'ਹਰ ਸ਼ੁਕਰਵਾਰ ਡੇਂਗੂ ਤੇ ਵਾਰ' ਜਾਗਰੂਕਤਾ ਮੁਹਿੰਮ ਦਾ ਆਗਾਜ਼

ਤਰਨ ਤਾਰਨ 01 ਅਗਸਤ : ਡੇਂਗੂ ਟਾਸਕ ਫੋਰਸ ਜ਼ਿਲਾ ਤਰਨਤਾਰਨ ਦੀ ਵਿਸ਼ੇਸ਼ ਮੀਟਿੰਗ ਐਸ ਡੀ ਐਮ ਤਰਨਤਾਰਨ ਰਜਨੀਸ਼ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿਚ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਉਨ੍ਹਾਂ ਸਿਹਤ ਵਿਭਾਗ ਵਲੋਂ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਨਾਹਰੇ ਅਧੀਨ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਵਿਰੋਧੀ ਜਾਗਰੂਕਤਾ ਮੁਹਿੰਮ ਅਧੀਨ ਆਪੋ ਆਪਣੇ ਮਹਿਕਮੇ ਦੀਆਂ ਇਮਾਰਤਾਂ ਅੰਦਰ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਕੇ ਡੇਂਗੂ ਲਾਰਵਾ ਰਹਿਤ ਸਰਟੀਫਿਕੇਟ ਦਿਤਾ ਜਾਵੇ ਅਤੇ ਜਾਗਰੂਕਤਾ ਮੁਹਿੰਮ ਤੇਜ਼ ਕੀਤਾ ਜਾਵੇ। ਉਨ੍ਹਾਂ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਪਾਈਪਾਂ ਦੀ ਲੀਕੇਜ ,ਆਲੇ ਦੁਆਲੇ ਦੀ ਸਫਾਈ ਅਤੇ ਕਲੋਰੀਨੇਸਨ ਦਾ ਪ੍ਰਬੰਧ ਕੀਤਾ ਜਾਵੇ। ਸਿਖਿਆ  ਵਿਭਾਗ ਨੂੰ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਮਲੇਰੀਆ ਡੇਂਗੂ ਅਤੇ ਸਫਾਈ ਸੰਬੰਧੀ ਜਾਣਕਾਰੀ ਦਿਤੀ ਜਾਵੇ।ਨਗਰ ਕੌਂਸਲਾਂ ਨੂੰ ਫੌਗਿੰਗ ਕਰਨ ਲਈ ਕਿਹਾ। ਸਿਵਲ ਸਰਜਨ ਤਰਨਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਹੜਾਂ ਤੋਂ ਬਾਅਦ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਸਬੰਧੀ ਤਿਆਰੀਆਂ ਮੁਕੰਮਲ  ਹਨ, ਵਿਭਾਗ ਦੀਆਂ ਟੀਮਾਂ ਰੋਜ਼ਾਨਾ ਗਤੀਵਿਧੀਆਂ ਕਰ ਰਹੀਆਂ ਹਨ, ਡੇਂਗੂ, ਮਲੇਰੀਆ ਪ੍ਰਭਾਵਿਤ ਮਰੀਜ਼ਾਂ ਵਾਸਤੇ ਹਸਪਤਾਲਾਂ ਅੰਦਰ ਬੈਡ ਰਾਖਵੇਂ ਰੱਖੇ ਹਨ। ਜ਼ਿਲਾ ਐਪੀਡੀਮੋਲੋਜਿਸਟ ਡਾਕਟਰ ਸਿਮਰਨ ਕੌਰ ਨੇ ਦੱਸਿਆ ਕਿ  ਹੁਣ ਤੱਕ ਕੁੱਲ ਛੇ ਡੇਂਗੂ ਕੇਸ  ਪੌਜੇਟਿਵ ਆਏ ਹਨ। ਵਿਭਾਗ ਵਲੋਂ ਮਾਈਗ੍ਰੇਟ ਆਬਾਦੀ ਵਾਲੇ ਖੇਤਰਾਂ ਭੱਠੇ, ਫੈਕਟਰੀਆਂ, ਝੁੱਗੀਆਂ ਝੌਂਪੜੀਆਂ, ਕੰਸਟ੍ਰਕਸ਼ਨ ਸਾਈਟਾਂ, ਪੌਦਿਆਂ ਦੀਆਂ ਨਰਸਰੀਆਂ, ਟਾਇਰਾਂ ਦੀਆਂ ਦੁਕਾਨਾਂ, ਵਰਕਸ਼ਾਪਾਂ, ਕਬਾੜਖਾਨੇ ਆਦਿ ਤੇ ਮੱਛਰਾਂ ਦੀ ਬ੍ਰੀਡਿੰਗ ਸਾਈਟਸ ਲੱਭ ਕੇ ਨਸ਼ਟ ਕੀਤੀਆਂ ਜਾ ਰਹੀਆਂ ਹਨ,ਫੀਵਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਜਾਗਰੂਕਤਾ ਮੁਹਿੰਮ ਜਾਰੀ ਹੈ। ਜ਼ਿਲਾ ਮਾਸ ਮੀਡੀਆ ਅਫ਼ਸਰ ਸੁਖਦੇਵ ਸਿੰਘ ਪੱਖੋਕੇ ਨੇ ਦੱਸਿਆ ਕਿ  ਮੱਛਰਾਂ ਦਾ ਲਾਰਵੇ ਨੂੰ  ਖਤਮ ਕਰਨ ਲਈ ਘਰੇਲੂ ਵਰਤੋਂ ਤੋਂ ਬਾਅਦ ਸੜੇ ਤੇਲ ਦੀ ਵਰਤੋਂ  ਕੀਤੀ ਜਾ ਸਕਦੀ ਹੈ। ਇਸ ਮੌਕੇ ਡਾਕਟਰ ਅਮਨਦੀਪ ਸਿੰਘ,ਡੀ ਪੀ ਆਰ ਓ ਅਵਤਾਰ ਸਿੰਘ ਧਾਲੀਵਾਲ,ਕਿਰਨ ਮਹਾਜਨ ਈਓ ਤਰਨਤਾਰਨ, ਅਨਿਲ ਚੋਪੜਾ ਈ ਓ ਪੱਟੀ,ਡਿਪਟੀ ਡੀ ਓ ਗੁਰਬਚਨ ਸਿੰਘ, ਸੁਰਿੰਦਰ ਕੁਮਾਰ ਡਿਪਟੀ ਡੀ ਓ,ਮਲਕੀਤ ਕੌਰ ਸੀ ਡੀ ਪੀ ਓ,,ਪਰਵੇਜ਼ ਗੋਇਲ ਬੀ ਡੀ ਪੀ ਓ, ਅਮਨਦੀਪ ਸਿੰਘ, ਵਿਨੋਦ ਕੁਮਾਰ ਐਸ ਡੀ ਓ , ਗੁਰਬਖਸ਼ ਸਿੰਘ ਔਲਖ ਹੈਲਥ ਸੁਪਰਵਾਈਜਰ ਆਦਿ  ਮੌਜੂਦ ਸਨ ‌।