ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸਨ ਅਧੀਨ ਪਿੰਡ ਛਤਵਾਲ ਵਿਖੇ ਪਹਿਲ ਪ੍ਰੋਜੈਕਟ ਅਧੀਨ ਖੋਲਿਆ ਸਿਲਾਈ ਸੈਂਟਰ

  • ਮਹਿਲਾਵਾਂ ਦੇ ਆਰਥਿਕ ਅਤੇ ਸਮਾਜਿੱਕ ਪੱਧਰ ਨੂੰ ਉਪਰ ਚੁੱਕਣ ਲਈ ਭਵਿੱਖ ਵਿੱਚ ਅਜਿਹੇ ਪ੍ਰੋਜੈਕਟ ਹੋਰ ਲਗਾਏ ਜਾਣਗੇ-ਡਿਪਟੀ ਕਮਿਸਨਰ

ਪਠਾਨਕੋਟ, 10 ਜਨਵਰੀ : ਰੋਸਨ ਮਨਾਰ ਕਲੱਸਟਰ ਲੇਬਰ ਫੈਡਰੇਸਨ ਅਧੀਨ ਕੰਮ ਕਰ ਰਹੇ ਸੈਲਫ ਹੈਲਪ ਗਰੁਪਾਂ ਦਾ ਆਰਥਿਕ ਪੱਧਰ ਉਪਰ ਚੁੱਕਣ ਲਈ ਪਹਿਲ ਪ੍ਰੋਜੈਕਟ ਅਧੀਨ ਸਕੂਲਾਂ ਦੀ ਵਰਦੀਆਂ ਦੀ ਸਿਲਾਈ ਦਾ ਕਾਰਜ ਕਰਨ ਲਈ ) ਅੱਜ ਪਿੰਡ ਛਤਵਾਲ ਵਿਖੇ ਸਿਲਾਈ ਸੈਂਟਰ ਖੋਲਿਆ ਗਿਆ। ਇਸ ਮੋਕੇ ਤੇ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ:ਹਰਬੀਰ ਸਿੰਘ, ਆਈ.ਏ.ਐਸ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਪਵਨ ਪ੍ਰੀਤ  ਕੌਰ ਬਲਾਕ ਵਿਕਾਸ ਅਫਸਰ ਧਾਰਕਲ੍ਹਾਂ, ਰਾਜੇਸ ਕੁਮਾਰ ਬਲਾਕ ਪ੍ਰੋਗਰਾਮ ਮੈਨੇਜਰ, ਮਨਜੀਤ ਸਿੰਘ ਬਲਾਕ ਪ੍ਰੋਗਰਾਮ ਮੈਨੇਜਰ, ਰਜਿੰਦਰ ਕੁਮਾਰ ਬਲਾਕ ਪ੍ਰੋਗਰਾਮ ਮੈਨੇਜਰ, ਸੁਰਿੰਦਰ ਵਰਮਾ ਐਮ.ਆਈ.ਐਸ., ਰਾਜੇਸ ਕੁਮਾਰ ਜਿਲ੍ਹਾ ਅਕਾਊਂਟੈਂਟ, ਸਾਕਸੀ ਜੰਮਵਾਲ ਪ੍ਰਧਾਨ ਰੋਸਨ ਮਨਾਰ ਕਲੱਸਟਰ ਲੇਬਰ ਫੈਡਰੇਸਨ, ਬੰਟੀ ਕੁਮਾਰ ਪ੍ਰਧਾਨ ਪ੍ਰਗਤੀ ਕਲੱਸਟਰ ਲੇਵਲ ਫੈਡਰੇਸਨ, ਸੁਨੀਤਾ ਸਕੱਤਰ ਅਤੇ ਵੱਖ ਵੱਖ ਸੈਲਫ ਹੈਲਪ ਗਰੁਪ ਦੇ ਮੈੈਂਬਰ ਵੀ ਮੋਕੇ ਤੇ ਹਾਜਰ ਸਨ। ਇਸ ਮੋਕੇ ਤੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਰੀਬਿਨ ਕੱਟ ਕੇ ਸਿਲਾਈ ਸੈਂਟਰ ਦਾ ਉਦਘਾਟਣ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਦਾ ਜਾਇਜਾ ਲਿਆ ਗਿਆ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸਨ ਅਧੀਨ ਗ੍ਰਾਮੀਣ ਮਹਿਲਾਵਾਂ ਦਾ ਸਮਾਜਿੱਕ ਅਤੇ ਆਰਥਿਕ ਪੱਧਰ ਉਪਰ ਚੁੱਕਣ ਦੇ ਲਈ ਅਜਿਹੇ ਪ੍ਰੋਜੈਕਟ ਚਲਾਏ ਜਾਂਦੇ ਹਨ। ਜਿਸ ਅਧੀਨ ਅੱਜ ਜੋ ਪ੍ਰੋਜੈਕਟ ਸੁਰੂ ਕੀਤਾ ਗਿਆ ਹੈ ਇਹ ਹੋਰ ਸੈਲਫ ਹੈਲਪ ਗਰੂਪਾਂ ਦੇ ਲਈ ਪ੍ਰੇਰਣਾਂ ਬਣੇਗਾ। ਉਨ੍ਹਾਂ ਕਿਹਾ ਕਿ ਭਵਿੱਖ ਦੇ ਅੰਦਰ ਅਜਿਹੇ ਹੋਰ ਵੀ ਪ੍ਰੋਜੈਕਟ ਚਲਾਏ ਜਾਣਗੇ।