ਮੌਜੂਦਾ ਸੰਸਦ ਸਿਮਰਨਜੀਤ ਸਿੰਘ ਮਾਨ ਨੂੰ ਘਰ ਦੇ ਵਿੱਚ ਹਾਊਸ ਅਰੈਸਟ ਕਰਨਾ ਬੇਹਦ ਹੀ ਮੰਦਭਾਗਾ : ਬਿਕਰਮ ਸਿੰਘ ਮਜੀਠੀਆ

ਅੰਮ੍ਰਿਤਸਰ, 1 ਫਰਵਰੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਬਚਾਓ ਰੈਲੀ ਅਟਾਰੀ ਹਲਕੇ ਤੇ ਰਾਜਾ ਸੰਸੀ ਹਲਕੇ ਵਿੱਚ ਕੱਢੀ ਗਈ ਅਤੇ ਸ਼ਾਮ ਵੇਲੇ ਇਸ ਰੈਲੀ ਦੇ ਵਿੱਚ ਨਜ਼ਰ ਆਏ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਵ ਦੇ ਨਾਂ ਤੇ ਪੰਜਾਬ ਨੂੰ ਆਈਸੀਯੂ ਵਿੱਚ ਖੜਾ ਕਰ ਦਿੱਤਾ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਪੰਜਾਬ ਬਚਾਓ ਰੈਲੀ ਕੱਢੀ ਗਈ ਹੈ ਅੱਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨੇ ਸਾਧਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਲਾ ਐਂਡ ਆਰਡਰ ਬੁਰੀ ਤਰੀਕੇ ਫੇਲ ਹੋਇਆ ਹੈ ਅਤੇ ਪੰਜਾਬ ਵਿੱਚ ਮੌਜੂਦਾ ਸੰਸਦ ਸਿਮਰਨਜੀਤ ਸਿੰਘ ਮਾਨ ਨੂੰ ਜਿਸ ਤਰੀਕੇ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਗਿਆ ਇਹ ਬੇਹਦ ਹੀ ਮੰਦਭਾਗਾ ਹੈ ਕਿਉਂਕਿ ਵਿਰੋਧੀ ਧਿਰਾਂ ਵੱਲੋਂ ਹਮੇਸ਼ਾ ਆਵਾਜ਼ ਚੁੱਕੀ ਜਾਂਦੀ ਹੈ ਤੇ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੀ ਗਈ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਭਗਵੰਤ ਮਾਨ ਵੱਲੋਂ 26 ਜਨਵਰੀ ਵਾਲੇ ਦਿਨ ਸਪੀਚ ਦਿੱਤੀ ਉਹ ਬਹੁਤ ਹੀ ਹਾਸੋ ਹੀਣੀ ਹੈ ਅਤੇ ਉਸ ਸਪੀਚ ਨੂੰ ਲੈ ਕੇ ਭਗਵੰਤ ਮਾਨ ਤੇ ਮਾਮਲਾ ਵੀ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਸਪੀਚ ਦੌਰਾਨ ਆਪਣੇ ਪਰਿਵਾਰਿਕ ਗੱਲਾਂ ਦੱਸ ਰਿਹਾ ਸੀ ਜੋ ਕਿ ਨਹੀਂ ਸੀ ਕਰਨੀਆਂ ਚਾਹੀਦੀਆਂ ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਸ਼ਰਾਬ ਪੀ ਪੀ ਕੇ ਆਪਣੇ ਆਪ ਨੂੰ ਬਹੁਤ ਗੰਭੀਰ ਬਿਮਾਰੀ ਲਗਵਾ ਲਈ ਹੈ ਤੇ ਭਗਵੰਤ ਮਾਨ ਨੂੰ ਚਾਹੀਦਾ ਉਸਦਾ ਇਲਾਜ ਕਰਵਾਵੇ ਅਤੇ ਹੁਣ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਨਵਾਂ ਮੈਂਬਰ ਆ ਰਿਹਾ ਹੈ ਤੇ ਭਗਵੰਤ ਮਾਨ ਨੂੰ ਚਾਹੀਦਾ ਕਿ ਹੁਣ ਉਹ ਸ਼ਰਾਬ ਪੀਣੀ ਬੰਦ ਕਰ ਦੇਵੇ ਵਿਕਰਮ ਮਜੀਠੀਆ ਨੇ ਤੰਜ ਕਸਦੇ ਹੋਏ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਪੰਜਾਬ ਵਿੱਚ ਐਕਸਾਈਜ਼ ਤੋਂ ਰੈਵਨਿਊ ਇਕੱਠਾ ਕਰਨ ਦੇ ਲਈ ਭਗਵੰਤ ਸਿੰਘ ਮਾਨ ਖੁਦ ਹੀ ਸ਼ਰਾਬ ਪੀ ਰਹੇ ਹਨ ਉਹਨਾਂ ਕਿਹਾ ਕਿ ਉਹ ਸ਼ਰਾਬ ਪੀਣੀ ਬੰਦ ਕਰਨ ਐਕਸਾਈਜ਼ ਰੈਵਨਿਊ ਫਿਰ ਵੀ ਪੂਰਾ ਹੋਵੇਗਾ।