ਤੀਆਂ ਸ਼ਹਿਰ ਬਟਾਲੇ ਦੀਆਂ’

  • 11 ਅਗਸਤ ਨੂੰ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ‘ਤੀਆਂ ਦਾ ਤਿਉਹਾਰ ’ ਮਨਾਇਆ ਜਾਵੇਗਾ

ਬਟਾਲਾ, 9 ਅਗਸਤ 2024 : 11 ਅਗਸਤ ਦਿਨ ਐਤਵਾਰ ਨੂੰ ‘ਤੀਆਂ ਦਾ ਤਿਉਹਾਰ’ ਸਥਾਨਕ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ, ਜਲੰਧਰ ਰੋਡ ਬਟਾਲਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਰਾਜਬੀਰ ਕੋਰ ਕਲਸੀ ਧਰਮਪਤਨੀ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਨੇ ਦੱਸਿਆ ਕਿ ‘ਤੀਆਂ ਦੇ ਤਿਉਹਾਰ’ ਸਮਾਗਮ ਵਿੱਚ ਸ੍ਰੀਮਤੀ ਸਵਿੰਦਰ ਕੋਰ ਧਰਮਪਤਨੀ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨਾਂ ਅੱਗੇ ਦੱਸਿਆ ਕਿ ‘ਇਸਤਰੀ ਚੇਤਨਾ ਸੁਸਾਇਟੀ ਬਟਾਲਾ’ ਵਲੋਂ ‘ਤੀਆਂ ਦਾ ਤਿਉਹਾਰ’ 11 ਅਗਸਤ ਨੂੰ ਦੁਪਹਿਰ 1ਵਜੇ ਤੋਂ ਸ਼ਾਮ 5 ਵਜੇ ਤੱਕ ਮਨਾਇਆ ਜਾਵੇਗਾ। ਜਿਸ ਵਿੱਚ ਪ੍ਰਸਿੱਧ ਬਾਲੀਵੁੱਡ ਗਾਇਕਾ ਜੋਤੀ ਨੂਰਾਂ, ਕਵਲੀਨ ਕੋਰ, ਗਿੱਧਿਆਂ ਦੀ ਰਾਣੀ (ਪ੍ਰਬੰਧਕੀ ਸਕੱਤਰ), ਬਰਨ ਕੋਰ ਮਾਨ ਉੱਘੀ ਮੰਚ ਸੰਚਾਲਕਾ ਅਤੇ ਨੂਰ ਜੋਰਾ ਗਿੱਧਾ ਗਰੁੱਪ ਵਿਸ਼ੇਸ ਤੌਰ ਤੇ ਸਿਰਕਤ ਕਰਨਗੇ। ਉਨਾਂ ਹਲਕੇ ਬਟਾਲਾ ਦੇ ਸਮੂਹ ਮਾਵਾਂ-ਭੈਣਾਂ ਨੂੰ ‘ਤੀਆਂ ਸ਼ਹਿਰ ਬਟਾਲੇ’ ਦੀਆਂ ਪ੍ਰੋਗਾਰਮ ਵਿੱਚ ਆਉਣ ਦਾ ਸੱਦਾ ਦਿੱਤਾ ਹੈ।