ਰੇਲ ਹਾਦਸਿਆਂ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ : ਬਾਬਾ ਬਲਬੀਰ ਸਿੰਘ

  • ਹਾਦਸਾ ਮ੍ਰਸਤ ਲੋਕਾਂ ਨਾਲ ਪੂਰਨ ਹਮਦਰਦੀ ਪ੍ਰਗਟਾਈ

ਅੰਮ੍ਰਿਤਸਰ, 03 ਜੂਨ : ਓਡੀਸ਼ਾ ਦੇ ਜ਼ਿਲਾ ਬਾਲਾਸੋਰ ਦੇ ਮਹਾਨਗਰ ‘ਚ ਬੈਂਗਲੁਰੂ ਹਾਵੜਾ ਸੁਪਰਫਾਸਟ ਐਕਸਪ੍ਰੈਸ, ਤੇ ਕੋਰੋਮੰਡਲ ਐਕਸਪ੍ਰੈਸ ਅਤੇ ਇਕ ਮਾਲ ਗੱਡੀ ਦਰਮਿਆਨ ਵੱਖ-ਵੱਖ ਪਟੜੀਆਂ ਤੇ ਵਾਪਰੀ ਤ੍ਰੈਮਾਰਗੀ ਰੇਲ ਹਾਦਸੇ ਵਿੱਚ ਸੈਂਕੜੇ ਤੋਂ ਵੱਧ ਲੋਕਾਂ ਦੀ ਮੌਤ ਅਤੇ ਕਈ ਸੈਂਕੜੇ ਲੋਕ ਜਖ਼ਮੀ ਹੋ ਗਏ ਹਨ ਇਸ ਸਬੰਧੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜਖਮੀਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜਲਦ ਸੇਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਤਕਨੋਲਜ਼ੀ ਬਹੁੱਤ ਅਗਾਂਹਵਧੂ ਤੇ ਸੂਚਨਾਦਾਇਕ ਹੋਣ ਦੇ ਬਾਵਜੂਦ ਅਜਿਹੇ ਹਾਦਸੇ ਦੁਖਦਾਇਕ ਹਨ। ਉਨ੍ਹਾਂ ਕਿਹਾ ਕਿ ਤਿੰਨ ਤਿੰਨ ਰੇਲ ਗੱਡੀਆਂ ਦਾ ਹਾਦਸਾ ਇਕੋ ਸਮੇਂ ਬੇਹੱਦ ਅਫਸੋਸਜਨਕ ਤੇ ਮਹਿਕਮੇ ਦੀ ਅਗਾਂਹਵਧੂ ਵਿਗਿਆਨਕ ਤਕਨੋਲਜ਼ੀ ਸਬੰਧੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਕਿਹਾ ਕਿ ਰੇਲ ਮੰਤਰੀ ਵੱਲੋਂ ਮ੍ਰਿਤਕਾਂ ਦੇ ਪ੍ਰੀਵਾਰਾਂ ਨੂੰ ਜੋ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਉਸ ਨਾਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਭਰਪਾਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਨ੍ਹਾਂ ਰੇਲ ਹਾਦਸਿਆਂ ਦੀ ਉਚ ਪੱਧਰੀ ਜਾਂਚ ਕਰਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪ੍ਰੀਵਾਰਾਂ ਨਾਲ ਦੁਖ ਸਾਂਝਾ ਕਰਦਿਆਂ ਜਖਮੀਆਂ ਦੀ ਸੇਹਤਯਾਬੀ ਦੀ ਕਾਮਨਾ ਕੀਤੀ ਹੈ।