ਮੋਦੀ ਸਰਕਾਰ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੇ : ਰੰਧਾਵਾ 

ਡੇਰਾ ਬਾਬਾ ਨਾਨਕ, 19 ਮਾਰਚ : ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਵਿਚ ਰਾਜ ਕਰ ਰਹੀ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਉਹ ਅੰਦੋਲਨ ਕਾਰੀ ਕਿਸਾਨ ਜੋ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਖੇਤੀਬਾੜੀ ਨਾਲ ਸਬੰਧਤ ਮੰਗਾਂ ਨੂੰ ਲੈ ਕਿ ਪੱਕੇ ਪੈਰੀਂ ਧਰਨਾ ਲਾ ਕਿ ਬੈਠੇ ਹੋਏ ਹਨ ਅਤੇ  ਪੰਜਾਬ ਦੀਆਂ ਬਾਕੀ ਜਥੇਬੰਦੀਆਂ ਆਪਣੇ ਆਪਣੇ ਦਿਤੇ ਪ੍ਰੋਗਰਾਮਾਂ ਅਨੁਸਾਰ ਪੰਜਾਬ ਵਿੱਚ ਧਰਨੇ ਮੁਜ਼ਾਹਰੇ ਅਤੇ ਆਏ ਦਿਨ ਰੇਲਾਂ ਦੀਆਂ ਪਟੜੀਆਂ ਤੇ ਬੈਠ ਕੇ ਰੇਲ ਰੋਕੋ ਅੰਦੋਲਨ ਕਰ ਰਹੀਆਂ ਹਨ। ਉਹਨਾਂ ਦੀਆਂ ਮੁੱਖ ਮੰਗਾਂ ਕਿਸਾਨੀ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੇਣਾ,  ਕਿਸਾਨਾਂ ਦੀ ਕਰਜ਼ਾ ਮਾਫੀ ਅਤੇ ਲਖੀਮਪੁਰ ਖੇੜੀ ਵਿਚ   ਭਾਜਪਾ ਦੇ ਇਕ ਮੰਤਰੀ  ਦੇ ਪੁੱਤਰ ਵੱਲੋ ਆਪਣੀ ਗੱਡੀ ਹੇਠ ਦਰੜ ਕੇ  ਪੰਜ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਵਾਲੀਆਂ  ਪ੍ਰਮੁੱਖ ਮੰਗਾ ਮੰਨ ਕਿ ਅੰਦੋਲਨ ਕਾਰੀ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰੇ ਤਾਂ ਕਿ ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ  ਚੋਣਾਂ ਸਾਂਤੀ ਪੂਰਵਕ ਹੋ ਸੱਕਣ   ਕਿਸਾਨੀ ਮੰਗਾਂ  ਲਾਗੂ ਹੋਣ  ਦੀ ਸੂਰਤ ਵਿੱਚ ਅੰਦੌਲਣ ਕਾਰੀ ਕਿਸਾਨ ਭਰਾ ਜੋ ਸਾਰੇ ਦੇਸ਼ ਦਾ ਪੇਟ ਭਰਦੇ ਹਨ ਉਹਨਾਂ ਨੂੰ ਵੀ ਰਾਹਤ ਪ੍ਰਦਾਨ ਹੋ ਸੱਕੇ  ਅਤੇ  ਅੰਦੌਲਣਕਾਰੀ ਕਿਸਾਨ ਵੀ ਲੋਕਤੰਤਰ ਦੇ ਇਸ ਮਹਾ  ਪਰਵ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕਣ ਅਤੇ ਸੰਭੂ ਤੇ ਖਨੌੜੀ ਬਾਰਡਰਾਂ ਤੇ  ਸੁਭਕਰਨ ਸਿੰਘ ਜਿਹੇ ਨੌਜਵਾਨ ਨੂੰ ਹਰਿਆਣਾ ਪੁਲਿਸ ਵੱਲੋਂ ਮੌਤ ਦੇ ਘਾਟ ਉਤਾਰ ਕਿ  ਸ਼ਹੀਦ ਕਰ ਦੇਣਾ ਅਤੇ 250 ਦੇ ਕਰੀਬ ਅੰਦੋਲਨ ਕਾਰੀ ਕਿਸਾਨਾਂ ਨੂੰ ਸਖ਼ਤ ਜ਼ਖ਼ਮੀ ਕਰਨ ਵਾਲੇ   ਹਰਿਆਣਾ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਤੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਉਹਨਾਂ ਤੇ ਕੇਸ ਦਰਜ ਕਰਕੇ ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਸ਼ਹੀਦ ਹੋਏ ਕਿਸਾਨਾਂ ਅਤੇ ਸਰੀਰਕ ਤੌਰ ਤੇ ਅਪਾਹਜ ਹੋ ਚੁੱਕੇ ਕਿਸਾਨਾਂ ਨੂੰ ਸਰਕਾਰ ਉਚਿਤ ਮੁਆਵਜ਼ਾ ਅਤੇ ਹਰੇਕ ਪਰਿਵਾਰ ਦੇ  ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਕਿ ਉਹਨਾਂ  ਪਰਿਵਾਰਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਕਾਲੀ ਭਾਜਪਾ ਸਮਝੋਤੇ ਬਾਰੇ ਕਿਹਾ ਕਿ ਜਿਹਨਾਂ ਕਾਰਨਾਂ ਕਰਕੇ ਬੀਬਾ ਹਰਸਿਮਰਤ ਕੌਰ ਨੇ ਮੋਦੀ ਸਰਕਾਰ ਤੋਂ ਅਸਤੀਫਾ ਦਿੱਤਾ ਸੀ ਉਹ ਸਾਰੇ ਕਿਸਾਨੀ ਮੁੱਦੇ ਉਸੇ ਤਰਾਂ ਹੀ ਖੜੇ ਹਨ ਅਤੇ ਮੋਦੀ ਸਰਕਾਰ ਨੇ ਇਕ ਵੀ ਕਿਸਾਨੀ ਮੰਗ ਤੇ  ਕੋਈ ਅਮਲੀਜਾਮਾ ਨਾ ਪਹਿਨਾ ਕੇ  ਅੰਦੋਲਨ ਕਾਰੀ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਜੇਕਰ ਆਕਾਲੀ ਦਲ ਅਜੇ ਵੀ ਭਾਜਪਾ ਨਾਲ  ਲੋਕ ਸਭਾ  ਚੋਣਾਂ ਵਿਚ  ਗਠਜੋੜ ਕਰਦਾ ਹੈ ਤਾਂ ਇਹ ਸ਼ਹੀਦ ਹੋ ਚੁੱਕੇ 750 ਕਿਸਾਨਾਂ ਦੀਆਂ  ਸ਼ਹੀਦੀਆਂ ਦਾ ਘੌਰ ਅਪਮਾਨ ਹੋਵੇਗਾ ਤੇ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੇ ਸੂਝਵਾਨ ਲੋਕ ਇਸ ਗਠਜੋੜ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਤੇ ਇਸ ਗੱਠਜੋੜ ਨੂੰ ਪੰਜਾਬ ਦੀ ਧਰਤੀ ਤੋਂ ਬੁਰੀ ਤਰਾਂ ਨਾਕਾਰ ਦੇਣਗੇ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱੱਲੋਂ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਅਤੀ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।