- ਲੰਗਰ ਦੀ ਸੇਵਾ ਕਰਕੇ ਲਿਆ ਆਸ਼ੀਰਵਾਦ
ਸ੍ਰੀ ਅੱਚਲ ਸਾਹਿਬ, 21 ਨਵੰਬਰ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਭਗਵਾਨ ਕਾਰਤਿਕ ਸਵਾਮੀ ਮਹਾਰਾਜ ਜੀ ਦੇ ਇਤਿਹਾਸਕ ਮੰਦਰ ਅਚਲੇਸ਼ਵਰ ਧਾਮ ਵਿਖੇ ਨੌਵੀਂ ਦਸਵੀਂ ਦੇ ਸਲਾਨਾ ਜੋੜ ਮੇਲੇ ਵਿੱਚ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਹਾਜਰੀ ਭਰੀ ਤੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਵੱਡੀ ਤਦਾਦ ਵਿੱਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ ਤੇ ਗੁਰੂ ਜੀ ਦਾ ਆਸ਼ੀਰਵਾਦ ਲੈ ਰਹੇ ਹਨ। ਇਸ ਮੌਕੇ ਉਨਾਂ ਨੇ ਲੰਗਰ ਦੀ ਸੇਵਾ ਕੀਤੀ । ਉਨਾਂ ਅੱਗੇ ਕਿਹਾ ਕਿ ਵੱਖ-ਵੱਖ ਥਾਵਾਂ ਤੇ ਸੰਗਤਾਂ ਲਈ ਲੰਗਰ ਚੱਲ ਰਹੇ ਹਨ ਅਤੇ ਸੰਗਤਾਂ ਦੀ ਸਹੂਲਤ ਲਈ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਅਚਲੇਸ਼ਵਰ ਧਾਮ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ, ਗੁਰਦੁਆਰਾ ਅੱਚਲ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਸੈਦੋਵਾਲ, ਆਸ਼ੂ ਗੋਇਲ, ਯਸ਼ਪਾਲ ਚੋਹਾਨ, ਮਨਜੀਤ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਰਾਜੂ, ਬੰਟੀ ਟਰੇਂਡਜ਼ ਵਾਲੇ, ਅਜੇ ਕੁਮਾਰ, ਮਨਜੀਤ ਸਿੰਘ, ਗੁਰਜੀਤ ਸਿੰਘ, ਵਿੱਕੀ ਚੌਹਾਨ, ਨਵਦੀਪ ਸਿੰਘ,ਹਰਪਰੀਤ ਸਿੰਘ ਮਾਨ, ਨਿੱਕੂ ਹੰਸ ਪਾਲ, ਗਗਨ ਬਟਾਲਾ ਤੇ ਮਾਨਕ ਮਹਿਤਾ ਆਦਿ ਹਾਜ਼ਰ ਸਨ।