ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਜਿਲ੍ਹਾ ਪੱਧਰੀ ਟੂਰਨਾਂਮੈਂਟ ਦਾ ਤੀਜਾ ਦਿਨ 

ਅੰਮ੍ਰਿਤਸਰ 29 ਸਤੰਬਰ : ਖੇਡ ਵਿਭਾਗ, ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਜਿਲ੍ਹਾ ਪੱਧਰੀ ਖੇਡਾਂ ਜਿਲ੍ਹਾ ਪੱਧਰੀ ਖੇਡਾਂ  ਵੱਖ ਵੱਖ ਖੇਡ ਵੈਨਿਯੂ 26 ਸਤੰਬਰ 2023 ਤੋਂ 5 ਸਤੰਬਰ 2023 ਤੱਕ ਹੋ ਰਹੀਆ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਸ਼੍ਰੀ ਸੁਖਚੈਨ ਸਿੰਘ ਨੇ ਦੱਸਿਆ ਕਿ  ਜਿਲਾ ਪੱਧਰ ਤੇ ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਹਾਕੀ, ਖੋ-ਖੋ, ਪਾਵਰਲਿਫਟਿੰਗ, ਸੂਟਿੰਗ, ਸਾਫਟਬਾਲ, ਤੈਰਾਕੀ, ਵੇਟਲਿਫਟਿੰਗ, ਗੱਤਕਾ, ਐਥਲੈਟਿਕਸ, ਬੈਡਮਿੰਟਨ, ਚੈਸ, ਲਾਅਨ ਟੈਨਿਸ, ਟੇਬਲ ਟੈਨਿਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ,  ਜੂਡੋ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਕਿੱਕ ਬਾਕਸਿੰਗ, ਗੇਮ ਬਾਕਸਿੰਗ,  ਗੇਮ ਕੁਸ਼ਤੀ ਆਦਿ ਗੇਮਾਂ  ਵੱਖ ਵੱਖ ਉਮਰ ਵਰਗਾਂ ਅੰ- 14,17,21, 21 ਤੋ 30, 31 ਤੋ 40, 41 ਤੋ 55, 56 ਤੋ 65 ਅਤੇ 65 ਸਾਲ ਤੋ ਉਪਰ ਉਮਰ  ਵਿੱਚ ਕਰਵਾਈਆ ਜਾ ਰਹੀਆਂ ਹਨ।   ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ। ਗੇਮ ਹੈਂਡਬਾਲ  :-ਦੇ ਅੰ-21 ਲੜਕਿਆਂ ਦਾ ਮੁਕਾਬਲਾ ਜੀ.ਐਨ.ਡੀ.ਯੂ ਕੈਂਪਸ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਆਫ ਫਿਜੀਕਲ ਐਜੂਕੈਸ਼ਨ ਦੇ ਵਿਚਕਾਰ ਹੋਇਆ। ਜਿਸ ਵਿੱਚ ਜੀ.ਐਨ.ਡੀ.ਯੂ ਕੈਂਪਸ ਅੰਮ੍ਰਿਤਸਰ ਦੀ ਟੀਮ ਜੇਤੂ ਰਹੀ। ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਕਿ੍ਰਸ਼ਨ ਸੁਲਤਾਨਵਿੰਡ ਲਿੰਕ ਰੋਡ ਅਤੇ ਸ੍ਰੀ ਗੁਰੂ ਹਰਕਿ੍ਰਸ਼ਨ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਵਿਚਕਾਰ ਹੋਇਆ। ਜਿਸ ਵਿੱਚ ਸ੍ਰੀ ਗੁਰੂ ਹਰਕਿ੍ਰਸ਼ਨ ਸਕੂਲ ਸੁਲਤਾਨਵਿੰਡ ਲਿੰਕ ਰੋਡ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।  ਦੂਜਾ ਮੈਚ ਗੌ: ਸੀ:ਸੈ:ਸਕੂਲ ਛੇਹਰਟਾ ਅਤੇ ਗੌ:ਸੀ:ਸੈ:ਸਕੂਲ ਇੱਬਨ ਕਲਾ ਵਿਚਕਾਰ ਹੋਇਆ।  ਜਿਸ ਵਿੱਚ ਗੌ:ਸੀ:ਸੈ:ਸਕੂਲ ਛੇਹਰਟਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਵਾਲੀਬਾਲ  :- ਦੇ ਅੰ-21-30 ਪੁਰਸ਼ਾ ਦੇ ਮੁਕਾਬਲੇ ਵਿੱਚ ਕੋਚਿੰਗ ਸੈਟਰ ਖਾਲਸਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਾਰੰਗੜਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਲੜਕੀਆਂ ਦੇ 21 ਤੋ 30 ਵਰਗ ਵਿੱਚ ਕੋਚਿੰਗ ਸੈਟਰ ਖਾਲਸਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਲ 41-55 ਪੁਰਸ਼ਾ ਦੇ ਮੁਕਾਬਲੇ ਵਿੱਚ ਵੇਰਕਾ (ਮੀਰਾਕੋਟ ਕਲੱਬ ) ਦੀ ਟੀਮ ਨੇ ਪਹਿਲਾ ਸਥਾਨ ਅਤੇ ਮੀਰੀ ਪੀਰੀ ਯੂਧ ਸਪੋਰਟਸ ਕਲੱਬ ਮਜੀਠਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਫੁੱਟਬਾਲ :- ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਪਾਥਸੀਕਰ ਬਿਆਸ ਦੀ ਟੀਮ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਵਿਛੋਆ ਨੇ ਦੂਜਾ ਸਥਾਨ ਅਤੇ ਅਕਾਲ ਅਕੈਡਮੀ ਚੌਗਾਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਅੰ-17 ਲੜਕਿਆ ਦੇ ਮੁਕਾਬਲਾ ਕੁਲਜੀਤ ਅਕੈਡਮੀ ਅਤੇ ਈਸਾਪੁਰ ਕਲੱਬ ਵਿਚਕਾਰ ਹੋਇਆ। ਜਿਸ ਵਿੱਚ ਕੁਲਜੀਤ ਅਕੈਡਮੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।  ਦੂਜਾ ਮੈਚ ਕਿਆਮਪੁਰ ਅਤੇ ਮੈਰੀਟੋਰੀਅਸ ਸਕੂਲ ਵਿਚਕਾਰ ਹੋਇਆ। ਜਿਸ ਵਿੱਚ ਕਿਆਮਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ :-ਕਬੱਡੀ ਸੀਨੀਅਰ ਵਰਗ ਲੜਕਿਆ ਦੇ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮਾਹਲ ਨੇ ਪਹਿਲਾ ਸਥਾਨ, ਭੀਲੋਵਾਲ ਕਲੱਬ ਨੇ ਦੂਜਾ ਸਥਾਨ, ਸੰਤ ਕਰਤਾਰ ਸਿੰਘ ਸਪੋਰਟਸ ਕਲੱਬ (ਹਰਸ਼ਾ ਛੀਨਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਸੀਨੀਅਰ ਵਰਗ ਲੜਕੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਵਿੱਚ ਸੰਤ ਕਰਤਾਰ ਸਿੰਘ ਸਪੋਰਟਸ ਕਲੱਬ (ਹਰਸ਼ਾ ਛੀਨਾ) ਪਹਿਲਾ ਸਥਾਨ, ਐਸ.ਡੀ.ਪੀ.ਐਮ ਕਾਲਜ ਰਈਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਸਰਕਲ ਸਟਾਈਲ ਕਬੱਡੀ ਦੇ ਮੁਕਾਬਲੇ ਵਿੱਚ ਗ੍ਰਾਮ ਪੰਚਾਇਤ ਅਟਾਰੀ ਦੀ ਟੀਮ ਨੇ ਪਹਿਲਾ ਸਥਾਨ ਅਤੇ ਐਸ.ਡੀ.ਐਸ.ਪੀ.ਐਮ ਕਾਲਜ ਰੱਈਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ :- ਅੰ-14 ਲੜਕੀਆਂ ਦੇ ਮੁਕਾਬਲੇ ਵਿੱਚ ਕਿ੍ਰਸਵੀ ਨੇ ਪਹਿਲਾ ਸਥਾਨ, ਇਨਾਅਤ ਗੁਪਤਾ ਨੇ ਦੂਜਾ ਅਤੇ ਪੀਰਜਾ ਮਹਾਜਨ ਅਤੇ ਗੁਰਨਾਜ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਅੰ-31 ਤੋ 40 ਉਮਰ ਵਰਗ ਵਿੱਚ ਸੁਨੰਦੀਕਾ ਨੇ ਪਹਿਲਾ ਸਥਾਲ ਅਤੇ ਅਰੁਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।