ਅੰਮ੍ਰਿਤਸਰ/ਜਲੰਧਰ, 8 ਜਨਵਰੀ : ਦੋ ਵੱਖ ਵੱਖ ਸ਼ਹਿਰਾਂ ਵਿੱਚ ਚੋਰਾਂ ਵੱਲੋਂ 3 ਜਵੈਲਰਜ਼ ਸ਼ੋਅ-ਰੂਮਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਵਾਰਦਾਤਾਂ ਵਿਚ ਚੋਰਾਂ ਵੱਲੋਂ ਕਰੀਬ 2 ਕਰੋੜ ਰੁਪਏ ਦੇ ਗਹਿਣੇ ਅਤੇ ਕੈਸ਼ ਚੋਰੀ ਕਰਕੇ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ 2 ਜਵੇਲਰੀ ਸ਼ੋਅਰੂਮਾਂ ਵਿਚੋਂ ਚੋਰਾਂ ਨੇ 56 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ। ਚੋਰੀ ਦੌਰਾਨ ਜਦੋਂ ਚੋਰਾਂ ਤੋਂ ਤਿਜੋਰੀ ਨਾ ਟੁੱਟੀ ਤਾਂ ਉਹ ਚੁਕ ਕੇ ਲੈ ਗਏ, ਫਿਰ ਨਹਿਰ ਵਿਚ ਸੁੱਟ ਦਿੱਤੀ। ਇਹ ਘਟਨਾਵਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਜਲੰਧਰ ਵਿਚ ਗਦਈਪੁਰ ਦੇ ਅਮਿਤ ਜਵੈਲਰਜ਼ ਅਤੇ ਸ੍ਰੀਨਾਥ ਜਵੈਲਰਜ਼ ਉਤੇ ਚੋਰਾਂ ਵੱਲੋਂ ਚੋਰੀ ਕੀਤੀ ਗਈ। ਅਮਿਤ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਸ਼ੋਅਰੂਮ ਦਾ ਸ਼ਟਰ ਤੋੜਿਆ, ਫਿਰ ਸ਼ੀਸਾ ਤੋੜਕੇ ਅੰਦਰ ਦਾਖਲ ਹੋਏ। ਸੀਸੀਟੀਵੀ ਦੇਖਣ ਤੋਂ ਪਤਾ ਚਲਦਾ ਹੈ ਕਿ ਚੋਰ ਰਾਤ ਨੂੰ ਕਰੀਬ ਇਕ ਅਤੇ ਦੋ ਵਜੇ ਦੇ ਵਿਚਕਾਰ ਦੁਕਾਨ ਵਿੱਚ ਦਾਖਲ ਹੋਏ। ਸ੍ਰੀਨਾਥ ਜਵੈਲਰਜ਼ ਵਿੱਚੋਂ ਗਹਿਣੇ ਅਤੇ ਕੈਸ਼ ਚੋਰੀ ਹੋ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਉਤੇ ਆਰੋਪੀਆਂ ਦੀ ਪਹਚਿਾਣ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਅੰਮ੍ਰਿਤਸਰ ਦੇ ਚਰਨਜੀਤ ਜਿਊਲਰਜ਼ ਵਿਚ ਵੀ ਚੋਰ ਕੰਧ ਤੋੜਕੇ ਦਾਖਲ ਹੋਣ ਦੀ ਖਬਰ ਹੈ। ਇਸ ਸਬੰਧੀ ਸ਼ੋਅ ਰੂਮ ਦੇ ਮਾਲਕ ਨੇ ਕਿਹਾ ਕਿ ਦੋ ਚੋਰ ਕੰਧ ਤੋੜਕੇ ਦਾਖਲ ਹੋਏਸ। ਇਹ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਚੋਰ ਗਹਿਣੇ ਬੋਰੀ ਵਿਚ ਭਰਕੇ ਲੈ ਗਏ। ਉਨ੍ਹਾਂ ਦੱਸਿਆ ਕਿ 70 ਤੋਂ 80 ਕਿਲੋ ਚਾਂਦੀ, ਬਾਕੀ ਸੋਨੇ ਦੇ ਗਹਿਣੇ ਅਤੇ ਗੱਲੇ ਵਿੱਚ ਪਏ ਲੱਖਾਂ ਰੁਪਏ ਦਾ ਕੈਸ਼ ਵੀ ਲੈ ਗਏ।