ਨਵਜੋਤ ਸਿੰਘ ਸਿੱਧੂ ਆਪਣੇ ਕੁਝ ਸਾਥੀਆਂ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਹੋਏ ਰਵਾਨਾ

ਡੇਰਾ ਬਾਬਾ ਨਾਨਕ, 24 ਜਨਵਰੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਆਪਣੇ ਕੁਝ ਸਾਥੀਆਂ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਹਨ| ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ’ਚ ਦੋਵਾਂ ਦੇਸ਼ਾਂ ’ਚ ਮੁਹੱਬਤ ਹੋਰ ਵਧਣ ਦੀ ਗੱਲ ਆਖੀ ਹੈ, ਇਸ ਮੌਕੇ ਪੱਤਰਕਾਰਾਂ ਵਲੋਂ ਪੁੱਛੇ ਜਾਣ ’ਤੇ ਸਪਸ਼ਟ ਕੀਤਾ ਉਹ ਕਾਂਗਰਸ ਦੇ ਸਿਪਾਹੀ ਹਨ। ਕੋਈ ਉਨ੍ਹਾਂ ਬਾਰੇ ਕੀ ਕਹਿੰਦਾ ਹੈ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਤੇ ਬਾਕੀ ਸਿਆਸੀ ਗੱਲਾਂ ਉਹ ਕਰਤਾਰਪੁਰ ਸਾਹਿਬ ਤੋ ਪਰਤ ਕੇ ਕਰਨਗੇ। ਸਿੱਧੂ ਨੇ ਕਿਹਾ ਇਥੇ ਦੋ ਦੇਸ਼ਾਂ ਦੀ ਗੱਲ ਨਹੀਂ ਹੈ ਅੱਜ ਪੂਰੀ ਦੁਨੀਆ ਚ ਜੰਗ ਵਾਲਾ ਮਾਹੌਲ ਹੈ ਅਤੇ ਇਕ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਲੈਕੇ ਉਹ ਜਾ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਇਹ ਲਾਂਘਾ ਖੋਲਿਆ ਹੈ ਹਾਲੇ ਹੋਰ ਵਾਧਾ ਕਰਨ ਦੀ ਲੋੜ ਹੈ। ਬਹੁਤ ਸਾਰੇ ਲੋਕ ਵਿਸ਼ੇਸਕਰ ਬਜ਼ੁਰਗ ਅਤੇ ਹੋਰਨਾਂ ਉਥੇ ਜਾਉਣ ਦੀ ਚਾਹ ਰੱਖਦੇ ਹਨ ਲੇਕਿਨ ਜਾ ਨਹੀਂ ਪਾ ਰਹੇ ।ਉਹਨਾਂ ਨੂੰ ਦਰਸ਼ਨ ਕਰਵਾਉਣ ਲਈ ਜੋ ਅੜਚਨਾਂ ਚਾਹੇ 20 ਡਾਲਰ ਫੀਸ ਹੈ ਜਾਂ ਪਾਸਪੋਰਟ ਸਰਕਾਰਾਂ ਇਸ ਦੀ ਜ਼ਿਮੇਵਾਰੀ ਚੁੱਕ ਉਹਨਾਂ ਨੂੰ ਦਰਸ਼ਨ ਕਰਵਾਉਣ ,ਉਦੋਂ ਇਹ ਲਾਂਘਾ ਪੂਰਨ ਤੌਰ ਤੇ ਖੁਲਾ ਲਾਂਘਾ ਹੋਵੇਗਾ। ਉਥੇ ਹੀ ਉਹਨਾਂ ਕਿਹਾ ਕਿ ਵਾਹਗਾ ਰਾਹੀਂ ਭਾਰਤ ਪਾਕਿਸਤਾਨ ਦਾ ਵਪਾਰ ਖੋਲ੍ਹਣਾ ਚਾਹੀਦਾ ਹੈਸਿੱਧੂ ਨੇ  ਦੋਵੇਂ ਪੰਜਾਬ ਅਤੇ ਦੋਵੇਂ ਮੁਲਕ ਖੁਸ਼ਹਾਲ ਹੋਣਗੇ ਜੇਕਰ ਲਾਹੌਰ ਨਾਲ ਇਧਰ ਪੰਜਾਬ ਦਾ ਵਪਾਰ ਹੋਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੂਰੀ ਦੁਨੀਆ ਚ ਪਿਆਰ ਅਤੇ ਆਪਸੀ ਭਾਈਚਾਰੇ ਦੀ ਮੁਖ ਲੋੜ ਹੈਸਿੱਧੂ ਨੇ