ਬਟਾਲਾ, 20 ਨਵੰਬਰ : 28ਵਾਂ ਅੰਤਰਰਾਸ਼ਟਰੀ ਦਿਵਸ - ਸੜਕੀ ਹਾਦਸਿਆਂ 'ਚ ਵਿਛੜ ਗਿਆਂ ਨੂੰ ਸ਼ਰਧਾਂਜਲੀ ਅਤੇ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਮੌਕੇ ਸੜਕ ਸੁਰੱਖਿਆ ਜਾਗਰੂਕਤਾ ਕੈਂਪ, ਕੈਂਮਬ੍ਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਲਗਾਇਆ ਗਿਆ। ਇਹ ਕੈਂਪ ਵਾਰਡਨ ਸਰਵਿਸ, ਸਿਵਲ ਡਿਫੈਂਸ ਵਲੋ ਲਗਾਇਆ ਗਿਆ, ਜਿਸ ਵਿੱਚ ਮਾਹਰ ਹਰਬਖਸ਼ ਸਿੰਘ, ਹਰਪ੍ਰੀਤ ਸਿੰਘ, ਪ੍ਰਿੰਸੀਪਲ ਵਿਜੈ ਹਾਂਡਾ, ਵਾਈਸ ਪ੍ਰਿੰਸੀਪਲ ਸੰਯੁਕਤਾ ਮੰਜੂਮਦਾਰ, ਅਧਿਆਪਕ ਤੇ ਵਿਦਿਆਰਥੀ ਮੋਜੂਦ ਸਨ। ਇਸ ਮੌਕੇ ਹਰਬਖਸ਼ ਸਿੰਘ ਨੇ ਕਿਹਾ ਕਿ ਇਹ ਦਿਨ ਨਵੰਬਰ ਮਹੀਨੇ ਦੇ ਤੀਸਰੇ ਐਤਵਾਰ ਨੂੰ ਸੜਕ, ਰੇਲ, ਹਵਾਈ ਜਾਂ ਸਮੁੰਦਰੀ ਅਤੇ ਪੈਦਲ ਚਲਦੇ ਹੋਏ, ਹਾਦਸਿਆਂ ਕਾਰਨ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਤੇ ਜਿਉਦੇ ਲੋਕਾਂ ਨੂੰ ਆਪਣੇ ਬਚਾਓ ਅਤੇ ਪੀੜਤਾਂ ਦੀ ਮਦਦ ਕਰਨ ਸਬੰਧੀ, ਜਾਗਰੂਕ ਕਰਨ ਹਿਤ, ਇਹ ਦਿਨ ਮਨਾਇਆ ਜਾਂਦਾ ਹੈ। ਉਹਨਾਂ ਵਲੋ ਵਾਤਾਵਰਣ ਉਪਰ ਟਰੈਫਿਕ ਦੇ ਵੱਧ ਹਰੇ ਪ੍ਰਭਾਵ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਕਿ ਹਾਦਸਿਆਂ ਦਾ ਮੁੱਖ ਕਾਰਨ ਸੜਕੀ ਨਿਯਮਾਂ ਦੀ ਅਣਦੇਖੀ ਜਾਂ ਕਾਹਲੀ ਹੈ, ਜਿਸ ਕਾਰਣ ਮੋਤਾਂ ਤੇ ਫੱਟੜ ਜਿੰਦਗੀਆਂ ਹੋ ਰਹੀਆਂ ਹਨ । ਹਾਦਸੇ 'ਚ ਅਪਾਹਜ ਹੋਣ ਕਰਕੇ ਬਾਅਦ ਵਿਚ ਜੀਵਨ ਬਤੀਤ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ। ਜਿਸ ਨਾਲ ਦੋਨੋ ਪਰਿਵਾਰਾਂ ਦਾ ਆਰਥਿਕ ਪੱਖ ਕਮਜੋਰ ਹੋ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮਕਸਦ ਹੈ ਕਿ ਕਿਸੇ ਵੀ ਹਾਦਸੇ ਮੌਕੇ ਪੀੜਤ ਨੂੰ ਡਾਕਟਰੀ ਸਹਾਇਤਾ ਜਾਂ ਐਂਬੂਲੈਂਸ ਨੂੰ ਕਾਲ ਕਰਕੇ ਬੁਲਾੳੇਣਾ ਹੈ ਜਿਸ ਨਾਲ ਪੀੜਤ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਸਕੇ। ਉਨ੍ਹਾਂ ਸੜਕੀ ਹਾਦਸਿਆਂ ਮੌਕੇ ਸਾਵਧਾਨੀਆਂ ਤੇ ਸਹਾਇਤਾ ਸਬੰਧੀ ਜਾਣੂ ਵੀ ਕਰਵਾਇਆ।