ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਕੀਤਾ ਜਾਗਰੂਕ - ਵਧੀਕ ਕਮਿਸ਼ਨਰ ਨਗਰ ਨਿਗਮ

ਅੰਮ੍ਰਿਤਸਰ 12 ਅਪ੍ਰੈਲ : ਅਗਾਮੀ ਲੋਕ ਸਭਾ ਚੋਣਾ 2024 ਦੇ ਮੱਦੇਨਜ਼ਰ ਅੱਜ ਸਵੀਪ ਗਤੀਵਿਧੀਆ ਤਹਿਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਸ਼੍ਰੀ ਸੁਰਿੰਦਰ ਸਿੰਘ ਦੇ ਆਦੇਸ਼ ਮੁਤਾਬਕ ਹਲਕਾ 19 ਅੰਮ੍ਰਿਤਸਰ ਦੱਖਣੀ ਵਿਖੇ ਸ.ਸ.ਸ. ਸਕੂਲ (ਲੜਕੇ) ਕੋਟ ਬਾਬਾ ਦੀਪ ਸਿੰਘ ਦੇ ਬੱਚਿਆ ਦੇ ਸਹਿਯੋਗ ਨਾਲ ਸਾਇਕਲ ਰੈਲੀ ਕਰਵਾਈ ਗਈ। ਇਸ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੀ ਵੋਟ ਦੇ ਹੱਕ ਦੇ ਇਸਤੇਮਾਲ ਪ੍ਰਤੀ ਜਾਗਰੂਕ ਕਰਨਾ ਸੀ।  ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ, ਨੋਡਲ ਅਫਸਰ ਸਵੀਪ ਸ਼੍ਰੀ ਜਸਵਿੰਦਰ ਸਿੰਘ ਅਤੇ ਇਲੈਕਸ਼ਨ ਇੰਚਾਰਜ ਸ੍ਰੀ ਸੰਜੀਵ ਕਾਲੀਆ ਨੇ ਦੱਸਿਆ ਕਿ ਹਲਕੇ ਵਿੱਚ ਸਾਇਕਲ ਰੈਲੀ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਗਿਆ, ਖਾਸ ਕਰ ਪੀ.ਡਬਲਯੂ.ਡੀ ਵੋਟਰ, 85 ਪਲੱਸ ਅਤੇ ਨੋਜਵਾਨ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ ਗਿਆ। ਇਸ ਮੌਕੇ ਸਹਾਇਕ ਸਵੀਪ ਇੰਚਾਰਜ ਪ੍ਰਦੀਪ ਕੁਮਾਰ ਕਾਲੀਆ  ਨੇ ਸਭ ਦਾ ਧੰਨਵਾਦ ਕੀਤਾ।