਸਪੁਰ, 29 ਜਨਵਰੀ : ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ, ਗੁਰਦਾਸਪੁਰ ਦੇ ਇੰਚਾਰਜ ਸੂਬੇਦਾਰ ਗੁਰਨਾਮ ਸਿੰਘ ਨੇ ਦੱਸਿਆ ਹੈ ਕਿ ਰੇਲਵੇ ਮਹਿਕਮੇ ਵਿੱਚ ਅਸਿਸਟੈਂਟ ਲੋਕੋ ਪਾਇਲਟ (Assistant Loco Pilot) ਵਿੱਚ 5696 ਪੋਸਟਾਂ ਦੀ ਭਰਤੀ ਕੀਤੀ ਜਾਣੀ ਹੈ ਅਤੇ ਇਸ ਭਰਤੀ ਸਬੰਧੀ ਫਾਰਮ ਮਿਤੀ 20 ਜਨਵਰੀ 2024 ਤੋਂ 19 ਫਰਵਰੀ 2024 ਤੱਕ ਆਨ-ਲਾਈਨ ਫਾਰਮ ਭਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਜੋ ਯੁਵਕ ਇਨ੍ਹਾਂ ਪੋਸਟਾਂ ਲਈ ਲਿਖਤੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਯੁਵਕ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਆ ਕੇ ਮੁਫ਼ਤ ਤਿਆਰੀ ਕਰ ਸਕਦੇ ਹਨ। ਸੂਬੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਲਿਖਤੀ ਪੇਪਰ ਦੀ ਤਿਆਰੀ ਵੀ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਚੱਲ ਰਹੀ ਹੈ। ਇਹਨਾਂ ਪੋਸਟਾਂ ਦੀ ਤਿਆਰੀ ਦੀਆਂ ਮੁਫ਼ਤ ਕਲਾਸਾਂ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਚਾਹਵਾਨ ਯੁਵਕ ਕੈਂਪ ਵਿੱਚ ਆ ਕੇ ਲਿਖਤੀ ਪੇਪਰ ਦੀਆਂ ਕਲਾਸਾਂ ਲਗਾ ਸਕਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਕੈਂਪਾਂ ਦਾ ਫ਼ਾਇਦਾ ਉਠਾ ਸਕਦੇ ਹਨ । ਚਾਹਵਾਨ ਨੌਜਵਾਨ ਲਿਖਤੀ ਟੈੱਸਟ ਦੀ ਸਿਖਲਾਈ ਲਈ ਜ਼ਰੂਰੀ ਦਸਤਾਵੇਜ਼ ਦੀਆ ਫ਼ੋਟੋ ਕਾਪੀਆਂ ਜਿਵੇਂ ਆਧਾਰ ਕਾਰਡ, ਦਸਵੀਂ ਕਲਾਸ ਜਾ ਬਾਰ੍ਹਵੀਂ ਕਾਲਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫ਼ੋਟੋਗਰਾਫ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ । ਕੈਂਪ ਦੇ ਅਧਿਕਾਰੀ ਦੇ ਦੱਸਿਆ ਹੈ ਕਿ ਟਰੇਨਿੰਗ ਦੌਰਾਨ ਯੁਵਕਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਦਿੱਤਾ ਜਾਵੇਗਾ। ਯੁਵਕ ਵਧੇਰੇ ਜਾਣਕਾਰੀ ਲਈ ਇਹਨਾਂ ਮੋਬਾਇਲ ਨੰਬਰ 7009317626 ਅਤੇ 9872840492 'ਤੇ ਸੰਪਰਕ ਕਰਨ ਅਤੇ ਟਰੇਨਿੰਗ ਲੈਣ ਲਈ ਜਲਦੀ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਆ ਕੇ ਟਰੇਨਿੰਗ ਦਾ ਲਾਭ ਲੈਣ।