‘ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲ੍ਹਾ ਪੱਧਰੀ ਟੂਰਨਾਮੈਂਟ 23 ਤੋਂ 28 ਸਤੰਬਰ 2024 ਤੱਕ ਕਰਵਾਏ ਜਾਣਗੇ-ਸ਼ਡਿਊਲ ਜਾਰੀ

ਗੁਰਦਾਸਪੁਰ, 16 ਸਤੰਬਰ 2024 : ਪੰਜਾਬ ਦੇ ਮੁੱਖ ਮੰਤਰੀ,  ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉੱਤੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡ ਮੇਲਾ-2024 ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਅੰਡਰ 14 ਤੋਂ 70 ਸਾਲ ਤੱਕ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਖੇਡ ਮੇਲਾ ਦੋ ਤੋਂ ਤਿੰਨ ਮਹੀਨੇ ਤੱਕ ਚੱਲੇਗਾ। ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਜਾਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੇਲੇ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤ ਕੀਤੀ ਗਈ ਸੀ ਕਿ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਤਿਆਰੀ ਵਿੱਚ ਕੋਈ ਢਿੱਲਮੱਠ ਨਾ ਵਰਤੀ ਜਾਵੇ। ਉਨਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟੂਰਨਾਮੈਂਟ 23 ਤੋਂ 28 ਸਤੰਬਰ 2024 ਤੱਕ ਕਰਵਾਏ ਜਾਣਗੇ। ਜਿਲ੍ਹਾ ਖੇਡ ਮੇਲਿਆਂ ਵਿੱਚ 9 ਉਮਰ ਵਰਗ ਸ਼ਾਮਲ ਕੀਤੇ ਗਏ ਹਨ। ਉਮਰ ਵਰਗ ਅੰਡਰ-14, ਅੰਡਰ-17, ਅੰਡਰ-21, ਅੰਡਰ-21-30,ਅੰਡਰ-31-40, ਅੰਡਰ-41-50, ਅੰਡਰ-51-60, ਅੰਡਰ-61-70, ਅੰਡਰ-70 ਤੋਂ ਉੱਪਰਦੇ ਮੁਕਾਬਲੇ ਕਰਵਾਏ ਜਾਣਗੇ। ਉਨਾਂ ਅੱਗੇ ਦੱਸਿਆ ਕਿ ਐਥਲੈਟਿਕਸ ਮੁਕਾਬਲੇ 23 ਤੋਂ 25 ਸਤੰਬਰ ਤੱਕ ਹੋਣਗੇ। 23  ਸਤੰਬਰ ਨੂੰ ਅੰਡਰ 14 , 17 , 21 ਲੜਕੇ,   24 ਸਤੰਬਰ ਨੂੰ ਅੰ-14 , 17 ,21 ਲੜਕੀਆਂ, 25 ਸਤੰਬਰ ਨੂੰ ਅੰ- 21 ਤੋ 30, 31 ਤੋ 40, 41 ਤੋ 50 , 51 ਤੋ 60 , 61 ਤੋ 70 ਦੇ ਮੁਕਾਬਲੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਹੋਣਗੇ। ਹਾਕੀ  ਦੇ ਮੁਕਾਬਲੇ 23 ਤੋਂ 26 ਸਤੰਬਰ ਤੱਕ ਹੋਣਗੇ। – 23 ਤੇ 24 ਸਤੰਬਰ ਨੂੰ ਅੰ- 14 , 17 ਲੜਕੇ, 25 ਸਤੰਬਰ - ਅੰ-19,  ਅੰ 21 ਤੋ ਉਪਰ ਸਾਰੇ,  26 ਸਤੰਬਰ - ਆਲ ਏਜ਼ ਗਰੁੱਪ ਲੜਕੀਆਂ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ। ਖੋ – ਖੋ ਦੇ ਮੁਕਾਬਲੇ 26 ਤੋਂ 28 ਸਤੰਬਰ ਲੜਕੇ/ਲੜਕੀਆਂ  ਅਤੇ ਕਬੱਡੀ (ਨੈਸ਼ਨਲ)26 ਤੋ 28 ਸਤੰਬਰ 2024 ਲੜਕੇ ਤੇ ਲੜਕੀਆਂ  ਅਤੇ ਕਬੱਡੀ (ਸਰਕਲ)26 ਤੋ 28 ਸਤੰਬਰ 2024 ਲੜਕੇ/ਲੜਕੀਆਂ ਦੇ ਮੁਕਾਬਲੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਹੋਣਗੇ। ਇਸੇ ਤਰਾਂ ਜੂਡੋ ਦੇ 26 ਤੋ 28 ਸਤੰਬਰ 2024ਲੜਕੇ/ਲੜਕੀਆਂਸ.ਸ.ਸ.ਸ  ਲੜਕੇ ਗੁਰਦਾਸਪੁਰ। ਬੈਡਮਿੰਟਨ 25 ਤੋ 28 ਸਤੰਬਰ 2024 ਲੜਕੇ/ਲੜਕੀਆਂ ਨਿਊ ਬੈਡਮਿੰਟਨ ਹਾਲ ਗੁਰਦਾਸਪੁਰ। ਫੁੱਟਬਾਲ 25 ਤੋ 28 ਸਤੰਬਰ ਨੂੰ ਸ.ਸ.ਸ.ਸ ਕਾਲਾ ਅਫਗਾਨਾ (ਆਜਮਪੁਰ), 25 ਸਤੰਬਰ - ਆਲ ਗਰੁੱਪ ਲੜਕੀਆਂ  ਅਤੇ ਅੰ – 14 ਲੜਕੇ। ਹੈਂਡਬਾਲ 26 ਤੋ 27 ਸਤੰਬਰ 2024 ਲੜਕੇ/ਲੜਕੀਆਂ ਸ.ਸ.ਸ.ਸ ਤਿੱਬੜ। ਵੇਟਲਿਫਟਿੰਗ 24 ਸਤੰਬਰ 2024 ਲੜਕੇ/ਲੜਕੀਆਂ  ਹਰਚੋਵਾਲ ( ਦਵਿੰਦਰ ਫਿਟਨੇਸ਼ ਸੈਂਟਰ ਨੇੜੇ ਦੀ ਟੈਂਕੀ)। ਪਾਵਰ ਲਿਫਟਿੰਗ 25 ਸਤੰਬਰ 2024 ਲੜਕੇ/ਲੜਕੀਆਂ  ਹਰਚੋਵਾਲ ( ਦਵਿੰਦਰ ਫਿਟਨੇਸ਼ ਸੈਂਟਰ ਨੇੜੇ ਦੀ ਟੈਂਕੀ)। ਸ਼ੂਟਿੰਗ 25 ਸਤੰਬਰ 2024 ਲੜਕੇ/ਲੜਕੀਆਂ  ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ। ਵਾਲੀਬਾਲ 26 ਤੋ 28 ਸਤੰਬਰ 2024ਲੜਕੇ/ਲੜਕੀਆਂ     ਐਸ.ਐਸ.ਐਮ. ਕਾਲਜ ਦੀਨਾਨਗਰ। ਬਾਸਕਟਬਾਲ 26 ਤੋ 28 ਸਤੰਬਰ 2024ਲੜਕੇ/ਲੜਕੀਆਂ  ਐਸ.ਐਸ.ਐਮ. ਕਾਲਜ ਦੀਨਾਨਗਰ। ਇਸੇ ਤਰਾਂ ਨੈੱਟਬਾਲ 24 ਸਤੰਬਰ 2024 ਲੜਕੇ/ਲੜਕੀਆਂ  ਐਸ.ਐਸ.ਐਮ. ਕਾਲਜ ਦੀਨਾਨਗਰ। ਕੁਸ਼ਤੀ 26 ਤੋ 28 ਸਤੰਬਰ 2024 ਲੜਕੇ/ਲੜਕੀਆਂ ਐਸ.ਐਸ.ਐਮ. ਕਾਲਜ ਦੀਨਾਨਗਰ। ਕਿੱਕ ਬਾਕਸਿੰਗ 23 ਤੋਂ 24 ਸਤੰਬਰ 2024 ਲੜਕੇ/ਲੜਕੀਆਂ    ਸ.ਸ.ਸ.ਸ  ਲੜਕੇ ਗੁਰਦਾਸਪੁਰ। ਬਾਕਸਿੰਗ 26 ਤੋ 28 ਸਤੰਬਰ 202 4ਲੜਕੇ/ਲੜਕੀਆਂ ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ। ਗੱਤਕਾ 26 ਤੋ 28 ਸਤੰਬਰ 2024 ਲੜਕੇ/ਲੜਕੀਆਂ ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ। ਟੇਬਲ ਟੈਨਿਸ 26 ਤੋ 27 ਸਤੰਬਰ 2024 ਲੜਕੇ/ਲੜਕੀਆਂ ਆਰ.ਡੀ.ਖੋਸਲਾ ਸਕੂਲ ਬਟਾਲਾ। ਚੈੱਸ ਦੇ ਮੁਕਾਬਲੇ 26 ਸਤੰਬਰ 2024 ਲੜਕੇ/ਲੜਕੀਆਂ  ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਹੋਣਗੇ।