ਕਮਲਜੀਤ ਖੇਡਾਂ ਵਿੱਚ ਪੁਹੰਚੇ ਖਿਡਾਰੀਆਂ ਲਈ ਸੁਰਜੀਤ ਸਪਰੋਟਸ ਐਸੋਸੀਏਸ਼ਨ ਬਟਾਲਾ ਵਲੋਂ ਕੀਤੇ ਸ਼ਾਨਦਾਰ ਪ੍ਰਬੰਧ-ਵਿਧਾਇਕ ਸ਼ੈਰੀ ਕਲਸੀ

  • ਕੱਲ੍ਹ 23 ਨਵੰਬਰ ਨੂੰ ਕਮਲਜੀਤ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਨ ਏਸ਼ੀਅਨ ਗੇਮਜ਼ ਦੇ ਮੈਡਲਿਸਟ 12 ਖਿਡਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮ ਤੇ 6 ਮੋਟਰ ਸਾਈਕਲ ਦਿੱਤੇ ਜਾਣਗੇ
  • ਕੱਲ੍ਹ ਸ਼ਾਮ ਨੂੰ 5 ਵਜੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਰਣਜੀਤ ਬਾਵਾ ਖੇਡ ਮੇਲੇ ਵਿੱਚ ਪਹੁੰਚ ਕੇ ਆਪਣੀ ਗਾਇਕੀ ਦੇ ਜੌਹਰ ਵਿਖਾਉਣਗੇ

ਬਟਾਲਾ, 22 ਨਵੰਬਰ : ਸ. ਭਗਵੰਤ ਮਾਨ, ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਖੇਡ ਸੱਭਿਆਚਾਰ ਪੈਦਾ ਕਰਨ ਲਈ ਸਫਲ ਯਤਨ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਖੇਡਾਂ ਦਾ ਬਜਟ ਵਿੰਚ ਚੋਖਾ ਵਾਧਾ ਕੀਤਾ ਗਿਆ ਹੈ। ਇਹ ਗੱਲ ਅੱਜ ਕੋਟਲਾ ਸ਼ਾਹੀਆ ਵਿਖੇ ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਵੱਲੋਂ ਕਰਵਾਈਆਂ ਜਾ ਰਹੀਆਂ 30ਵੀਆਂ ਕਮਲਜੀਤ ਖੇਡਾਂ-2023 ਦੇ ਤੀਜੇ ਦਿਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਮਨਸ਼ੇਰ ਸਿੰਘ  ਸ਼ੈਰੀ ਕਲਸੀ ਨੇ ਕਹੀ। ਇਸ ਮੌਕੇ ਪਿ੍ਰਥੀਪਾਲ ਸਿੰਘ ਬਟਾਲਾ ਵੀ ਮੋਜੂਦ ਸਨ। ਕਮਲਜੀਤ ਖੇਡਾਂ ਵਿੱਚ ਬੀਤੀ ਸ਼ਾਮ ਨਾਭਾ ਦੇ ਵਿਧਾਇਕ ਦੇਵ ਮਾਨ ਉਨਾਂ ਦੀ ਧਰਮਪਤਨੀ ਅਤੇ ਐਡਵੋਕੈਟ ਜਗਰੂਪ ਸਿੰਘ ਸੇਖਵਾਂ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ। ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਵਲੋਂ ਕਰਵਾਈਆਂ ਜਾ ਰਹੀਆਂ ਕਮਲਜੀਤ ਖੇਡਾਂ ਵਿੱਚ ਵੱਖ-ਵੱਖ ਰਾਜਾਂ, ਜ਼ਿਲਿ੍ਆਂ ਤੋਂ ਖਿਡਾਰੀ ਪਹੁੰਚੇ ਹਨ, ਜਿਨਾਂ ਵਲੋਂ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਖਿਡਾਰੀਆਂ ਦੇ ਰਹਿਣ ਅਤੇ ਖਾਣੇ ਦੇ ਬਹੁਤ ਵਧੀਆਂ ਪ੍ਰਬੰਧ ਕੀਤੇ ਗਏ ਹਨ ਅਤੇ ਪੂਰੀ ਟੀਮ ਇੱਕਜੁੱਟਤਾ ਨਾਲ ਮਿਹਨਤ ਨਾਲ ਕੰਮ ਰਹੀ ਹੈ, ਜੋ ਸ਼ਲਾਘਾਯੋਗ ਹੈ। ਉਨਾਂ ਦੱਸਿਆ ਕਿ ਵਿਸ਼ਵ ਹਾਕੀ ਦੇ ਮਹਾਨ ਖਿਡਾਰੀ ਓਲੰਪੀਅਨ ਸੁਰਜੀਤ ਸਿੰਘ ਦੀ ਯਾਦ ‘ਚ ਬਣੀ ਸੁਰਜੀਤ ਸਪਰੋਟਸ ਐਸੋਸੀਏਸ਼ਨ ਵੱਲੋਂ ਕੋਟਲਾ ਸ਼ਾਹੀਆ ਵਿਖੇ ਆਪਣੇ ਵਿੱਛੜੇ ਕੌਮੀ ਪੱਧਰ ਦੇ ਅਥਲੀਟ ਕਮਲਜੀਤ ਸਿੰਘ ਦੀ ਯਾਦ ਵਿੱਚ ਪਿਛਲੇ 30 ਸਾਲਾਂ ਤੋਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦੀ ਖ਼ਾਸੀਅਤ ਹੈ ਕਿ ਇਹ ਓਲੰਪਿਕ ਚਾਰਟਰ ਦੀਆਂ ਖੇਡਾਂ ਹਨ ਜਿਸ ਵਿੱਚ ਅਥਲੈਟਿਕਸ ਦੇ ਟਰੈਕ ਤੇ ਫੀਲਡ ਈਵੈਂਟਾਂ ਤੋਂ ਇਲਾਵਾ ਫ਼ੁਟਬਾਲ, ਹਾਕੀ, ਵਾਲੀਬਾਲ, ਕਬੱਡੀ ਤੇ ਨੈਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਦੇ ਪ੍ਰਧਾਨ ਪਿ੍ਰਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਖੇਡ ਮੇਲੇ ਨੂੰ ਸਫਲਤਾਪੂਰਕ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਕੱਲ੍ਹ 23 ਨਵੰਬਰ ਨੂੰ ਖੇਡ ਮੇਲੇ ਦੇ ਸਮਾਪਤੀ ਅਤੇ ਚੋਥੇ ਦਿਨ ਮੌਕੇ ਪ੍ਰਸਿੱਧ ਲੋਕ ਗਾਇਕ ਰਣਜੀਤ ਬਾਵਾ, ਸ਼ਾਮ 5 ਵਜੇ ਪਹੁੰਚਣਗੇ ਅਤੇ ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਕਮਲਜੀਤ ਖੇਡਾਂ ਵਿੱਚ ਬੀਤੀ ਸ਼ਾਮ ਨਾਭਾ ਦੇ ਵਿਧਾਇਕ ਦੇਵ ਮਾਨ ਅਤੇ ਉਨਾਂ ਦੀ ਧਰਮਪਤਨੀ  ਅਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ,ਚੇਅਰਮੈਨ ਜਿਲਾ ਯੋਜਨਾ ਕਮੇਟੀ ਗੁਰਦਾਸਪੁਰ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ। ਵਿਧਾਇਕ ਦੇਵ ਮਾਨ ਅਤੇ ਐਡਵੋਕੈਟ ਜਗਰੂਪ ਸਿੰਘ ਸੇਖਵਾਂ ਨੇ ਖੇਡਾਂ ਦੇ ਮੁੱਖ ਪ੍ਰਬੰਧਕ ਅਤੇ ਵਿਧਾਇਕ ਸ਼ੈਰੀ ਕਲਸੀ ਅਤੇ ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਦੇ ਪ੍ਰਧਾਨ ਪਿ੍ਰਥੀਪਾਲ ਸਿੰਘ ਬਟਾਲਾ ਵਲੋਂ ਕਮਲਜੀਤ ਖੇਡਾਂ ਨਿਰੰਤਰ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਗਿਆ ਹੈ ਅਤੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਇਸ ਮੌਕੇ  ਵਿਧਾਇਕ ਦੇਵ ਮਾਨ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਲੋਕ ਗੀਤ ਵੀ ਗਾਇਆ। ਇਸ ਮੌਕੇ ਪਿ੍ਰੰਸੀਪਲ ਵਰਿਆਮ ਸਿੰਘ ਗਿੱਲ ਅੰਮ੍ਰਿਤਸਰ, ਰਛਪਾਲ ਸਿੰਘ ਹੇਅਰ, ਜਸਵੰਤ ਸਿੰਘ ਜੱਸਾ, ਜੀਈ, ਬਲਜੀਤ ਸਿੰਘ, ਸਿੰਘ ਫਾਊਡੇਸ਼ਨ, ਇੰਮੀਗਰੇਸ਼ਨ ਗੁਰਦਾਸਪੁਰ, ਤਰੁਨ ਕਲਸੀ, ਨਿਸ਼ਾਨ ਸਿੰਘ ਰੰਧਾਵਾ, ਦਵਿੰਦਰ ਸਿੰਘ ਕਾਲਾ ਨੰਗਲ, ਇੰਜੀ. ਜਗਦੀਸ਼ ਸਿੰਘ ਬਾਜਵਾ, ਰਣਜੀਤ ਸਿੰਘ ਠੇਕੇਦਾਰ,  ਰਵਿੰਦਰਪਾਲ ਸਿੰਘ ਡੀ ਐਸਪੀ, ਬਲਜੀਤ ਸਿੰਘ ਕਾਲਾਨੰਗਲ , ਪਿ੍ਰੰਸੀਪਲ ਮੁਸ਼ਤਾਕ ਗਿੱਲ, ਸੰਜੀਵ ਗੁਪਤਾ ਠੇਕੇਦਾਰ , ਕਰਮਪਾਲ ਸਿੰਘ ਢਿੱਲੋਂ, ਪ੍ਰੰਸੀਪਲ ਕੁਲਤਾਜ ਸਿੰਘ ਮਿਲੇਨੀਅਮ ਸਕੂਲ ਬਟਾਲਾ, ਸੁਖਦੇਵ ਸਿੰਘ ਬਾਊ ਔਲਖ, ਗੁਰਦੇਵ ਸਿੰਘ, ਰਾਜਵਿੰਦਰ ਸਿੰਘ, ਮਨਜੀਤ ਸਿੰਘ ਭੁੱਲਰ, ਦਵਿੰਦਰ ਸਿੰਘ ਕਾਲਾਨੰਗਲ, ਸਿਮਰਨਜੀਤ ਸਿੰਘ ਰੰਧਾਵਾ, ਜਸਵੰਤ ਸਿੰਘ ਢਿੱਲੋਂ, ਬਲਰਾਜ ਸਿੰਘ ਵਾਲੀਵਾਲ ਕੋਚਿੰਗ, ਖੁਸ਼ਕਰਨ ਸਿੰਘ, ਸਕੱਤਰ ਐਸੋਸੀਏਸ਼ਨ, ,ਕੁਲਬੀਰ ਸਿੰਘ ਜੀਈ, ਪਰੋਫੈਸਰ ਦਲਜੀਤ ਸਿੰਘ, ਹਜੂਰ ਸਿੰਘ ,ਕੁਲਬੀਰ ਸਿੰਘ, ਦਿਲਬਾਗ ਸਿੰਘ,ਬਲਕਾਰ ਸਿੰਘ, ਸਰਮੁੱਖ ਸਿੰਘ ਤੇ ਰੋਬਿਨ ਸਿੰਘ ਆਦਿ ਹਾਜਰ ਸਨ।