ਰੈੱਡ ਰਿਬਨ ਕਲੱਬ ਵੱਲੋਂ ‘ਏਡਜ਼ ਇਕ ਭਿਆਨਕ ਬਿਮਾਰੀ’ ਵਿਸ਼ੇ ਤੇ ਖ਼ਾਲਸਾ ਕਾਲਜ ਵਿਖੇ ਸੈਮੀਨਾਰ ਅਤੇ ਵਿਦਿਆਰਥੀਆਂ ਦੇ ਸਕਿੱਟ ਮੁਕਾਬਲੇ ਆਯੋਜਿਤ

  • ਵਿਸ਼ਵ ਵਿਚ 4 ਕਰੋੜ ਲੋਕ ਐੱਚ. ਆਈ. ਵੀ. ਵਾਇਰਸ ਤੋ ਪੀੜ੍ਹਤ
  •  ਏਡਜ਼ ਕਾਰਨ ਹਰ ਸਾਲ ਸਾਢੇ ਛੇ ਲੱਖ ਲੋਕ ਪੈਂਦੇ ਨੇ ਮੌਤ ਦੇ ਮੂੰਹ

ਅੰਮ੍ਰਿਤਸਰ 29 ਸਤੰਬਰ : ਏਡਜ਼ ਵਰਗੀ ਭਿਆਨਕ ਮਹਾਂਮਾਰੀ ਤੋਂ ਜਾਗਰੂਕ ਕਰਾਉਣ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਡਾਇਰੈਕਟੋਰੇਟ ਆਫ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਖ਼ਾਲਸਾ ਕਾਲਜ ਵਿਖੇ ਸੈਮੀਨਾਰ ਅਤੇ ਸਕਿੱਟ ਮੁਕਾਬਲਾ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਮੇਜਰ (ਡਾ.) ਵਰੁਣ ਕੁਮਾਰ, ਪੀ. ਸੀ. ਐੱਸ. ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਯੋਗੇਸ਼ ਕੁਮਾਰ ਸ਼ਰਮਾ ਸਹਾਇਕ ਪਬਲਿਕ ਰਿਲੇਸ਼ਨ ਅਫਸਰ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਰਿਸੋਰਸ ਪਰਸਨ ਵਜੋਂ ਡਾ. ਤੇਜਿੰਦਰ ਕੌਰ ਪ੍ਰੋਫੈਸਰ ਅਤੇ ਮੁਖੀ ਸਕਿਨ ਵਿਭਾਗ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਡਾ. ਮੋਹਨ ਬੇਗੋਵਾਲ, ਸਾਬਕਾ ਪ੍ਰੋਫੈਸਰ ਤੇ ਮੁਖੀ ਕਮਿਊਨਟੀ ਮੈਡੀਸਨ ਵਿਭਾਗ, ਮੈਡੀਕਲ ਕਾਲਜ ਅੰਮ੍ਰਿਤਸਰ ਸ਼ਾਮਲ ਹੋਏ। ਇਸ ਪ੍ਰੋਗਰਾਮ ਦੇ ਸੰਯੋਜਕ ਜਸਪਾਲ  ਸਿੰਘ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਵਿਭਾਗ, ਅੰਮ੍ਰਿਤਸਰ ਨੇ ਦੱਸਿਆ ਕਿ ਸਰਕਾਰ ਸਮਾਜ ਵਿਚ ਫੈਲੀਆਂ ਭਿਆਨਕ ਬਿਮਾਰੀਆਂ ਦਾ ਟਾਕਰਾ ਕਰਨ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਅਜਿਹੇ ਉਪਰਾਲੇ ਕਰ ਰਹੀ ਹੈ।ਰੈੱਡ ਰਿਬਨਕ ਲੱਬ ਖ਼ਾਲਸਾ ਕਾਲਜ ਦੇ ਨੋਡਲ ਅਫਸਰ ਡਾ. ਭੁਪਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਅੰਮ੍ਰਿਤਸਰ ਅਤੇ ਤਰਨ ਤਾਰਨ ਜਿਲ੍ਹੇ ਦੇ 35 ਕਾਲਜਾਂ ਦੇ ਰੈੱਡ ਰਿਬਨ ਕਲੱਬਾਂ ਦੇ ਮੈਂਬਰ ਵਿਦਿਆਰਥੀਆਂ ਅਤੇ ਉਹਨਾਂ ਦੇ ਨੋਡਲ ਅਫਸਰ ਹਿੱਸਾ ਲੈ ਰਹੇ ਹਨ। ਕਾਲਜ ਆਏ ਮਹਿਮਾਨਾਂ ਨੂੰ ਆਇਆਂ ਆਖਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਰਸਮੀ ਵਿੱਦਿਆ ਦੇਣ ਦੇ ਨਾਲ ਨਾਲ ਸਮਾਜ ਵਿਚ ਫੈਲੀਆਂ ਕੁਰੀਤੀਆਂ ਅਤੇ ਮਹਾਂਮਾਰੀਆਂ ਸੰਬੰਧੀ ਵੀ ਜਾਗਰੂਕ ਕਰਦਾ ਹੈ। ਉਹਨਾਂ ਨੇ ਕੀਮਤੀ ਮਨੁੱਖੀ ਜੀਵਨ ਨੂੰ ਸੁਚੇਤ ਰਹਿਕੇ ਜਿਊਣ ਦਾ ਸੁਨੇਹਾ ਦਿੱਤਾ।ਮੁੱਖ ਮਹਿਮਾਨ ਮੇਜਰ (ਡਾ.) ਵਰੁਣ ਕੁਮਾਰ, ਪੀ. ਸੀ. ਐੱਸ. ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਏਡਜ਼ ਵਰਗੀ ਬਿਮਾਰੀ ਤੋਂ ਬਚਣ ਲਈ ਇਸ ਸੰਬੰਧੀ ਵਿਚਾਰ ਚਰਚਾ ਕਰਨ ਲਈ ਸਾਨੂੰ ਆਪਣੀ ਝਿਜਕ ਤੋੜਨੀ ਚਾਹੀਦੀ ਹੈ। ਨੌਜਵਾਨ ਸਾਡੀ ਇਕ ਅਜਿਹੀ ਸ਼ਕਤੀ ਹੈ ਜੋ ਮਹਾਂ ਮਾਰੀਆਂ ਦਾ ਮੂੰਹ ਮੋੜ ਸਕਦੀ ਹੈ।ਉਹਨਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸਰਕਾਰ ਏਸੇ ਲਈ ਕਰਵਾਰਹੀ ਹੈ ਤਾਂ ਜੋ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।ਸਹਾਇਕ ਲੋਕ ਸੰਪਰਕ ਅਫਸਰ ਸ਼੍ਰੀ ਯੋਗੇਸ਼ ਕੁਮਾਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਮਾਜ ਦੇ ਸਾਰੇ ਲੋਕ ਮਿਲ ਕੇ ਹੀ ਏਡਜ਼ ਅਤੇ ਨਸ਼ਾਂ ਵਰਗੀਆਂ ਭਿਆਨਕ ਬੀਮਾਰੀਆਂ ਤੋ ਬੱਚ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਕਾਲਜਾਂ ਵਿਚ ਇਸੇ ਤਰਾ੍ਹ ਦੇ ਸਮਾਗਮ ਆਯੋਜਿਤ ਕਰਨੇ ਚਾਹੀਦੇ ਹਨ ਤਾਂ ਜੋ ਨੋਜ਼ਵਾਨ ਬੱਚਿਆ ਨੂੰ ਇਨ੍ਹਾਂ ਭਿਆਨਕ ਬੀਮਾਰੀਆਂ ਤੋ ਜਾਗਰੂਕ ਕੀਤਾ ਜਾ ਸਕੇ। ਡਾ. ਤੇਜਿੰਦਰ ਕੌਰ ਪ੍ਰੋਫੈਸਰ ਅਤੇ ਮੁਖੀ ਸਕਿਨ ਵਿਭਾਗ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਆਪ ਚੇਤਨ ਹੋਣ ਅਤੇ ਦੂਸਰਿਆਂ ਨੂੰ ਚੇਤਨ ਕਰਨ ਵਿਚ ਹੀ ਇਸ ਬਿਮਾਰੀ ਦਾ ਇਲਾਜ ਹੈ। ਉਹਨਾਂ ਕਿਹਾ ਕਿ ਇਸ ਸਮੇਂ ਵਿਸ਼ਵ ਵਿਚ 4 ਕਰੋੜ ਲੋਕ ਐੱਚ. ਆਈ. ਵੀ. ਵਾਇਰਸ ਤੋਂ ਪੀੜ੍ਹਤ ਹਨ ਇਸ ਤੋਂ ਬਚਾਅ ਲਈ ਜਿੰਨੀ ਜ਼ਿਆਦਾ ਗਿਣਤੀ ਵਿਚ ਲੋਕ ਐੱਚ. ਆਈ. ਵੀ. ਟੈਸਟ ਕਰਵਾਉਣਗੇ ਉਨੀ ਸਫਲਤਾ ਨਾਲ ਇਸ ਮਹਾਂਮਾਰੀ ਉਤੇ ਕਾਬੂ ਪਾਇਆ ਜਾ ਸਕਦਾ ਹੈ।ਡਾ. ਮੋਹਨ ਬੇਗੋਵਾਲ, ਸਾਬਕਾ ਪ੍ਰੋਫੈਸਰ ਤੇ ਮੁਖੀ ਕਮਿਊਨਟੀ ਮੈਡੀਸਨ ਵਿਭਾਗ, ਮੈਡੀਕਲ ਕਾਲਜ ਅੰਮ੍ਰਿਤਸਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਰਕਾਰ ਇਸ ਬਿਮਾਰੀ ਤੇ ਤਾਂ ਹੀ ਕਾਬੂ ਪਾ ਸਕਦੀ ਹੈ ਜੇਕਰ ਲੋਕ ਇਸ ਸੰਬੰਧੀ ਸਹਿਯੋਗ ਦੇਣ ਅਤੇ ਲੋਕਾਂ ਦੇ ਸਹਿਯੋਗ ਬਿਨਾ ਕੋਈ ਮੁਹਿੰਮ ਸਫਲ ਨਹੀਂ ਹੁੰਦੀ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਸਾਡੇ ਗੁਰੂਆਂ ਨੇ ਆਪਣਾ ਆਚਰਣ ਸ਼ੁੱਧ ਰੱਖਣ ਦੀ ਸਿੱਖਿਆ ਦਿੱਤੀ ਹੈ ਜਿਸ ਤੇ ਚੱਲਕੇ ਅਸੀਂ ਨਿਰੋਗ ਜੀਵਨ ਬਤੀਤ ਕਰ ਸਕਦੇ ਹਾਂ। ਏਡਜ਼ ਸੰਬੰਧੀ ਹੋਈਆਂ ਸਕਿੱਟਾਂ ਵਿਚੋਂ ਸੰਤ ਸਿੰਘ ਸੁੱਖਾ ਸਿੰਘ ਕਾਲਜ ਦੀ ਟੀਮ ਪਹਿਲੇ ਨੰਬਰ ਤੇ ਰਹੀ, ਦੂਸਰੇ ਨੰਬਰ ਤੇ ਸਰੂਪ ਰਾਣੀ ਸਰਕਾਰੀ ਕਾਲਜ ਲੜਕੀਆਂ ਦੀ ਟੀਮ ਰਹੀ ਜਦ ਕਿ ਤੀਸਰ ੇਸਥਾਨ ਤੇ ਖ਼ਾਲਸਾ ਕਾਲਜ ਦੀ ਟੀਮ ਜੇਤੂ ਰਹੀ। ਜੇਤੂ ਟੀਮਾਂ ਨੂੰ ਕ੍ਰਮਵਾਰ ਤਿੰਨ ਹਜ਼ਾਰ, ਦੋ ਹਜ਼ਾਰ ਅਤੇ ਇਕ ਹਜ਼ਾਰ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਰੈੱਡ ਰਿਬਨ ਕਲੱਬ ਖ਼ਾਲਸਾ ਕਾਲਜ ਦੇ ਡਿਪਟੀ ਨੋਡਲ ਅਫਸਰ ਡਾ.ਪਰਮਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਇਕਨਾਮਿਕਸ ਵਿਭਾਗ ਦ ੇਪ੍ਰੋਫੈਸਰ ਸਵਰਾਜ ਕੌਰ, ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ, ਡਾ. ਹਰਜੀਤ ਕੌਰ,ਡਾ. ਚਿਰਜੀਵਨ ਕੌਰ,ਡਾ. ਗੁਰਸ਼ਿੰਦਰ ਕੌਰ,ਡਾ. ਦਯਾ ਸਿੰਘ, ਪ੍ਰੋ.ਬਲਜਿੰਦਰ ਸਿੰਘ ਅਤੇ ਡਾ. ਜਸਬੀਰ ਸਿੰਘ ਵੀ ਹਾਜ਼ਰ ਸਨ।