ਸਿਹਤ ਵਿਭਾਗ ਤਰਨ ਤਾਰਨ ਵੱਲੋਂ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦਾ ਰੀਵਿਊ ਕਰਨ ਲਈ ਆਨਲਾਈਨ ਮੀਟਿੰਗ

ਤਰਨ ਤਾਰਨ, 26 ਜੁਲਾਈ 2024 : ਸਿਹਤ ਵਿਭਾਗ ਤਰਨ ਤਾਰਨ ਵੱਲੋ ਸਿਵਲ ਸਰਜਨ ਡਾ. ਭਰਤ ਭੁਸ਼ਣ ਤਰਨ ਤਾਰਨ ਦੀਆਂ ਹਦਾਇਤਾ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਵੱਲੋਂ ਅੱਜ ਸਿਹਤ ਵਿਭਾਗ ਨਾਲ ਸਬੰਧਤ ਚੱਲ ਰਹੇ ਪ੍ਰੋਗਰਾਮ ਨੂੰ ਰੀਵਿਊ ਕਰਨ ਲਈ ਆਨਲਾਈਨ ਮੀਟਿੰਗ ਕਰਵਾਈ ਗਈ।ਇਸ ਮੀਟਿੰਗ ਵਿੱਚ ਡਾ. ਇਸ਼ਤਾ ਸਰਵੀਲਨੈਸ ਅਫਸਰ, ਡਾ. ਅਮਨਦੀਪ ਸਿੰਘ ਮੈਡੀਕਲ ਅਫਸਰ, ਡਾ. ਸੁਖਜਿੰਦਰ ਸਿੰਘ ਮੈਡੀਕਲ ਅਫਸਰ, ਸ੍ਰੀ ਅਮਰਦੀਪ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸ੍ਰੀਮਤੀ ਰਜਨੀ ਸਕੂਲ ਹੈਲਥ ਕੁਆਰਡੀਨੇਟਰ, ਐੱਲ. ਐੱਚ. ਵੀ. ਅਤੇ ਬੀ. ਈ. ਈ. ਵੱਲੋ ਭਾਗ ਲਿਆ ਗਿਆ। ਇਸ ਦੌਰਾਨ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਵੱਲੋ ਸਮੂਹ ਬਲਾਕ ਅਕਸਟੈਸ਼ਨ ਐਜੂਕੇਟਰਾਂ, ਐਲ. ਐਚ. ਵੀ. ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਰੂਟੀਨ ਇੰਮੂਨਾਈਜੇਸ਼ਨ ਦੀਆ ਮਹੀਨਾਵਾਰ ਰਿਪੋਰਟਾਂ ਦਾ ਰੀਵਿਊ ਕੀਤਾ ਜਾਵੇ ਅਤੇ ਆਪਣੇ-ਆਪਣੇ ਬਲਾਕਾਂ ਦੀ ਰਿਪੋਰਟਾਂ ਦਾ ਰੀਵਿਊ ਕਰਕੇ ਬੀ. ਸੀ. ਜੀ. ਅਤੇ ਹੈਪਾਟਾਈਟਸ ਬਰਥ ਡੋਜ਼ ਦੀ ਰਿਪੋਰਟ ਨੂੰ ਐੱਚ. ਐੱਮ. ਆਈ. ਐੱਸ ‘ਤੇ ਅਪਡੇਟ ਕੀਤਾ ਜਾਵੇ, ਬਲਾਕ ਪੱਧਰ ‘ਤੇ ਅਨੀਮੀਆਂ ਮੁਕਤ ਭਾਰਤ ਬਾਰੇ ਸਮੂਹ ਸਟਾਫ, ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰ ਅਤੇ ਲੋਕਾ ਨੂੰ ਜਾਗਰੂਕ ਕੀਤਾ ਜਾਵੇ, ਆਰ. ਬੀ. ਐਸ. ਕੇ. ਵੱਲੋਂ ਸਕੂਲਾਂ ਵਿੱਚ ਲਗਾਏ ਗਏ ਹੈਲਥ ਚੈਕਅੱਪ ਕੈਂਪਾਂ ਦੇ ਅਧੀਨ ਅਨੀਮੀਆ ਮੁਕਤ ਅਭਿਆਨ ਅਤੇ ਵੱਡੇ ਬੱਚਿਆ ਦੀ ਟੀ. ਡੀ. ਵੈਕਸੀਨੇਸ਼ਨ ਕਰਵਾਈ ਜਾਵੇ ਅਤੇ ਸਮੇ ਸਿਰ ਰਿਪੋਰਟਿੰਗ ਕੀਤੀ ਜਾਵੇ। ਡਾ. ਇਸ਼ਤਾ ਸਰਵੀਲੈਨਸ ਅਫਸਰ ਵੱਲੋ ਏ. ਐੱਫ਼. ਪੀ. ਅਤੇ  ਮੀਜਲਜ਼ ਰੂਬੈਲਾ ਦੇ ਕੇਸਾ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ ਅਤੇ ਉਹਨਾਂ ਕਿਹਾ  ਿਕਿ ਹਰੇਕ ਬਲਾਕ ਵਿੱਚ ਏ. ਐੱਫ਼. ਪੀ. ਅਤੇ  ਮੀਜਲਜ਼ ਰੂਬੈਲਾ ਦੇ ਕੇਸਾਂ ਨੂੰ ਵੱਧ ਤੋ ਵੱਧ ਕੱਢਿਆ ਜਾਵੇ ਅਤੇ ਜੇਕਰ ਕੋਈ ਕੇਸ ਬਲਾਕ ਪੱਧਰ ਤੇ ਨਿਕਲਦਾ ਹੈ ਤਾ ਸਭ ਤੋਂ ਪਹਿਲਾ ਇਸ ਦੀ ਸੂਚਨਾ ਉਹਨਾਂ ਨੂੰ ਦਿੱਤੀ ਜਾਵੇ ਅਤੇ ਬਾਅਦ ਵਿੱਚ ਜਿਲ੍ਹਾ ਪੱਧਰ ਤੇ ਸੂਚਿਤ ਕੀਤਾ ਜਾਵੇ ।  ਸ੍ਰੀ ਅਮਰਦੀਪ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਵੱਲੋ ਸਿਹਤ ਵਿਭਾਗ ਨਾਲ ਸਬੰਧ ਚੱਲ ਰਹੇ ਪ੍ਰੋਗਰਾਮ ਅਤੇ ਫੈਮਲੀ ਪਲੈਨਿੰਗ ਦੀਆ ਰਿਪੋਰਟਾਂ ਸਮੇਂ ‘ਤੇ ਜਿਲ੍ਹਾ ਹੈਡ ਕੁਆਟਰ ‘ਤੇ ਭੇਜਣ ਵਾਸਤੇ ਕਿਹਾ ਗਿਆ।