ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਵਲੋਂ ‘ਵਿਰਾਸਤੀ ਸੁਰ ਸਾਂਝ’ ਤਹਿਤ ਸੱਭਿਆਚਾਰਕ ਸੰਗੀਤਮਈ ਸ਼ਾਮ 

  • ਨੂਰਾਂ ਭੈਣਾਂ (ਜੋਤੀ ਨੂਰਾਂ ਤੇ ਰੀਤੂ ਨੂਰਾਂ) ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ
  • ਸੱਭਿਆਚਾਰਕ ਸਮਾਗਮ ਆਪਸੀ ਭਾਈਚਾਰਕ ਸਾਂਝ ਤੇ ਪਿਆਰ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ-ਵਿਧਾਇਕ ਸ਼ੈਰੀ ਕਲਸੀ
  • ਜ਼ਿਲ੍ਹਾ ਪ੍ਰ੍ਰਸ਼ਾਸਨ ਵਲੋਂ ਨੋਜਵਾਨ ਪੀੜ੍ਹੀ ਨੂੰ ਆਪਣੀ ਵਿਰਸੇ ਨਾਲ ਜੋੜਨ ਲਈ ਕੀਤੇ ਗਏ ਵਿਸ਼ੇਸ ਉਪਰਾਲੇ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ

ਬਟਾਲਾ, 31 ਮਈ : ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਵਲੋਂ ਅਮੀਰ ਵਿਰਸੇ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਲਈ ਲਗਾਤਾਰ ਸਫਲ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ‘ਵਿਰਾਸਤੀ ਸੁਰ ਸਾਂਝ’ ਤਹਿਤ ਅੱਜ ਸੱਭਿਆਚਾਰਕ ਸੰਗੀਤਮਈ ਸ਼ਾਮ ਕਰਵਾਈ ਗਈ।  ਸਮਾਗਮ ਵਿੱਚ ਹਲਕਾ ਵਿਧਾਇਕ ਸ਼ੈਰੀ ਕਲਸੀ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸ.ਐਸ.ਪੀ ਗੁਰਦਾਸਪੁਰ ਸ੍ਰੀ ਦਯਾਮਾ ਹਰੀਸ਼ ਕੁਮਾਰ, ਓਮ ਪ੍ਰਕਾਸ਼, ਐਸ.ਐਸ.ਪੀ ਬਟਾਲਾ ਮੈਡਮ ਅਸ਼ਵਨੀ ਗੋਤਿਆਲ, ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ, ਐਸ.ਪੀ ਪਿ੍ਰਥੀਪਾਲ ਸਿੰਘ, ਸ੍ਰੀਮਤੀ ਰਾਜਬੀਰ ਕੋਰ ਕਲਸੀ ਧਰਮਪਤਨੀ ਹਲਕਾ ਵਿਧਾਇਕ ਸ਼ੈਰੀ ਕਲਸੀ, ਕੇਪੀ.ਐਸ ਢਿੱਲੋਂ, ਨਰੇਸ਼ ਗੋਇਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਟਾਲਾ ਤੇ ਡਾ. ਰਵਿੰਦਰ ਸਿੰਘ, ਪ੍ਰਧਾਨ ਸ਼ਿਵ ਬਟਾਲਵੀ ਕਲਾ ਅਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਆਦਿ ਮੋਜੂਦ ਸਨ। ਸਥਾਨਕ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ, ਬਟਾਲਾ ਵਿਖੇ ਕਰਵਾਈ ਸੰਗੀਤਮਈ ਸ਼ਾਮ ਵਿੱਚ ਪ੍ਰਸਿੱਧ ਨੂਰਾਂ ਭੈਣਾਂ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਤੇ ਕਰੀਬ ਦੋ ਘੰਟੇ ਆਪਣੀ ਸੁਰੀਲੀ ਆਵਾਜ਼ ਨਾਲ ਸਮਾਂ ਬੰਨ੍ਹ ਕੇ ਰੱਖ ਦਿੱਤਾ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਤੇ ਪ੍ਰਫੁੱਲਤ ਲਈ ਵੱਡਾ ਯੋਗਦਾਨ ਪਾਉਂਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਤੇ ਪਿਆਰ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰ ਕੇਂਦਰ ਬਟਾਲਾ ਵਿਖੇ ਲੜੀਵਾਰ ਸਮਾਗਮ ਕਰਵਾਏ  ਜਾ ਰਹੇ ਹਨ ਅਤੇ ਅੱਜ ‘ਵਿਰਾਸਤੀ ਸੁਰ ਸਾਂਝ’ ਤਹਿਤ ਕਰਵਾਇਆ ਸਮਾਗਮ ਯਾਦਗਰੀ ਹੋ ਨਿਬੜਿਆ ਹੈ। ਉਨਾਂ ਕਿਹਾ ਕਿ ਅਜਿਹੇ ਸਮਾਗਮ ਲੜੀਵਾਰ ਕਰਵਾਏ ਜਾਣਗੇ ਤਾਂ ਜੋ ਆਪਣੇ ਅਮੀਰ ਵਿਰਸੇ ਨੂੰ ਸਾਂਭਣ ਦੇ ਨਾਲ-ਨਾਲ ਹੋਰ ਪ੍ਰਫੁੱਲਤ ਕੀਤਾ ਜਾ ਸਕੇ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹੇ ਦੇ ਅਮੀਰ ਵਿਰਸੇ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਤਾਂ ਜੋ ਨੋਜਵਾਨ ਪੀੜ੍ਹੀ ਆਪਣੇ ਵਿਰਸੇ ਨਾਲ ਜੁੜੀ ਰਹੇ। ਉਨਾਂ ਦੱਸਿਆ ਕਿ ਜ਼ਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਅਤੇ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ, ਬਟਾਲਾ ਵਲੋਂ ਲੜੀਵਾਰ ਸਮਾਗਮ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ 25 ਜਨਵਰੀ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ‘ਪਹਿਲਾ ਜ਼ਿਲ੍ਹਾ ਪੱਧਰੀ ਕਵੀ ਸੰਮੇਲਨ’ ਕਰਵਾਇਆ ਗਿਆ ਸੀ। 11 ਫਰਵਰੀ ਨੂੰ ‘ਵਿਰਸਾ ਉਤਸ਼ਵ’ ਗੁਰਦਾਸਪੁਰ ਵਿਖੇ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। 13 ਅਪ੍ਰੈਲ ਨੂੰ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ‘ਰੰਗਲਾ ਪੰਜਾਬ’ ਪ੍ਰੋਗਰਾਮ ਕਰਵਾਇਆ ਗਿਆ। 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਨੂੰ ਸਮਰਪਤਿ ਸਮਾਗਮ ਸ਼ਿਵ ਆਡੋਟੋਰੀਅਮ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸ਼ਿਵ ਬਟਾਲਵੀ ਦੀ ਸ਼ਾਹਕਾਰ ਰਚਨਾ ‘ਲੂਣਾ’ ਨਾਟਕ ਦੀ ਪੇਸ਼ਕਾਰੀ ਦਿੱਤੀ ਗਈ ਸੀ ਅਤੇ ਅੱਜ ‘ਵਿਰਾਸਤੀ ਸੁਰ ਸਾਂਝ’ ਤਹਿਤ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਤੋਂ ਪਹਿਲਾਂ ਗਾਇਕ ਕਲਾਕਾਰ ਗੁਰਪ੍ਰੀਤ ਗਿੱਲ, ਗਾਇਕਾ ਪਰਮਜੀਤ ਕੋਰ, ਜਸਵੰਤ ਸਿੰਘ, ਮਲਵਿੰਦਰ ਸਿੰਘ, ਗੁਰਵਿੰਦਰ ਛੀਨਾ ਤੇ ਵਿਸ਼ਾਲ (ਸਾਰੇ ਕਵੀ) ਵਲੋਂ ਆਪਣੇ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਸਮਾਗਮ ਵਿੱਚ ਪਹੁੰਚੀਆਂ ਵੱਖ-ਵੱਖ ਸਖਸ਼ੀਅਤਾਂ ਅਤੇ ਕਲਾਕਾਰਾਂ ਤੇ ਕਵੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਰਾਜੀਵ ਬਟਾਲਵੀ ਭਤੀਜਾ ਸ਼ਿਵ ਕੁਮਾਰ ਬਟਾਲਵੀ, ਸੀਮਾ ਬਟਾਲਵੀ ਅਮਰਜੀਤ ਸਿੰਘ ਭਾਟੀਆ ਜ਼ਿਲਾ ਸਿੱਖਿਆ ਅਫਸਰ (ਸ/ਪ), ਐਕਸੀਅਨ ਹਰਜੋਤ ਸਿੰਘ, ਚੇਅਰਮੈਨ ਸੁਖਜਿੰਦਰ ਸਿੰਘ, ਸੰਜੀਵ ਗੁਪਤਾ, ਬੂਟਾ ਸਿੰਘ, ਨਿਸ਼ਾਨ ਸਿੰਘ ਰੰਧਾਵਾ, ਰਾਜਿੰਦਰਪਾਲ ਸਿੰਘ ਧਾਲੀਵਾਲ, ਇੰਜੀ. ਜਗਦੀਸ ਸਿੰਘ ਐ,ਡੀ.ਓ, ਪਿ੍ਰੰਸੀਪਲ ਮੁਸ਼ਤਾਕ ਗਿੱਲ, ਸਿਮਰਤਪਾਲ ਸਿੰਘ ਵਾਲੀਆ, ਸਰਬਜੀਤ ਸਿੰਘ ਕਲਸੀ, ਪਵਨ ਕੁਮਾਰ ਪੀਏ, ਸਿਮਰਨਜੀਤ ਸਿੰਘ ਰੰਧਾਵਾ, ਐਮ ਸੀ ਬਲਵਿੰਦਰ ਸਿੰਘ ਮਿੰਟਾ, ਸਰਦੂਲ ਸਿੰਘ ਤੇ ਰਾਜੇਸ ਤੁਲੀ,  ਆਪ ਪਾਰਟੀ ਦੇ ਸਿਟੀ ਪ੍ਰਧਾਨ ਰਾਕੇਸ ਤੁਲੀ, ਆਪ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਮੈਨੇਜਰ ਅਤਰ ਸਿੰਘ, ਯਸ਼ਪਾਲ ਚੋਹਾਨ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਮਾਨ, ਨਵਦੀਪ ਸਿੰਘ, ਦਿਨੇਸ਼ ਖੋਸਲਾ, ਗੁਰਜੀਤ ਸਿੰਘ ਸੁੰਦਰ ਨਗਰ, ਮਨਜੀਤ ਸਿੰਘ, ਵਿੱਕੀ ਚੌਹਾਨ, ਐਸ.ਡੀ.ਓ ਨਿਰਮਲ ਸਿੰਘ, ਡਾ.ਪਰਮਜੀਤ ਸਿੰਘ ਕਲਸੀ ਜ਼ਿਲਾ ਭਾਸ਼ਾ ਅਫਸਰ, ਡਾ. ਅਨੂਪ ਸਿੰਘ, ਦੇਵਿੰਦਰ ਦੀਦਾਰ, ਅਜੀਤ ਕਮਲ, ਹਰਪ੍ਰੀਤ ਸਿੰਘ ਭੱਟੀ, ਸਤਿੰਦਰ ਕੋਰ ਬੁੱਟਰ, ਵਿਜੇ ਅਗਨੀਹੋਤਰੀ, ਬਲਬੀਰ ਸਿੰਘ ਕੋਹਲਾ, ਦਲਜੀਤ ਸਿੰਘ ਮਾਣਕ, ਗਗਨਜੀਤ ਸਿੰਘ, ਤਰਲੋਕ ਸਿੰਘ, ਗੁਰਨਾਮ ਸਿੰਘ, ਰਾਜਵਿੰਦਰ ਸਿੰਘ, ਕੁਲਬੀਰ ਸਿੰਘ ਜੀਈ, ਟੋਨੀ ਗਿੱਲ, ਗੁਰਚਰਨ ਸਿੰਘ, ਅਸ਼ਵਨੀ ਸ਼ਰਮਾ, ਪਿਆਰਾ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਦਿਲਬਾਗ ਸਿੰਘ, ਸਰਦੂਲ ਸਿੰਘ ਤੇ ਕਸ਼ਮੀਰ ਸਿੰਘ ਆਦਿ ਮੋਜੂਦ ਸਨ।