- ਵਿਸ਼ਵ ਹੁਨਰ ਮੁਕਾਬਲੇ 2024 ਲਈ ਪਹਿਲੇ ਪੱਧਰ ਦਾ ਮੁਕਾਬਲਾ ਜਿਲ੍ਹਾ ਪੱਧਰ 'ਤੇ ਕੀਤਾ ਜਾਵੇਗਾ ਆਯੋਜਿਤ
ਤਰਨ ਤਾਰਨ, 22 ਨਵੰਬਰ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਫਰਾਂਸ ਦੇ ਸ਼ਹਿਰ ਲਿਓਨ ਵਿੱਚ ਕਰਵਾਏ ਜਾ ਰਹੇ 47ਵੇਂ ਵਿਸ਼ਵ ਹੁਨਰ ਮੁਕਾਬਲੇ 2024, ਸਬੰਧੀ ਅੰਤਰਰਾਸ਼ਟਰੀ ਪੱਧਰ 'ਤੇ ਤਿਆਰੀਆ ਸ਼ੁਰੂ ਕਰ ਦਿੱਤੀਆ ਗਈਆ ਹਨ। ਵਿਸ਼ਵ ਹੁਨਰ ਮੁਕਾਬਲੇ 2024 ਬਾਰੇ ਜਾਣੂ ਕਰਵਾਉਂਦੇ ਹੋਏ ਉਹਨਾਂ ਦੱਸਿਆ ਕਿ ਵਿਸ਼ਵ ਹੁਨਰ ਮੁਕਾਬਲੇ 2024 ਲਈ ਪਹਿਲੇ ਪੱਧਰ ਦਾ ਮੁਕਾਬਲਾ ਜਿਲ੍ਹਾ ਪੱਧਰ 'ਤੇ ਆਯੋਜਿਤ ਕੀਤਾ ਜਾਣਾ ਹੈ। ਉਨਾਂ ਵੱਲੋਂ ਸਮੂਹ ਕਾਲਜ/ਆਈ.ਟੀ.ਆਈ./ ਪੋਲਿਟੈਕਨੀਕਲ ਕਾਲਜ ਦੇ ਮੁਖੀਆ ਅਤੇ ਆਮ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਕਿ ਵਿਸ਼ਵ ਹੁਨਰ ਮੁਕਾਬਲੇ 2024 ਬਾਰੇ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਆਪਣੇ ਹੁਨਰ ਨੂੰ ਪਹਿਚਾਣਦੇ ਹੋਏ ਇਸ ਮੁਕਾਬਲੇ ਵਿੱਚ ਭਾਗ ਲੈ ਸਕਣ। ਕੋਰਸ ਅਤੇ ਵਿਸ਼ਵ ਹੁਨਰ ਮੁਕਾਬਲੇ ਸਬੰਧੀ ਵੇਰਵੇ www.worldskillsindia.co.in ਦੇ Resources Tab 'ਤੇ ਵੇਖੇ ਜਾ ਸਕਦੇ ਹਨ। ਇਸ ਵਿੱਚ ਭਾਗ ਲੈਣ ਸਬੰਧੀ ਸਿਖਿਆਰਥੀਆਂ ਦੀ ਰਜਿਸਟ੍ਰੇਸ਼ਨ https:www.skillindiadigital.gov.in/home ਪੋਰਟਲ 'ਤੇ ਕੀਤੀ ਜਾ ਸਕਦੀ ਹੈ। ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਮੀਦਵਾਰਾਂ ਦਾ ਜਨਮ 01 ਜਨਵਰੀ, 2002 ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਨਵੰਬਰ, 2023 ਹੈ। ਵਧੇਰੇ ਜਾਣਕਾਰੀ ਲਈ ਸ਼੍ਰੀ ਰਵਿੰਦਰ ਸਿੰਘ ਮੋਬਾਇਲ ਨੰਬਰ 9410436562 ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115-ਏ ਪਹਿਲੀ ਮੰਜਿਲ ਡੀ. ਸੀ. ਦਫਤਰ (ਪਿੰਡ ਪਿੱਦੀ), ਤਰਨ ਤਾਰਨ 'ਤੇ ਸੰਪਰਕ ਕੀਤਾ ਜਾ ਸਕਦਾ