ਸ਼ੂਗਰਫੈਡ ਦੇ ਪ੍ਰਬੰਧ ਨਿਰਦੇਸ਼ਕ ਨੇ ਖੰਡ ਮਿੱਲ ਪਨਿਆੜ ਦੇ ਲੱਗ ਰਹੇ ਨਵੇਂ ਪਲਾਂਟ ਦਾ ਜਾਇਜਾ ਲਿਆ

  • ਪ੍ਰਬੰਧ ਨਿਰਦੇਸ਼ਕ ਨੇ ਇਸ ਪਿੜਾਈ ਸੀਜ਼ਨ ਤੋਂ ਪਹਿਲਾਂ ਪ੍ਰੋਜੈਕਟ ਨੂੰ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ 

ਗੁਰਦਾਸਪੁਰ, 1 ਸਤੰਬਰ  : ਪੰਜਾਬ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਦੀ ਕਪੈਸਟੀ 2000 ਟੀ.ਸੀ.ਡੀ ਤੋਂ ਵਧਾ ਕੇ 5000 ਟੀ.ਸੀ.ਡੀ ਕਰਨ ਦਾ ਨਵਾਂ ਪਲਾਂਟ ਅਤੇ 28.5 ਕੋਜਨਰੇਸ਼ਨ ਪਲਾਂਟ ਲੱਗ ਰਿਹਾ ਹੈ। ਨਵੇ ਪਲਾਂਟ ਦੇ ਕੰਮ ਦਾ ਜਾਇਜਾ ਲੈਣ ਵਾਸਤੇ ਸ੍ਰੀ ਅਰਵਿੰਦਪਾਲ ਸਿੰਘ ਸੰਧੂ, ਆਈ.ਏ.ਐੱਸ. ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ, ਪੰਜਾਬ ਵਿਸੇਸ ਤੌਰ ’ਤੇ ਮਿੱਲ ਵਿੱਚ ਪਹੁੰਚੇ ਅਤੇ ਉਹਨਾਂ ਵੱਲੋਂ ਪਲਾਂਟ ਰਹੀ ਕੰਪਨੀ ਦੇ ਪ੍ਰਬੰਧਕਾਂ ਅਤੇ ਤਕਨੀਕੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਮਿੱਲ ਦੇ ਕੰਮ ਵਿੱਚ ਤੇਜੀ ਲਿਆਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ, ਸ੍ਰੀ ਅਰਵਿੰਦਪਾਲ ਸਿੰਘ ਸੰਧੂ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿੱਲ ਦੀ ਅਪਗਰੇਡੇਸ਼ਨ ਦਾ ਪ੍ਰੋਜੈਕਟ ਹਰ ਹਾਲਤ ਵਿੱਚ ਪਿੜਾਈ ਸ਼ੀਜਨ 2023-24 ਦੇ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕੀਤਾ ਜਾਵੇ ਤਾਂ ਜੋ ਮਿੱਲ ਵੱਧ ਤੋਂ ਵੱਧ ਗੰਨਾ ਪੀੜ ਸਕੇ। ਇਸ ਮੌਕੇ ਤੇ ਬੋਰਡ ਦੇ ਡਾਇਰੈਕਟਰ ਵਰਿੰਦਰ ਸਿੰਘ, ਕੰਵਰਪ੍ਰਤਾਪ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਅਤੇ ਮਿੱਲ ਦੇ ਜਨਰਲ ਮੈਨੇਜਰ ਸਰਬਜੀਤ ਸਿੰਘ ਹੁੰਦਲ ਵੱਲੋ ਸ੍ਰੀ ਅਰਵਿੰਦਪਾਲ ਸਿੰਘ ਸੰਧੂ, ਆਈ.ਏ.ਐੱਸ. ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ, ਪੰਜਾਬ ਦਾ ਮਿੱਲ ਵਿੱਚ ਪਹੁੰਚਣ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਬੋਰਡ ਦੇ ਡਾਇਰੈਕਟਰਾਂ ਵੱਲੋਂ ਦੱਸਿਆ ਗਿਆ ਕਿ ਗੁਰਦਾਸਪੁਰ ਮਿੱਲ ਦੇ ਏਰੀਏ ਵਿੱਚ ਗੰਨੇ ਦੀ ਪੈਦਾਵਾਰ ਬਹੁਤ ਜਿਆਦਾ ਹੁੰਦੀ ਹੈ ਅਤੇ ਮਿੱਲ ਦੀ ਪਿੜਾਈ ਸਮਰੱਥਾ ਘੱਟ ਹੋਣ ਕਰਕੇ ਕਿਸਾਨਾਂ ਨੂੰ ਆਪਣਾ ਗੰਨਾ ਬਾਹਰਲੀਆਂ ਖੰਡ ਮਿੱਲਾਂ ਨੂੰ ਸਪਲਾਈ ਕਰਨਾ ਪੈਦਾ ਹੈ। ਜੇਕਰ ਨਵਾਂ ਪਲਾਂਟ ਇਸ ਸਾਲ ਗੰਨੇ ਦੀ ਪਿੜਾਈ ਸ਼ੁਰੂ ਕਰ ਦੇਵੇ ਤਾਂ ਮਿੱਲ ਆਪਣੇ ਰਿਜ਼ਰਵ ਏਰੀਏ ਦਾ ਸਾਰਾ ਗੰਨਾ ਪੀੜ ਸਕੇਗੀ। ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋ ਪੰਜਾਬ ਨੂੰ ਹਰਿਆ ਭਰਿਆਂ ਰੱਖਣ ਲਈ ਚਲਾਈ ਗਈ ਮੁਹਿੰਮ ਤਹਿਤ ਪ੍ਰਬੰਧ ਨਿਰਦੇਸ਼ਕ ਅਤੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਮਿੱਲ ਬੋਡਰੀ ਅੰਦਰ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਬੋਰਡ ਆਫ ਡਾਇਰੈਕਟਰਜ਼ ਵੱਲੋ ਪਿੜਾਈ ਸ਼ੀਜਨ 2022-23 ਦੀ ਗੰਨੇ ਦੀ ਪੇਮੈਂਟ ਸਮੇਂ ਸਿਰ ਕਰਨ ਲਈ ਪ੍ਰਬੰਧ ਨਿਰਦੇਸ਼ਕ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੀ ਸੰਦੀਪ ਸਿੰਘ, ਚੀਫ ਇੰਜਨੀਅਰ-ਕਮ- ਚੇਂਜ ਇੰਚਾਰਜ, ਸ਼੍ਰੀ ਅਰਵਿੰਦਰਪਾਲ ਸਿੰਘ ਮਠਾਰੂ, ਮੁੱਖ ਲੇਖਾ ਅਫਸਰ, ਸ਼੍ਰੀ ਆਈ.ਪੀ.ਐਸ. ਭਾਟੀਆਂ ਚੀਫ ਕੈਮਿਸਟ, ਸ਼੍ਰੀ ਰਾਜ ਕਮਲ ਮੁੱਖ ਗੰਨਾ ਵਿਕਾਸ ਅਫਸਰ ਅਤੇ ਸ਼੍ਰੀ ਚਰਨਜੀਤ ਸਿੰਘ ਸੁਪਰਡੈਂਟ ਹਾਜ਼ਰ ਸਨ।