ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਗਏ ਸਫਲ ਉਪਰਾਲੇ-ਚੇਅਰਮੈਨ ਪਨੂੰ

  • ਪਿੰਡ ਉਦੋਵਾਲ ਵਿਖੇ ਬਾਬਾ ਅਲਖਗੀਰ ਦੀ ਯਾਦ ਵਿੱਚ ਖੇਡ ਟੂਰਨਾਮੈਂਟ ਕਰਵਾਇਆ

ਫਤਹਿਗੜ੍ਹ ਚੂੜੀਆਂ, 26 ਦਸੰਬਰ : ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਤੇ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ ਵਲੋਂ ਪਿੰਡ ਉਦੋਵਾਲ ਵਿਖੇ ਬਾਬਾ ਅਲਖਗੀਰ ਦੀ ਯਾਦ ਵਿੱਚ ਖੇਡ ਟੂਰਨਾਮੈਂਟ ਵਿੱਚ ਹਿੱਸਾ ਲਿਆ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਪਨੂੰ ਨੇ ਕਿਹਾ ਕਿ ਪੰਜਾਬ ਨੂੰ ਮੁੜ ਖੇਡਾਂ ਵਿੱਚ ਅੱਗੇ ਲਿਜਾਣ ਲਈ ਸ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਰਾਜ ਸਰਕਾਰ, ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ ਤੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਹਲਕੇ ਅੰਦਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਸੱਭਿਆਚਾਰ ਪੈਦਾ ਕੀਤਾ ਜਾ ਰਿਹਾ ਹੈ ਅਤੇ ਯੂਥ ਕਲੱਬਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਖੇਡ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਉਦੋਵਾਲ ਦੀ ਟੀਮ ਨੇ ਘਣੀਏ ਕ ਬਾਂਗਰ ਨੂੰ ਹਰਾ ਕੇ ਮੈਚ ਜਿੱਤਿਆ। ਮੁੱਖ ਮਹਿਮਾਨ ਵਲੋਂ ਜੇਤੂ ਖਿਾਡਰੀਆਂ ਨੂੰ ਇਨਾਮ ਵੰਡੇ ਗਏ। ਪਹਿਲਾ ਇਨਾਮ 31000, ਦੂਜਾ 21000, ਤੀਜਾ ਅਤੇ ਚੌਥਾ ਇਨਾਮ 5100 -5100 ਵੰਡਿਆਂ ਗਿਆ। ਇਸ ਮੌਕੇ ਜੂਨੀਅਰ ਟੀਮ ਨੇ ਵੀ ਹਿੱਸਾ ਲਿਆ। ਖੋਖਰ ਫੌਜੀਆਂ ਦੀ ਟੀਮ ਜੇਤੂ ਰਹੀ। ਕਬੱਡੀ ਦੇ ਵੀ ਸ਼ੋਅ ਮੈਚ ਕਰਵਾਏ ਗਏ। ਪਹਿਲਾ ਇਨਾਮ 51,000, ਰੁਪਏ ਹਿਨਾਜ ਸਿੰਘ ਹੋਠੀਆਂ ਕਸ਼ਮੀਰ ਸਿੰਘ ਭੋਲਾ ਦੇ ਬੇਟੇ ਵੱਲੋਂ ਦਿੱਤਾ ਗਿਆ ਅਤੇ ਦੂਜਾ ਇਨਾਮ ਗੁਰਮੁਖ ਸਿੰਘ ਹੋਠੀਆਂ ਪੁਰਤਕਾਲ 41000 ਰੁਪਏ ਦਿੱਤਾ ਗਿਆ। ਕਬੱਡੀ ਮੈਚ ਭਾਈ ਕਸ਼ਮੀਰ ਸਿੰਘ ਭੋਲਾ ਦੀ ਯਾਦ ਵਿੱਚ ਕਰਵਾਇਆ ਗਿਆ। ਕਬੱਡੀ ਮੈਚ ਵਿੱਚ ਪਹਿਲੇ ਸਥਾਨ ਤੇ ਬਾਬਾ ਬੁੱਢਾ ਸਾਹਿਬ ਰਾਮਜਾਸ ਅਤੇ ਦੂਜੇ ਨੰਬਰ ਚੇ ਨੜਾਂਵਾਲੀ ਦੀ ਟੀਮ ਰਹੀ। ਇਸ ਵਿੱਚ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੰਘੇੜਾ, ਬਲਾਕ ਪ੍ਰਧਾਨ ਪਰਮਜੀਤ ਸਿੰਘ ਤੇ ਬਲਾਕ ਪ੍ਰਧਾਨ ਸੈਮੂਲ ਗਿੱਲ ਹਾਜ਼ਰ ਸਨ।