ਜਿ਼ਲ੍ਹਾ ਤਰਨ ਤਾਰਨ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ ਲਈ ਪੋਲਿੰਗ ਸਟੇਸ਼ਨਾਂ ਦੀ ਮੁੱਢਲੀ ਸੂਚੀ ਤਿਆਰ-ਜ਼ਿਲ੍ਹਾ ਚੋਣ ਅਫ਼ਸਰ

  • ਪੋਲਿੰਗ ਸਟੇਸ਼ਨਾਂ ਦੀ ਮੁੱਢਲੀ ਸੂਚੀ ਸਬੰਧੀ 19 ਸਤੰਬਰ ਤੱਕ ਸਬੰਧਿਤ ਚੋਣਕਾਰ ਰਜਿਸਟੇ੍ਰਸਨ ਅਫ਼ਸਰ ਨੂੰ ਦਿੱਤੇ ਜਾ ਸਕਦੇ ਹਨ ਸੁਝਾਅ ਅਤੇ ਇਤਰਾਜ਼

ਤਰਨ ਤਾਰਨ, 11 ਸਤੰਬਰ 2024 : ਭਾਰਤੀ ਚੋਣ ਕਮਿਸ਼ਨ ਵੱਲੋਂ ਮਿਤੀ 01 ਜਨਵਰੀ, 2025 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।ਇਸ ਸਬੰਧ ਵਿੱਚ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 29 ਅਕਤੂਬਰ, 2024 ਨੂੰ ਕੀਤੀ ਜਾਣੀ ਹੈ।ਡਰਾਫਟ ਫੋਟੋ ਵੋਟਰ ਸੂਚੀ ਦੀ ਪ੍ਰਕਾਸ਼ਨਾ ਤੋਂ ਪਹਿਲਾ ਪੋਲਿੰਗ ਸਟੇਸ਼ਨਾ ਦਾ ਪੁੱਨਰਗਠਨ ਕੀਤਾ ਜਾਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਜਿ਼ਲ੍ਹਾ ਤਰਨ ਤਾਰਨ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਰਾਜਨੀਤਿਕ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਉਪਰੰਤ ਪੋਲਿੰਗ ਸਟੇਸ਼ਨਾਂ ਦੀ ਮੁੱਢਲੀ ਸੂਚੀ ਤਿਆਰ ਕੀਤੀ ਗਈ ਹੈ।ਇਸ ਅਨੁਸਾਰ ਵਿਧਾਨ ਸਭਾ ਚੋਣ ਹਲਕਾ 021-ਤਰਨ ਤਾਰਨ ਵਿੱਚ 215 ਪੋਲਿੰਗ ਬੂਥ, 022-ਖੇਮਕਰਨ ਵਿੱਚ 235 ਪੋਲਿੰਗ ਬੂਥ, 023-ਪੱਟੀ ਵਿੱਚ 225 ਪੋਲਿੰਗ ਬੂਥ ਅਤੇ 024-ਖਡੂਰ ਸਾਹਿਬ ਵਿੱਚ 229 ਪੋਲਿੰਗ ਬੂਥ ਬਣਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 19 ਸਤੰਬਰ, 2024 ਤੱਕ ਉਹ ਪੋਲਿੰਗ ਸਟੇਸ਼ਨਾਂ ਦੀ ਮੁੱਢਲੀ ਲਿਸਟ ਚੋਣਕਾਰ ਰਜਿਸਟੇ੍ਰਸਨ ਅਫ਼ਸਰ ਜੋ ਕਿ 021-ਤਰਨ ਤਾਰਨ-ਸਬ ਡਵੀਜਨਲ ਮੈਜਿਸਟੇ੍ਰਟ ਤਰਨ ਤਾਰਨ, 022-ਖੇਮਕਰਨ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ, 023-ਪੱਟੀ- ਸਬ ਡਵੀਜਨਲ ਮੈਜਿਸਟੇ੍ਰਟ, ਪੱਟੀ ਅਤੇ 024-ਖਡੂਰ ਸਾਹਿਬ- ਸਬ ਡਵੀਜਨਲ ਮੈਜਿਸਟੇ੍ਰਟ, ਖਡੂਰ ਸਾਹਿਬ ਦੇ ਦਫ਼ਤਰ ਵਿਖੇ ਵੇਖ ਸਕਦੇ ਹਨ ਅਤੇ ਸੁਝਾਅ ਤੇ ਇਤਰਾਜ਼ ਦੇ ਸਕਦੇ ਹਨ।ਭਾਰਤ ਚੋਣ ਕਮਿਸ਼ਨਰ ਨਵੀ ਦਿੱਲੀ ਦੇ ਅਨੁਸਾਰ ਇਸ ਜਿ਼ਲ੍ਹੇ ਵਿੱਚ ਕੁੱਲ 7,80,874 ਵੋਟਰ ਹਨ।ਜਿੰਨ੍ਹਾਂ ਵਿੱਚ 4,11,055 ਮਰਦ ਵੋਟਰ ਅਤੇ 3,69,787 ਔਰਤ ਵੋਟਰ ਅਤੇ 32 ਟਰਾਂਸਜੈਂਡਰ ਵੋਟਰ ਹਨ ।