ਮੰਤਰੀ ਭੁੱਲਰ ਨੇ ਆਪਣੇ ਖਰਚੇ ਤੇ ਹੜ੍ਹ ਪੀੜ੍ਹਤ ਪਰਿਵਾਰਾਂ ਦੇ ਪਸ਼ੂਆਂ ਲਈ ਵੰਡੀ 2500 ਤੋੜੇ ਫੀਡ

  • ਪਾਰਟੀਬਾਜ਼ੀ ਤੋਂ ਉੱਪਰ ਉੱਠ ਸਿਆਸੀ ਤੇ ਧਾਰਮਿਕ ਸੰਸਥਾਵਾਂ ਨੂੰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਦੀ ਕੀਤੀ ਅਪੀਲ

ਪੱਟੀ, 12 ਜੁਲਾਈ : ਸਤਲੁੱਜ ਤੇ ਬਿਆਸ ਦਰਿਆ ਵਿੱਚ ਆਏ ਹੜ੍ਹ ਕਾਰਨ ਵਿਧਾਨ ਸਭਾ ਹਲਕਾ ਪੱਟੀ ਦੇ 35 ਦੇ ਕਰੀਬ ਪ੍ਰਭਾਵਿਤ ਹੋਏ ਪਰਿਵਾਰਾਂ ਦੇ ਰੈਣ ਬਸੇਰੇ ਲਈ, ਜਿੱਥੇ ਪੰਜਾਬ ਸਰਕਾਰ ਨੇ 7 ਦੇ ਕਰੀਬ ਸਕੂਲਾਂ ਵਿੱਚ  ਉਹਨਾ ਦੇ ਖਾਣ ਪੀਣ ਤੇ ਡਾਕਟਰੀ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਹਨ, ਓਥੇ ਹੀ ਇਹਨਾਂ ਪਰਿਵਾਰਾਂ ਦੇ ਪਸੂਆ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਖਰਚੇ ‘ਤੇ 2500 ਤੋੜੇ ਫੀਡ ਤੇ ਚੋਕਰ ਲਿਆ ਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਅਤੇ ਐਸ. ਐਸ. ਪੀ. ਸ੍ਰੀ ਗੁਰਮੀਤ ਸਿੰਘ ਚੋਹਾਨ ਦੀ ਮੌਜੂਦਗੀ ‘ਚ ਵੰਡੇ। ਇਸ ਮੌਕੇ ਮੰਤਰੀ ਭੁੱਲਰ ਨੇ ਜਿੱਥੇ ਧਾਰਮਿਕ ਤੇ ਸਿਆਸੀ ਪਾਰਟੀਆ ਦੇ ਆਗੂਆ ਨੂੰ ਪਾਰਟੀ ਬਾਜ਼ੀ ਤੌ ਉੱਪਰ ਉੱਠ ਕੇ ਹੜ੍ਹ ਪੀੜਤ ਪਰਿਵਾਰਾਂ  ਦੀ ਮਦਦ ਕਰਨ ਦੀ ਅਪੀਲ ਕੀਤੀ ,ਓਥੇ ਹੀ ਜਾਣਕਾਰੀ ਦਿੰਦਿਆ ਦੱਸਿਆ ਕਿ ਹੜ੍ਹ ਕਾਰਨ ਪ੍ਰਭਾਵਿਤ ਹੋਏ 35 ਦੇ ਕਰੀਬ ਪਿੰਡਾਂ ਤੇ ਉਹਨਾਂ ਪਿੰਡਾਂ ਦੀਆ ਬਹਿਕਾਂ ਤੇ ਵੱਸਦੇ ਪਰਿਵਾਰਾਂ ਅਤੇ ਪਸ਼ੂਆ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਗਿਆ ਹੈ ਤੇ ਕੁਝ ਕੁ ਪਰਿਵਾਰ ਜਿਹਨਾਂ ਦੇ ਘਰ ਉੱਚੀਆ ਥਾਵਾਂ ਤੇ ਸਥਿਤ ਹਨ ਉਹ ਆਪਣੇ ਘਰਾਂ ਵਿੱਚ ਮੋਜੂਦ ਹਨ । ਇਸ ਤੌ ਇਲਾਵਾ ਮੰਤਰੀ ਭੁੱਲਰ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਲੋਕਾਂ ਦੀ ਝੋਨੇ ਤੇ ਚਾਰੇ ਦੀ ਫਸਲ ਖਰਾਬ ਹੋਵੇਗੀ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਛੇਤਰੇ ਝੋਨੇ ਦੀ ਪਨੀਰੀ ਦਾ ਬੀਜ ਉਹ ਆਪਣੇ ਖਰਚੇ ਤੇ ਦੇਣਗੇ ,ਤਾਂ ਕਿ ਲੋਕ ਫਿਰ ਤੌ ਝੋਨੇ ਦੀ ਫਸਲ ਬੀਜ ਸਕਣ। ਇਸ ਮੋਕੇ ਚੈਅਰਮੈਨ ਦਿਲਬਾਗ ਸਿੰਘ, ਵਰਿੰਦਰਜੀਤ ਸਿੰਘ ਭੁੱਲਰ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋ, ਆੜਤੀ ਐਸ਼ੋਸ਼ੀਏਸ਼ਨ ਪੱਟੀ ਦੇ ਪ੍ਰਧਾਨ ਰਾਜਬੀਰ ਸਿੰਘ ਖਹਿਰਾ,ਸਾਬਕਾ ਚੈਅਰਮੈਨ ਸੁਖਰਾਜ ਸਿੰਘ ਕਿਰਤੋਵਾਲ,ਗੁਰਦਿਆਲ ਸਿੰਘ ਮਰਹਾਣਾ,ਗੁਰਪਿੰਦਰ ਸਿੰਘ ਉੱਪਲ,ਸਕੰਦਰ ਸਿੰਘ ਚੀਮਾ,ਬਲਜਿੰਦਰ ਸਿੰਘ ਖਹਿਰਾ,ਸੁੱਖ ਧਗਾਣਾ,ਗੁਰਪ੍ਰੀਤ ਸਿੰਘ ਪੰਨਗੋਟਾ,ਕੌਸਲਰ ਕਰਨਬੀਰ ਸਿੰਘ ,ਸੂਰਜ ਪ੍ਰਕਾਸ, ਗੁਰਲਾਲ ਸਿੰਘ,ਜਸਬੀਰ ਸਿੰਘ ਬੋਪਾਰਾਏ,ਗੁਰਵੇਲ ਸਿੰਘ ਲੁਹਾਰੀਆ,ਰਜਿੰਦਰ ਸਿੰਘ ਉਸਮਾ,ਅਸ਼ਵਨੀ ਕੁਮਾਰ,ਰਾਜੂ ਭਉਵਾਲ,ਨੌਨਿਹਾਲ ਸਿੰਘ,ਮਨਜਿੰਦਰ ਸਿੰਘ ਸਭਰਾ,ਅਵਤਾਰ ਸਿੰਘ ਸਭਰਾ, ਗੁਰਪ੍ਰੀਤ ਸਿੰਘ ਜੋਤੀਸ਼ਾਹ,ਅਮਰੀਕ ਸਿੰਘ,ਧਰਮਵੀਰ ਸਿੰਘ ਧੰਨੋਆ,ਜਗਰਾਜ ਸਿੰਘ,ਅਮ੍ਰਿਤਪਾਲ ਸਿੰਘ,ਹਰਜਿੰਦਰ ਸਿੰਘ,ਜਗਦੀਸ ਸਿੰਘ ਢੋਟੀਆ,ਹਰਮਨ ਸਿੰਘ ਉਸਮਾ,ਸੋਹਨ ਸਿੰਘ ਜੋੜਸਿੰਘ ਵਾਲਾ,ਵਿਪਨ ਕੁਮਾਰ,ਭੋਲਾ ਜੋਤੀਸ਼ਾਹ,ਭਿੰਦਾ ਸਭਰਾ,ਗੁਰਜੰਟ ਸਿੰਘ ਚੀਮਾ,ਕੰਨੂਗੋ ਹਰਨੇਕ ਸਿੰਘ ,ਪਟਵਾਰੀ ਗੁਰਸੇਵਕ ਸਿੰਘ,ਸਵਰਨ ਸਿੰਘ ਬਿੱਲਾ ਆਦਿ ਮੋਜੂਦ ਸਨ।