ਸਿਹਤ ਵਿਭਾਗ ਦੀ ਟੀਮ ਨੇ ਡੇਂਗੂ, ਮਲੇਰੀਆਂ ਬੁਖਾਰ ਤੋਂ ਬਚਾਓ ਲਈ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕੀਤੀ

ਬਟਾਲਾ, 02  ਸਤੰਬਰ : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੇ ਹੁਕਮਾਂ ਅਤੇ ਜਿਲਾ ਐਪੀਡਿਮਾਲੋਜਿਸ਼ਟ ਡਾ. ਪ੍ਰਭਜੋਤ ਕੌਰ "ਕਲਸ਼ੀ" ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ਼ ਅਫ਼ਸਰ ਕਾਹਨੂੰਵਾਨ ਡਾ. ਨੀਲਮ ਦੀ ਰਹਿਨੁਮਾਈ ਹੇਠ ਪਿੰਡ ਕਾਹਨੂੰਵਾਨ ਵਿਖ਼ੇ 07 ਡੇਂਗੂ ਪੋਜ਼ੇਟਿਵ ਕੇਸ ਨਿੱਕਲਣ ਤੇ ਡੇਂਗੂ ਦੇ ਵਧਦੇ ਪ੍ਰਭਾਵ ਨੂੰ ਰੋਕਣ ਵਾਸਤੇ,ਇਹਨਾਂ ਮਰੀਜ਼ਾਂ ਦੇ ਘਰ ਤੇ ਆਲੇ - ਦੁਆਲੇ ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਚੈੱਕ ਕੀਤਾ ਗਿਆ ਤੇ ਲਾਰਵਾ ਮਿਲਣ ਤੇ ਮੌਕੇ ਤੇ ਹੀ ਇਹ ਲਾਰਵਾ ਨਸ਼ਟ ਕੀਤਾ ਗਿਆ। ਇਸ ਮੌਕੇ ਪਿੰਡ ਕਾਹਨੂੰਵਾਨ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆਂ, ਚਿਕਨਗੁਨੀਆ ਬੁਖਾਰ ਤੋਂ ਬਚਾਓ ਲਈ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕੀਤੀ ਗਈ, ਇਸ ਮੌਕੇ ਸੇਵਾਮੁਕਤ  ਰਛਪਾਲ ਸਿੰਘ ਸਹਾ: ਮਲੇਰੀਆਂ ਅਫ਼ਸਰ ਨੇ ਲੋਕਾਂ ਨੂੰ ਮੱਛਰ ਤੋਂ ਬਚਾਓ ਬਾਰੇ ਲੋਕਾਂ ਨੂੰ ਵਿਸਥਾਰ- ਪੂਰਵਕ ਜਾਣਕਾਰੀ ਦਿੱਤੀ ਕਿ ਆਪਣੇ ਘਰਾਂ ਵਿੱਚ ਕੁਲਰ, ਫਰਿਜ਼ਾ ਦੀਆਂ ਵੇਸਟ ਪਾਣੀ ਦੀਆਂ ਟਰੇਆਂ, ਟੁੱਟੇ - ਭੱਜੇ ਬਰਤਨਾਂ, ਟਾਇਰਾਂ ਵਿੱਚ, ਫੁੱਲਾਂ ਦੇ ਗਮਲਿਆਂ ਵਿੱਚ, ਪਸ਼ੂਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਦੇ ਪਏ ਪਾਣੀ ਵਿੱਚ ਡੇਂਗੂ ਮੱਛਰ ਦਾ ਲਾਰਵਾ ਪੈਦਾ ਹੁੰਦਾ ਹੈ l ਇਸ ਲਈ ਹਰ ਸ਼ੁਕਰਵਾਰ ਡਰਾਈ- ਡੇ ਦੇ ਤੌਰ ਤੇ ਮਨਾਉਣ ਤੇ ਇਹ ਸਾਰਾ ਪਾਣੀ ਕੱਢ ਕਿ ਸਕਾਉਣਾ ਚਾਹੀਦਾ ਹੈ ਤੇ ਖੜ੍ਹੇ ਪਾਣੀ ਉੱਪਰ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ l ਮੱਛਰ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ, ਇਸ ਮੌਦਲੀਪ ਰਾਜ ਐਚ. ਆਈ, ਸ਼੍ਰੀ ਮਹਿੰਦਰਪਾਲ ਐਚ. ਆਈ, ਮਨਜੀਤ ਰਾਜ ਐਚ. ਆਈ, ਲਖਵਿੰਦਰ ਸਿੰਘ, ਜੋਗਾ ਸਿੰਘ, ਲਖਬੀਰ ਸਿੰਘ,ਬਲਰਾਜ ਸਿੰਘ, ਰਾਜਬੀਰ ਸਿੰਘ, ਸ਼ਤਨਾਮ ਸਿੰਘ, ਪ੍ਰਤਾਪ ਸਿੰਘ, ਭੁਪਿੰਦਰ ਸਿੰਘ,ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ,ਹੀਰਾ ਲਾਲ  ਤੇ ਐਂਟੀ ਲਾਰਵਾ ਟੀਮ ਗੁਰਦਾਸਪੁਰ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ I