ਹੈਪੇਟਾਈਟਿਸ ਇਲਾਜ ਯੋਗ ਹੈ, ਇਸਦੀ ਜਲਦ ਪਹਿਚਾਣ ਹੀ ਇਸਦੇ ਇਲਾਜ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ :  ਡਾ ਭਾਰਤ ਭੂਸ਼ਣ

ਤਰਨਤਾਰਨ 9 ਅਗਸਤ 2024 : ਸਿਹਤ ਵਿਭਾਗ ਤਰਨਤਾਰਨ ਵਲੋਂ ਵਿਸ਼ਵ ਹੈਪਾਟਈਟਸ ਪੰਦਰਵਾੜੇ ਨੂੰ ਸਮਰਪਿਤ ਜਾਗਰੂਕਤਾ ਪੋਸਟਰ ਅਤੇ ਬੈਨਰ ਰਲੀਜ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ ਭਾਰਤ ਭੂਸ਼ਣ ਜੀ ਨੇ ਕਿਹਾ ਕਿ ਹੈਪਾਟਾਈਟਸ ਇਲਾਜ ਯੋਗ ਹੈ, ਇਸ ਦੀ ਜਲਦ ਪਹਿਚਾਣ ਹੀ ਇਸਦੇ ਇਲਾਜ ਵਿਚ ਮਦਦਗਾਰ ਸਾਬਿਤ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਵਲੋ ਹਰ ਸਾਲ 28 ਜੁਲਾਈ ਨੂੰ ਹੈਪਾਟਾਈਟਸ ਦਿਵਸ ਦੇ ਰੂਪ ਵਿਚ ਮਨਾਈਆ ਜਾਦਾ ਹੈ ਪਰ ਇਸ ਸਾਲ ਇਸਦੀ ਮੱਹਤਤਾ ਨੂੰ ਵੇਖਦਿਆਂ ਹੋਇਆ ਸਿਹਤ ਵਿਭਾਗ ਵਲੋਂ ਇਸਨੂੰ ਪੰਦਰਵਾੜੇ ਦੇ ਰੂਪ ਵਿਚ ਮਾਨਇਆ ਜਾ ਰਿਹਾ ਹੈ ਜੋ ਕਿ ਮਿਤੀ 28 ਜੁਲਾਈ ਤੋਂ ਮਿਤੀ 10 ਅਗਸਤ 2024 ਤੱਕ ਚਲੇਗਾ। ਇਸ ਬਿਮਾਰੀ ਦੀ 5 ਕਿਸਮਾ ਹੈ ਜਿਵੇ ਕਿ ਹੈਪਾਟਾਈਟਸ ਏ.ਬੀ.ਸੀ.ਡੀ. ਅਤੇ ਈ. ਹੈ, ਇਨ੍ਹਾਂ ਵਿਚੋ ਹੈਪਾਟਾਈਟਸ ਏ. ਅਤੇ ਬੀ. ਦੀ ਵੈਕਸਿਨ ਵੀ ਮੋਜੂਦ ਹੈ, ਹੈਪਾਟਾਈਟਸ ਸੀ.ਡੀ. ਅਤੇ ਈ. ਦਾ ਇਲਾਜ ਦਵਾਈਆ ਰਾਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਐਪੀਡਿਮੋਲੋਜਿਸਟ (ਆਈ.ਡੀ.ਐਸ.ਪੀ.) ਡਾ ਰਣਦੀਪ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੂਈਆਂ ਦਾ ਸਾਂਝਾ ਇਸਤਮਾਲ ਨਾ ਕਰੋ, ਰੇਜਰ ਤੇ ਬੁਰਸ਼ ਸਾਂਝੇ ਨਾ ਕਰੋ, ਟੈਟੂ ਨਾ ਬਣਵਾਓ, ਨਵ-ਜਨਮੇਂ ਬੱਚਿਆ ਹੈਪਾਟਾਈਟਸ ਦੇ ਟੀਕੇ ਜਰੂਰ ਲਗਵਾਓ, ਹਮੇਸ਼ਾ ਸੁਰਖਿਅਤ ਸੰਭੋਗ ਕਰੋ, ਖੂਨ ਅਤੇ ਖੂਨ ਦੇ ਉਤਪਾਦ ਲਾਇਸੈਂਸ ਸ਼ੁਦਾ ਬੱਲਡ ਬੈਂਕ ਤੋਂ ਹੀ ਲਵੋ, ਸਾਫ ਤੇ ਸੁੱਰਖਿਅਤ ਪਾਣੀ ਅਤੇ ਭੋਜਨ ਦਾ ਇਸਤੇਮਾਲ ਕਰੋ, ਆਪਣੇ ਆਲੇ-ਦੁਆਲੇ ਅਤੇ ਹੱਥਾਂ ਦੀ ਸਫਾਈ ਦਾ ਧਿਆਨ ਰੱਖੋ, ਕਿਸੇ ਕਿਸਮ ਦੇ ਪੀਲੀਏ ਦਾ ਸ਼ੱਕ ਹੋਣ ਦੀ ਸੂਰਤ ਵਿਚ ਤੁਰੰਤ ਡਾਕਟਰੀ ਸਹਾਇਤਾ ਲਈ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ। ਇਸ ਮੋਕੇ ਤੇ ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ, ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ,  ਜਿਲਾ ਸਿਹਤ ਅਫਸਰ ਡਾ ਸੁਖਬੀਰ ਕੌਰ, ਡਾ ਸੁਖਜਿੰਦਰ ਸਿੰਘ, ਜਿਲਾ੍ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਐਸ.ਆਈ. ਗੁਰਦੇਵ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।