ਪਤੀ ਦਾ ਪਤਨੀ ਨੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਕਰਾਇਆ ਪਤੀ ਦਾ ਕਤਲ : ਡੀਐਸਪੀ ਢਿੱਲੋ 

  • ਰਣਜੀਤ ਸਿੰਘ ਕਤਲ ਕਾਂਡ 'ਚ ਆਇਆ ਨਵਾਂ ਮੋੜ

ਤਰਨਤਾਰਨ, 7 ਨਵੰਬਰ : ਰਣਜੀਤ ਸਿੰਘ ਕਤਲ ਕਾਂਡ ਚ ਨਵਾਂ ਮੋੜ ਆਇਆ ਹੈ। ਉਕਤ ਮਾਮਲੇ ਵਿਚ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ, ਨਜਾਇਜ਼ ਸਬੰਧਾਂ ਦੇ ਚੱਲਦਿਆਂ ਪਤਨੀ ਨੇ ਹੀ ਆਪਣੇ ਪਤੀ ਰਣਜੀਤ ਸਿੰਘ ਦਾ ਕਤਲ ਕਰਾਇਆ ਸੀ। ਪੱਟੀ ਦੇ ਡੀਐਸਪੀ ਜਸਪਾਲ ਸਿੰਘ ਢਿੱਲੋ ਨੇ ਪ੍ਰੈਸ ਕਾਨਫਰੈਸ ਦਾ ਦੌਰਾਨ ਦੱਸਿਆ ਕਿ ਰਣਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਦੇ ਪਿੰਡ ਲਾਖਣਾ ਦੇ ਮਹਾਂਵੀਰ ਸਿੰਘ ਨਾਲ ਨਜਾਇਜ਼ ਸਬੰਧ ਸਨ ਅਤੇ ਇਹਨਾਂ ਸੰਬੰਧਾਂ ਦੇ ਚੱਲਦਿਆਂ ਹੀ ਮਹਾਵੀਰ ਸਿੰਘ ਵੱਲੋਂ ਰਣਜੀਤ ਸਿੰਘ ਦਾ ਕਤਲ ਕੀਤਾ ਗਿਆ ਹੈ। ਦੱਸ ਦਈਏ ਕਿ, ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਰਣਜੀਤ ਸਿੰਘ ਨਾਮਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਸੀ ਅਤੇ ਮਾਮਲੇ ਵਿਚ ਵੱਡਾ ਮੋੜ ਸਾਹਮਣੇ ਆਇਆ ਕਿ, ਰਣਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਹੀ ਆਪਣੇ ਪਤੀ ਦਾ ਕਤਲ ਪ੍ਰੇਮੀ ਦੇ ਨਾਲ ਮਿਲ ਕੇ ਕਰਵਾਇਆ ਸੀ। ਡੀਐਸਪੀ ਜਸਪਾਲ ਸਿੰਘ ਢਿੱਲੋ ਨੇ ਦੱਸਿਆ ਕਿ, ਉਕਤ ਮਾਮਲੇ ਵਿਚ ਉਨਾਂ ਵੱਲੋਂ ਰਣਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਅਤੇ ਮਹਾਂਵੀਰ ਸਿੰਘ ਅਤੇ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ, ਫਿਲਹਾਲ ਇਸ ਮਾਮਲੇ ਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ।