ਅੰਮ੍ਰਿਤਸਰ, 30 ਜਨਵਰੀ : ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਏਸੀਪੀ ਟਰੈਫਿਕ ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਟਰੈਫਿਕ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 14 ਫਰਵਰੀ 2024 ਤੱਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐੱਚਸੀ ਸਲਵੰਤ ਸਿੰਘ ਅਤੇ ਕਾਂਸਟੇਬਲ ਲਵਪ੍ਰੀਤ ਕੌਰ ਵਲੋਂ ਸਰਕਾਰੀ ਹਾਈ ਸਕੂਲ ਦਬੁਰਜੀ ਅੰਮ੍ਰਿਤਸਰ ਵਿਖੇ ਟਰੈਫਿਕ ਸੈਮੀਨਾਰ ਕੀਤਾ ਗਿਆ ਅਤੇ ਸਰਕਾਰੀ ਹਾਈ ਸਕੂਲ ਦਬੁਰਜੀ ਦੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਨੇ ਬੱਚਿਆਂ ਨੂੰ ਟੂ ਵੀਲਰ ਚਲਾਉਂਦਿਆਂ ਹੈਲਮਟ ਦੀ ਵਰਤੋਂ ,ਰੈਡ ਲਾਈਟ ਜੰਪ ਨਾ ਕਰਨਾ, ਹਮੇਸ਼ਾ ਸੀਟ ਬੈਲਟ ਲਗਾ ਕੇ ਵਾਹਨ ਚਲਾਉਣਾ, ਅਤੇ ਹਮੇਸ਼ਾ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਪ੍ਰੇਰਿਤ ਕੀਤਾ। ਉਨਾਂ ਬੱਚਿਆ ਨੂੰ ਸੜਕ ਤੇ ਚਲਦਿਆ ਐਕਸੀਡੈਂਟ ਤੋ ਬਚਾਅ ਲਈ ਟਰੈਫਿਕ ਨਿਯਮਾ ਦੀ ਪਾਲਣਾ ਕਰਨ ਬਾਰੇ ਦੱਸਿਆ। ਉਨਾਂ ਕਿਹਾ ਕਿ ਟੂ ਵੀਲਰ ਚਲਾਉਂਦੇ ਸਮੇ ਹਮੇਸ਼ਾ ਹੈਲਮੇਟ ਪਾ ਕੇ ਵਹੀਕਲ ਚਲਾਇਆ ਜਾਵੇ,ਫੋਰ ਵੀਲਰ ਚਲਾਉਂਦੇ ਸਮੇ ਹਮੇਸ਼ਾ ਸੀਟ ਬੈਲਟ ਲਗਾ ਕੇ ਵਹੀਕਲ ਚਲਾਉਣ ਬਾਰੇ ਵੀ ਦੱਸਿਆ। ਟਰੈਫਿਕ ਸੈਲ ਦੇ ਇੰਚਾਰਜ ਨੇ ਬੱਚਿਆ ਨੂੰ ਸੜਕੀ ਹਾਦਸਿਆਂ ਬਾਰੇ ਜਾਗਰੂਕ ਕੀਤਾ ਅਤੇ ਟਰੈਫਿਕ ਰੂਲਜ਼ ਫੋਲੋ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸ੍ਰੀ ਸੁਲੱਖਣਬੀਰ ਸਿੰਘ ਅਤੇ ਹੋਰ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋ ਇਲਾਵਾ ਟਰੈਫਿਕ ਐਜੂਕੇਸ਼ਨ ਸੈਲ ਵਲੋਂ ਨੋਵਲਟੀ ਟਾਟਾ ਮੋਟਰ ਦੇ ਵਰਕਸ਼ਾਪ ਦੇ ਵਰਕਰਾਂ ਨਾਲ ਟਰੈਫਿਕ ਸੈਮੀਨਾਰ ਕੀਤਾ ਗਿਆ ਵਰਕਰਾ ਨੂੰ ਟਰੈਫਿਕ ਨਿਯਮਾ ਨੂੰ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਅਤੇ ਹਮੇਸ਼ਾ ਵਰਕਸ਼ਾਪ ਵਿਚ ਕੰਮ ਕਰਦੇ ਸਮੇ ਸੇਫਟੀ ਦਾ ਧਿਆਨ ਰੱਖਣ ਲਈ ਕਿਹਾ। ਉਨਾਂ ਨੇ ਵਹੀਕਲ ਚਲਾਉਂਦੇ ਸਮੇ ਹੈਲਮੇਟ, ਸ਼ੀਟ ਬੈਲਟ ਲਗਾ ਕੇ ਸੜਕ ਉਪਰ ਵਹੀਕਲ ਚਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਰਕਸ਼ਾਪ ਓਨਰ ਲਵਤੇਸ਼ ਸਿੰਘ, ਰੀਜਨਲ ਮੈਨੇਜਰ ਚੰਡੀਗੜ ਜਗਜੀਤ ਸਿੰਘ, ਸਰਵਿਸ ਮੈਨੇਜਰ ਸਤੀਸ਼ ਗਿਰੀ ਹਾਜ਼ਰ ਸਨ।