ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਸ਼ੁਰੂ

ਤਰਨ ਤਾਰਨ 28 ਨਵੰਬਰ : ਸੀ—ਪਾਈਟ ਕੈਂਪ, ਪੱਟੀ (ਤਰਨ—ਤਾਰਨ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾਇਡ) ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਵੱਲੋਂ ਵੱਖ—ਵੱਖ ਫੋਰਸਾਂ ਵਿੱਚ ਲੜਕਿਆਂ ਲਈ 67,364 ਪੋਸਟਾਂ ( ਬੀ.ਐਸ.ਐਫ਼.—24806, ਸੀ.ਆਈ.ਐਸ.ਐਫ਼—7877, ਸੀ.ਆਰੀ.ਪੀ.ਐਫ਼.—22196, ਐਸ.ਐਸ.ਬੀ.—4839, ਆਈ.ਟੀ.ਬੀ.ਪੀ.—2564, ਏ.ਆਰ.—4624, ਐਸ.ਐਸ.ਐਫ਼.—458 ਅਤੇ ਐਨ.ਆਈ.ਏ.—225 ) ਕੱਢੀਆਂ ਹਨ ।  ਜਿਨ੍ਹਾਂ ਦੀ ਆਨ ਲਾਈਨ ਰਿਜਟਰੇਸ਼ਨ ਵੈਬਸਾਈਟ (https://ssc.nic.in)  ਤੇ  ਮਿਤੀ  24 ਨਵੰਬਰ 2023 ਤੋਂ 28 ਦਸੰਬਰ 2023 ਤੱਕ ਹੋ ਸਕਦੀ ਹੈ । ਇਨ੍ਹਾਂ ਪੋਸਟਾਂ ਲਈ ਫਿ਼ਜੀਕਲ੍ਹ ਟੈਸਟ ਤੋਂ ਪਹਿਲਾਂ ਲਿਖਤੀ ਪੇਪਰ ਕੰਪਿਊਟਰ ਬੇਸਡ ਫਰਵਰੀ 2024 ਵਿੱਚ ਹੋਣਾ ਹੈ । ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਯੁਵਕ ਸ਼ਰਤਾਂ ਪੂਰੀਆਂ ਕਰਦਾ ਹੋਵੇ, ਪੜ੍ਹਾਈ 10ਵੀ, 12ਵੀ ਜਾਂ ਡਿਗਰੀ ਕੀਤੀ ਹੋਵੇ, ਉਮਰ  ਜਨਰਲ ਕੈਟਾਗਿਰੀ  18 ਤੋਂ 23 ਸਾਲ,  ਓ.ਬੀ.ਸੀ. ਕੈਟਾਗਿਰੀ :  18 ਤੋਂ 26 ਸਾਲ ਐਸ.ਸੀ./ਐਸ.ਟੀ.18 ਤੋਂ 28 ਸਾਲ,
ਕੱਦ ਜਨਰਲ, ਓ.ਬੀ.ਸੀ.,ਐਸ.ਸੀ. — 170 ਸੈਂਟੀਮੀਟਰ ,ਐਸ.ਟੀ.  162.5 ਸੈਂਟੀਮੀਟਰ ਦੌੜ 05 ਕਿਲੋਮੀਟਰ :  24 ਮਿੰਟਾਂ ਵਿੱਚ । ਲਿਖਤੀ ਪੇਪਰ ਜਨਰਲ ਇੰਟੈਲੀਜੈਂਸੀ ਰੀਜਨਿੰਗ  40 ਨੰਬਰਾਂ ਦਾ ।
ਜਨਰਲ ਨੌਲੇਜ਼ ਅਤੇ ਜਨਰਲ ਅਵੇਰਨੈਂਸ — 40 ਨੰਬਰਾਂ ਦਾ ।
ਐਲਮੈਟਰੀ ਮੈਥੇਮੈਟਿਕਸ — 40 ਨੰਬਰਾਂ ਦਾ ।
ਇੰਗਲਿਸ਼ — 40 ਨੰਬਰਾਂ ਦਾ । ਕੁੱਲ :  80 ਕੁਆਸ਼ਜਨ ਹਰ ਕੁਆਸ਼ਨ : 02 ਨੰਬਰ ਦਾ ਅਤੇ ਕੁੱਲ ਨੰਬਰ :  160 ਹੋਣਗੇ । ਸੀ—ਪਾਈਟ ਕੈਂਪ, ਪੱਟੀ ਵਿਖੇ ਤਰਨ—ਤਾਰਨ ਜਿਲ੍ਹੇ ਦੇ ਯੁਵਕਾਂ ਦੀ ਜਿਨ੍ਹਾਂ ਨੇ ਉਪਰੋਕਤ ਪੋਸਟਾਂ ਲਈ ਵੈਬਸਾਈਟ (https://ssc.nic.in)  ਤੇ ਆਨ ਲਾਈਨ ਅਪਲਾਈ ਕੀਤਾ ਹੋਇਆ ਹੈ ਦੀ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਚੱਲ ਰਹੀ ਹੈ । ਜ਼ੋ ਯੁਵਕ ਇਨ੍ਹਾਂ ਫੋਰਸਾਂ ਵਿੱਚ ਭਰਤੀ ਹੋਣ ਲਈ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਲੈਣਾ ਚਾਹੁੰਦੇ ਹਨ । ਉਹ ਯੁਵਕ ਜਲਦੀ ਤੋਂ ਜਲਦੀ ਸਵੇਰੇ 09:00 ਵਜ੍ਹੇ ਤੋਂ 11:30 ਵਜ੍ਹੇ ਤੱਕ (ਸੋਮਵਾਰ ਤੋਂ ਸ਼ੁੱਕਰਵਾਰ ਤੱਕ ) ਸੀ—ਪਾਈਟ ਕੈਂਪ, ਪੱਟੀ ਵਿਖੇ ਆਪਣਾ ਨਾਮ ਦਰਜ਼ ਕਰਵਾਉਣ ਲਈ ਰਿਪੋਰਟ ਕਰਨ । ਯੁਵਕ ਸੀ—ਪਾਈਟ ਕੈਪ, ਪੱਟੀ ਵਿਖੇ ਆਪਣਾ ਨਾਮ ਦਰਜ਼ ਕਰਵਾਉਣ/ ਟ੍ਰੇਨਿੰਗ ਲੈਣ ਲਈ ਕੈਂਪ ਵਿੱਚ ਆਉਣ ਸਮੇਂ ਉਪਰੋਕਤ ਕਿਸੇ ਵੀ ਭਰਤੀ ਲਈ ਆਨ ਲਾਈਨ ਅਪਲਾਈ ਕੀਤਾ ਹੈ ਉਸ ਦੀ ਫੋਟੋ ਸਟੇਟ ਕਾਪੀ , ਦਸਵੀਂ ਦਾ ਅਸਲ ਸਰਟੀਫਿਕੇਟ , ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤਿ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ , ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿੱਚ ਹੋਵੇ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ , ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ । ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ  ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ । ਵਧੇਰੇ ਜਾਣਕਾਰੀ ਲਈ 80543—62934 ਅਤੇ 97818—91928 ਨੰਬਰਾਂ ਤੇ ਸਪੰਰਕ ਕੀਤਾ ਜਾ ਸਕਦਾ ਹੈ ।