ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਵੱਲੋਂ 12 ਸਤੰਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ-ਡਿਪਟੀ ਕਮਿਸ਼ਨਰ

  • ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 77173-97013 ‘ਤੇ ਕੀਤਾ ਜਾ ਸਕਦਾ ਹੈ ਸੰਪਰਕ

ਤਰਨ ਤਾਰਨ, 10 ਸਤੰਬਰ 2024 : ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ 12 ਸਤੰਬਰ, 2024 ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ  ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ, ਕਮਰਾ ਨੰਬਰ 115, ਪਹਿਲੀ ਮੰਜ਼ਿਲ, ਡੀ. ਸੀ. ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੱਦੀ) ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਅਜ਼ਾਇਲ ਹਰਬਲ, ਹੈਵਨ ਐਕਸਪੋਰਟ, ਜੇ. ਕੇ. ਸਕਿੱਲ ਅਤੇ ਐੱਸ. ਐੱਸ. ਵੀ. ਸਕਿੱਲ ਕੰਪਨੀਆ ਭਾਗ ਲੈ ਰਹੀਆਂ ਹਨ। ਉਹਨਾਂ ਦੱਸਿਆ ਕਿ ਅਜ਼ਾਇਲ ਹਰਬਲ ਕੰਪਨੀ ਨੂੰ ਵੈੱਲਨੈਸ ਅਡਵਾਈਜ਼ਰ ਦੀ ਲੋੜ ਹੈ।  ਯੋਗਤਾ ਬਾਰਵੀਂ / ਗ੍ਰੇਜੂਏਟ ਪਾਸ (ਤਨਖਾਹ 12000 ਤੋਂ 18000/-ਰੁ:) (ਉਮਰ ਹੱਦ 18 ਤੋਂ 35 ਸਾਲ) (ਕੇਵਲ ਲੜਕੀਆਂ) ਦੀ ਜ਼ਰੂਰਤ ਹੈ ਅਤੇ ਹੈਵਨ ਐਕਸਪੋਰਟ, ਜੇ. ਕੇ. ਸਕਿੱਲ ਅਤੇ ਐੱਸ. ਐੱਸ. ਵੀ. ਸਕਿੱਲ ਕੰਪਨੀ ਨੂੰ (ਸੈਂਟਰ ਮੈਨੇਜਰ ਯੋਗਤਾ ਬੀ. ਸੀ. ਏ.), ( ਫਰੰਟ ਆਫਿਸ ਟਰੇਨਰ, ਯੋਗਤਾ ਡਿਪਲੋਮਾ ਇਨ ਹਾੱਸਪਟਿਲਿਟੀ), (ਇਲੈਕਟਰੋਨਿਕ ਟਰੇਨਰ, ਯੋਗਤਾ ਡਿਪਲੋਮਾ ਇਨ ਇਲੈਕਟਰੋਨਿਕ ਐਂਡ ਆਈ. ਟੀ. ਆਈ. ), ( ਐੱਮ. ਆਈ. ਐੱਸ. ਡਾਟਾ ਇੰਟਰੀ ਓਪਰੇਟਰ ਯੋਗਤਾ ਬੀ. ਸੀ. ਏ. ਤੇ ਬੀ. ਐੱਸ. ਸੀ. ਆਈ .ਟੀ.), (ਫੀਲਡ ਅਫ਼ਸਰ ਮੋਬਲਾਈਜ਼ਰ ਯੋਗਤਾ +2 ਤੇ ਗਰੈਜੂਏਟ) ਉਮਰ ਹੱਦ 20 ਤੋਂ 35 ਸਾਲ ( ਲੜਕੇ ਅਤੇ ਲੜਕੀਆਂ) ਉਮੀਦਵਾਰਾ ਦੀ ਲੋੜ ਹੈ। ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਸ਼੍ਰੀ ਵਿਕਰਮ ਜੀਤ ਵੱਲੋਂ ਬੇਰੋਜ਼ਗਾਰ ਉਮੀਦਵਾਰਾਂ ਨੂੰ ਇਸ ਪਲੇਸਮੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ ਗਈ।ਉਹਨਾਂ ਕਿਹਾ ਕਿ ਪਲੇਸਮੈਂਟ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।