02 ਅਗਸਤ ਨੂੰ ਪੰਚਾਇਤ ਭਵਨ, ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰ ਤੇ ਸਪਾਂਸਰਸ਼ਿਪ ਦਿਵਸ ਦਾ ਆਯੋਜਨ ਕੀਤਾ ਜਾਵੇਗਾ

  • ਸਿੰਗਲ ਪੇਰੈਂਟ ਬੱਚਿਆਂ ਦੇ ਸਪਾਂਸਰਸ਼ਿਪ ਸਕੀਮ ਲਈ ਫਾਰਮ ਭਰੇ ਜਾਣਗੇ 

ਗੁਰਦਾਸਪੁਰ, 30 ਜੁਲਾਈ 2024 : ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਗੁਰਦਾਸਪੁਰ ਵੱਲੋਂ ਅਨਾਥ (ਜਿਹੜੇ ਬੱਚੇ ਮਾਤਾ ਪਿਤਾ ਤੋਂ ਵਾਂਝੇ ਹਨ) , ਸਿੰਗਲ ਪੇਰੈਂਟ (ਜਿਨ੍ਹਾਂ ਪਰਿਵਾਰਾਂ ਦੇ ਕਮਾਉਣ ਵਾਲਾ ਮੈਂਬਰ ਦੀ ਮੌਤ ਹੋ ਚੁੱਕੀ ਹੈ) ਜਾਂ ਜਿਨ੍ਹਾਂ ਦੇ ਮਾਤਾ ਪਿਤਾ ਨੂੰ ਲਾਇਲਾਜ ਬਿਮਾਰੀ ਹੈ ਦੇ ਬੱਚਿਆਂ ਦੀ ਸਿੱਖਿਆਂ ਅਤੇ ਸੰਭਾਲ ਲਈ ਵਿਭਾਗ ਦੀ ਸਪਾਂਸਰਸ਼ਿਪ ਸਕੀਮ ਰਾਹੀਂ 4000/- ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਇਹ ਰਾਸ਼ੀ ਬੱਚਿਆਂ ਦੀ ਪੜਾਈ ਅਤੇ ਉਨ੍ਹਾਂ ਨੂੰ ਚੰਗਾ ਜੀਵਨ ਪ੍ਰਦਾਨ ਕਰਨ ਲਈ ਦਿੱਤੀ ਜਾਂਦੀ ਹੈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਸੰਜੀਵ ਸ਼ਰਮਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 02 ਅਗਸਤ 2024 ਨੂੰ ਪੰਚਾਇਤ ਭਵਨ, ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰ ਤੇ ਸਪਾਂਸਰਸ਼ਿਪ ਦਿਵਸ ਆਯੋਜਨ ਕੀਤਾ ਜਾਣਾ ਹੈ। ਇਸ ਵਿੱਚ ਉਕਤ ਅਨੁਸਾਰ ਮਾਤਾ ਪਿਤਾ ਤੋਂ ਵਾਂਝੇ ਅਤੇ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਕਿਸੇ ਗੰਭੀਰ ਬਿਮਾਰੀ ਦੇ ਸ਼ਿਕਾਰ ਹਨ ਉਨ੍ਹਾਂ ਦੇ ਫਾਰਮ ਭਰੇ ਜਾਣੇ ਹਨ ਇਸ ਸਬੰਧੀ ਲੋੜਵੰਦ ਪਰਿਵਾਰ ਮਿਤੀ 02.08.2024 ਨੂੰ ਇਸ ਆਯੋਜਨ ਵਿੱਚ ਸ਼ਾਮਲ ਹੋ ਕੇ ਵਿਭਾਗ ਦੀ ਸਪਾਂਸਰਸ਼ਿਪ ਸਕੀਮ ਦਾ ਫ਼ਾਇਦਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੀ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਗੁਰਦਾਸਪੁਰ, ਕਮਰਾ ਨੰਬਰ 218, ਬਲਾਕ-ਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਜਾਂ ਟੈਲੀਫ਼ੋਨ ਨੰਬਰ 01874-240157 'ਤੇ ਸੰਪਰਕ ਕੀਤਾ ਜਾ ਸਕਦਾ ਹੈ।