- ਜੰਮੂ ਕਸ਼ਮੀਰ ਦੀ ਟੀਮ ਨੇ ਆਂਧਰਾ ਪ੍ਰਦੇਸ਼ ਦੀ ਟੀਮ ਨੂੰ 42 ਰਨਾਂ ਨਾਲ ਹਰਾਇਆ
ਬਟਾਲਾ, 27 ਦਸੰਬਰ : ਸੁਪਰ ਸੇਵਨ ਕ੍ਰਿਕਟ ਫੈਡਰੇਸ਼ਨ ਆਫ ਇੰਡੀਆਂ ਦੇ ਮਹਾਂਸਚਿਵ ਸ਼੍ਰੀ ਕਾਂਤ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16ਵੀਂ ਜੂਨੀਅਰ ਰਾਸ਼ਟਰੀ ਸੁਪਰ 7 ਕ੍ਰਿਕਟ ਖੇਡਾਂ ਦੇ ਦੂਜੇ ਦਿਨ ਅਲੀਵਾਲ ਸਪੋਰਟਸ ਸਟੇਡੀਅਮ ਵਿੱਚ ਖੇਡੇ ਗਏ ਲੀਗ ਮੈਚਾਂ ਵਿੱਚ ਜੰਮੂ ਕਸ਼ਮੀਰ ਦੀ ਟੀਮ ਨੇ ਆਂਧਰਾ ਪ੍ਰਦੇਸ਼ ਦੀ ਟੀਮ ਨੂੰ 42 ਰਨਾਂ ਨਾਲ ਹਰਾਇਆ। ਇਸ ਤਰ੍ਹਾਂ ਹਰਿਆਣੇ ਦੇ ਟੀਮ ਨੇ ਪੋਂਡੀਚਿੜੀ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆਂ। ਮੱਧ ਪ੍ਰਦੇਸ਼ ਦੀ ਟੀਮ ਨੇ ਪੰਜਾਬ ਦੀ ਟੀਮ ਨੂੰ 3 ਵਿਕਟਾਂ ਨਾਲ ਹਰਾਇਆ ਅਤੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਟੀਮ ਨੇ ਪੰਜਾਬ ਹੋਸਟ ਟੀਮ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਤੋ ਬਆਦ ਹੋਲੀਵੁੱਡ ਪਬਲੀਕ ਸਕੂਲ ਦੇ ਖੇਡ ਮੈਦਾਨ ਵਿੱਚ ਖੇਡੇਗੇ ਮੈਚਾਂ ਵਿੱਚੋਂ ਰਾਜਸਥਾਨ ਦੀ ਟੀਮ ਨੇ ਲੱਦਾਖ ਦੀ ਟੀਮ ਨੂੰ 109 ਰਨਾਂ ਨਾਲ ਕਰਾਰੀ ਹਾਰ ਦਿੱਤੀ। ਦੂਜੇ ਮੈਚਾਂ ਵਿੱਚ ਲੱਦਾਖ ਦੀ ਟੀਮ ਨੇ ਉੱਤਰ ਪ੍ਰਦੇਸ਼ ਦੀ ਟੀਮ ਨੂੰ 26 ਰਨਾਂ ਨਾਲ ਹਰਾਇਆ। ਇਸ ਦੇ ਨਾਲ ਹੀ ਉੱਤਰਾਖੰਡ ਦੀ ਟੀਮ ਰਾਜਨਸਥਾਨ ਦੀ ਟੀਮ ਨੂੰ 3 ਵਿਕਟਾਂ ਨਾਲ ਹਰਾਇਆ। ਉੱਤਰਾਖੰਡ ਦੀ ਟੀਮ ਨੇ ਚੰਡੀਗੜ੍ਹ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਮੋਕੇ ਜਰਨੈਲ ਸਿੰਘ ਲਾਡੀ ਪ੍ਰਧਾਨ, ਚੇਅਰਮੈਨ ਗੁਰਵਿੰਦਰ ਸਿੰਘ ਪੰਨੂ, ਪ੍ਰਿੰਸੀਪਲ ਹਰਪਿੰਦਰਪਾਲ ਸਿੰਘ, ਚੇਅਰਮੈਨ ਬਲਵਿੰਦਰ ਸਿੰਘ ਕੋਟਲਾ ਬਾਮਾਾ, ਸੂਬੇਦਾਰ ਹਰਪਾਲ ਸਿੰਘ ਪ੍ਰਧਾਨ ਸਾਬਕਾ ਸੈਨਿਕ ਗੁਰਦਾਸਪੁਰ, ਚੇਅਰਮੈਨ ਸਤਿੰਦਰ ਸਿੰਘ , ਜਸਵਿੰਦਰ ਸਿੰਘ, ਦਲਜੀਤ ਸਿੰਘ ਪ੍ਰਧਾਨ , ਬਲਦੇਵ ਸਿੰਘ ਐਕਸੀਅਨ ਮੰਡੀ ਬੋਰਡ, ਕੈਪਟਨ ਚਰਨਜੀਤ ਸਿੰਘ, ਜਸਬੀਰ ਸਿੰਘ ਬਿੱਲਾ, ਗੁਰਬੀਰ ਸਿੰਘ, ਸੂਬੇਦਾਰ ਸੁਰੇਸ਼ ਕੁਮਾਰ ਆਲੀਵਾਲ, ਲਖਵਿੰਦਰ ਸਿੰਘ ਸਰਪੰਚ ਆਲੀਵਾਲ, ਜੋਗਾ ਸਿੰਘ ਆਲੀਵਾਲ, ਅਸ਼ੋਕ ਕੁਮਾਰ ਆਲੀਵਾਲ, ਪ੍ਰੀਤਪਾਲ ਸਿੰਘ ਰੇਂਜ ਅਫਸਰ, ਨਵਜੋਤ ਸਿੰਘ ਕਾਲਾ ਅਫਗਾਨਾ, ਕਵਰਬੀਰ ਸਿੰਘ ਲੋਧੀਨੰਗਲ ਆਦਿ ਮੋਜੂਦ ਸਨ।