ਕਮਿਸ਼ਨ ਵੱਲੋਂ ਸੁਰੱਖਿਆ ਅਤੇ ਸੰਭਾਲ ਦੇ ਲਈ ਜਰੂਰਤਮੰਦ ਬੱਚਿਆਂ ਜਾਂ ਸੜਕਾਂ ਤੇ ਰਹਿਣ ਵਾਲੇ ਬੱਚਿਆ ਦਾ ਪੁਨਰਵਾਸ ਕਰਨ ਦੀ ਬਣਾਈ ਗਈ ਯੋਜਨਾ-ਊਸਾ

  • ਸਮਾਜ ਸੇਵੀ ਸੰਸਥਾਵਾਂ ਅਤੇ ਸਿਵਲ ਸੋਸਾਇਟੀ ਸੰਗਠਨਾਂ ਨੂੰ ਅੱਗੇ ਆਉਂਣ ਦੀ ਅਪੀਲ

ਪਠਾਨਕੋਟ, 22 ਦਸੰਬਰ : ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸੁਰੱਖਿਆ ਅਤੇ ਸੰਭਾਲ ਦੇ ਲਈ ਜਰੂਰਤਮੰਦ ਬੱਚਿਆਂ ਜਾਂ ਸੜਕਾਂ ਤੇ ਰਹਿਣ ਵਾਲੇ ਬੱਚਿਆ ਦਾ ਪੁਨਰਵਾਸ ਕਰਨ ਦੀ ਯੋਜਨਾ ਬਣਾਈ ਗਈ ਹੈ। ਇਹ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਅਫਸਰ ਊਸਾ ਨੇ ਦੱਸਿਆ ਕਿ ਇਸ ਸਬੰਧੀ  ਰਾਸਟਰੀ ਬਾਲ ਅਧਿਕਾਰੀ ਕਮਿਸਨਰ ਵੱਲੋਂ ਬਾਲਸਵਰਾਜ ਪੋਰਟਲ (Baalswaraj Portal) ਤੇ ਨਵਾਂ ਲਿੰਕ citizen Portal ਤਿਆਰ ਕੀਤਾ ਗਿਆ ਹੈ। ਇਸ ਨਵੇਂ ਸਿਟੀਜਨ ਪੋਰਟਲ ਦਾ ਉਦੇਸ ਸਮਾਜ ਸੇਵੀ ਸੰਸਥਾਵਾਂ , ਸਿਵਲ ਸੋਸਾਇਟੀ ਸੰਗਠਨਾਂ, ਲੀਗਲ ਪ੍ਰੋਫੈਸ਼ਨਲ, ਸ਼ੋਸ਼ਲ ਵਰਕਰ, ਅਧਿਆਪਕ , ਪ੍ਰੋਫੈਸਰ, ਸ਼ਪੈਸ਼ਲ ਐਜੂਕੇਟਰ, ਟਰਾਂਸਲੇਟਰਸ, ਡਾਕਟਰ, ਕਾਊਂਸਲਰ ਨੂੰ ਬਾਲ ਸੁਰੱਖਿਆ ਦੇ ਖੇਤਰ ਵਿੱਚ ਸ਼ਾਮਿਲ ਕਰਦੇ ਹੋਏ ਉਹਨਾਂ ਦੀਆਂ ਸੇਵਾਵਾਂ ਪ੍ਰਾਪਤ ਕਰਨਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਖੇਤਰਾ ਵਿੱਚ ਮਾਹਿਰ ਵਿਅਕਤੀ ਆਪਣੀ ਸੇਵਾਵਾ ਦੇਣ ਲਈ ਆਪਣੇ ਆਪ ਨੂੰ ਜਾਂ ਕਿਸੇ ਸੰਸਥਾ ਨੂੰ ਰਜ਼ਿਸਟਰ ਕਰਵਾਉਣ ਲਈ ਦਫਤਰ ਜਿਲ੍ਹਾ ਬਾਲ ਸਰੁੱਖਿਆ ਅਫਸਰ ਦੇ ਕਮਰਾ ਨੰ 219 ਬਲਾਕ ਬੀ. ਜਿਲ੍ਹਾ ਪ੍ਰਬੰਧਕੀ ਕੰਪਲੈਕਸ ਜਾਂ ਵਧੇਰੇ ਜਾਣਕਾਰੀ ਲਈ 8559063371, 9781734602 ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ।