ਸਬ ਜੇਲ੍ਹ ਪਠਾਨਕੋਟ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਭੈਣਾਂ ਨੇ ਬੰਨੀ ਰੱਖੜੀ

ਪਠਾਨਕੋਟ 31 ਅਗਸਤ : ਪੰਜਾਬ ਸਰਕਾਰ ਅਤੇ ਡੀ ਜੀ ਪੀ ਪੰਜਾਬ ਦੀਆਂ ਹਦਾਇਤਾ ਅਨੁਸਾਰ ਪਠਾਨਕੋਟ ਦੀ ਸਬ ਜੇਲ੍ਹ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਜੇਲ੍ਹ ਸੁਪਰੀਟੇਂਡੈਂਟ ਜੀਵਨ ਠਾਕੁਰ ਦੀ ਦੇਖ ਰੇਖ ਵਿੱਚ ਉਹਨਾਂ ਦੀਆਂ ਭੈਣਾਂ ਵਲੋ ਰੱਖੜੀ ਬੰਨੀ ਗਈ। ਇਸ ਮੌਕੇ ਭੈਣਾਂ ਨੇ ਆਪਣੇ ਭਰਾਵਾਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਰੱਖੜੀ  ਬੰਨ੍ਹੀ। ਜੇਲ  ਸੁਪਰੀਟੇਂਡੈਂਟ ਜੀਵਨ ਠਾਕੁਰ ਨੇ ਦੱਸਿਆ ਕਿ ਸੁਰੱਖਿਆ ਨੂੰ ਦੇਖਦੇ ਹੋਏ ਰੱਖੜੀ ਦੇ ਤਿਉਹਾਰ ਦੀ ਪ੍ਰਕਿਰਿਆ ਜੇਲ੍ਹ ਦੀ ਡਿਉੜੀ ਵਿਚ ਕੀਤੀ। ਉਹਨਾਂ ਦੱਸਿਆ ਕਿ ਰੱਖੜੀ ਬੰਨ੍ਹਣ ਆ ਰਹੀਆਂ ਭੈਣਾਂ ਨੂੰ ਸਿਰਫ ਸੰਦੂਰ ਅਤੇ ਰੱਖੜੀ ਹੀ ਲਿਆਉਣ ਦੀ ਆਗਿਆ ਦਿੱਤੀ ਮਠਿਆਈ ਸਟਾਲ ਲਗਾ ਕਿ ਕੰਟਰੋਲ ਰੇਟ ਤੇ ਦਿੱਤੀ।