ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਸਿੱਖਿਆ ਅਡਵਾਈਜਰੀ ਕਮੇਟੀ ਦੇ ਮੈਂਬਰ ਨਿਯੁਕਤ

  • ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਦਾ ਸਿੱਖਿਆ ਸਲਾਹਕਾਰ ਕਮੇਟੀ ਦਾ ਮੈਂਬਰ ਬਣਨਾ ਗੁਰਦਾਸਪੁਰ ਜਿਲੇ ਲਈ ਮਾਣ ਵਾਲੀ ਗੱਲ 
  • ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਕੰਮ ਕਰੇਗੀ 12 ਮੈਂਬਰੀ ਕਮੇਟੀ 

ਬਟਾਲਾ 2 ਜੁਲਾਈ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਰਾਜ ਦੇ ਸਮੂਹ ਪ੍ਰਾਇਮਰੀ , ਹਾਈ , ਮਿਡਲ ਤੇ ਸੈਕੰਡਰੀ ਸਕੂਲਾਂ ਵਿੱਚ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਅਤੇ ਸਕੂਲਾਂ ਬੁਨਿਆਦੀ ਢਾਚੇ ਵਿੱਚ ਬਦਲਾਅ ਲਿਆਉਣ ਲਈ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ 12 ਮੈਂਬਰੀ ਸਿੱਖਿਆ ਅਡਵਾਈਜਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ , ਜਿਸ ਵਿੱਚ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਸ਼ੇਖਪੁਰ ਨੂੰ ਬਤੌਰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਤਰਨਤਾਰਨ , ਅੰਮ੍ਰਿਤਸਰ , ਗੁਰਦਾਸਪੁਰ , ਪਠਾਨਕੋਟ , ਹੁਸ਼ਿਆਰਪੁਰ ਵਿੱਚੋਂ ਉਨ੍ਹਾਂ ਦੀ ਚੌਣ ਕੀਤੀ ਗਈ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੂਰੇ ਪੰਜਾਬ ਵਿੱਚੋਂ ਪੰਜ ਪ੍ਰਿੰਸੀਪਲਾਂ ਦੀ ਚੌਣ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਮਿਲੀ ਜ਼ੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇੱਥੇ ਇਹ ਜਿਕਰਯੋਗ ਹੈ ਕਿ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਪਿਛਲੇ 25 ਸਾਲ ਤੋਂ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਅਤੇ ਲਗਪਗ ਪਿਛਲੇ 09 ਬਤੌਰ ਪ੍ਰਿੰਸੀਪਲ ਦਾ ਕਾਰਜਕਾਲ ਹੈ। ਪਿਛਲੇ ਸਾਲਾਂ ਦੌਰਾਨ ਚਾਰ ਵਾਰ ਉਨ੍ਹਾਂ ਦੇ ਸਕੂਲ ਨੂੰ ਬੈਸਟ ਸਕੂਲ ਦਾ ਖ਼ਿਤਾਬ ਮਿਲ ਚੁੱਕਾ ਹੈ। ਇਸ ਦੇ ਨਾਲ ਨਾਲ ਇਨ੍ਹਾਂ ਦੇ ਸਕੂਲ ਦੇ ਬੱਚੇ ਲਗਾਤਾਰ ਮੈਰਿਟਾਂ ਪ੍ਰਾਪਤ ਕਰ ਰਹੇ ਹਨ। ਅੰਮ੍ਰਿਤਸਰ -ਪਠਾਨਕੋਟ ਹਾਈਵੇ ਤੇ ਬਣੀ ਇਸ ਸਕੂਲ ਦੀ ਇਮਾਰਤ ਹਰ ਇੱਕ ਨੂੰ ਆਕਰਸ਼ਿਤ ਕਰਦੀ ਹੈ। ਪ੍ਰਿੰਸੀਪਲ ਸੰਧੂ ਵੱਲੋਂ ਹੁਣ ਤੱਕ ਲਗਪਗ 4 ਲੱਖ ਰੁਪਏ ਸਕੂਲ ਦੀ ਨੁਹਾਰ ਬਦਲਣ ਹਿੱਤ ਦਾਨ ਕਰ ਚੁੱਕੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਸ. ਅਮਰਜੀਤ ਸਿੰਘ ਭਾਟੀਆ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਅਤੇ ਬਲਾਕ ਨੋਡਲ ਅਫ਼ਸਰ ਬਟਾਲਾ 1 ਜਸਵਿੰਦਰ ਸਿੰਘ ਭੁੱਲਰ , ਪਿੰਡਾਂ ਦੇ ਸਰਪੰਚਾਂ , ਪੰਚਾਂ, ਮੋਹਤਬਰ ਵਿਅਕਤੀਆਂ ਅਤੇ ਸਮੁੱਚੇ ਅਧਿਆਪਕ ਵਰਗ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।