ਸਿਹਤ ਵਿਭਾਗ ਵਲੋਂ ਪਿੰਡ ਆਲੋਵਾਲ ਵਿਖੇ ਆਯੂਸਮਾਨ- ਭਵ ਕੰਪੇਨ ਦੀ ਸ਼ੁਰੂਆਤ 

ਬਟਾਲਾ, 13 ਸਤੰਬਰ  : ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਪੰਜਾਬ  ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ  ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੀ ਅਗਵਾਈ ਹੇਠ ਸਿਵਲ ਹਸਪਤਾਲ ਬਟਾਲਾ ਵੱਲੋਂ ਪਿੰਡ ਆਲੋਵਾਲ ਵਿਖੇ ਮਾਣਯੋਗ ਰਾਸ਼ਟਰਪਤੀ ਭਾਰਤ ਸਰਕਾਰ ਵੱਲੋਂ ਆਯੂਸਮਾਨ- ਭਵ ਕੰਪੇਂਨ  ਵਰਚੁਅਲ ਤੌਰ ਤੇ ਕੀਤੀ ਗਈ। ਇਸ ਮੌਕੇ ਐਸ.ਐਮ.ਓ. ਬਟਾਲਾ ਡਾ. ਰਵਿੰਦਰ ਸਿੰਘ ਮੌਜੂਦ ਸਨ। ਇਸ ਮੌਕੇ ਐਸ.ਐਮ.ਓ. ਡਾ. ਰਵਿੰਦਰ ਸਿੰਘ ਦੱਸਿਆ ਕਿ ਆਯੂਸਮਾਨ- ਭਵ ਕੰਪੇਨ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ ਕੰਪੇਂਨ 17 ਸਤੰਬਰ ਤੋ ਲੈ ਕੇ 23 ਸਤੰਬਰ  ਤੱਕ ਚਲਾਈ ਜਾਵੇ ਗਈ। ਉਨ੍ਹਾਂ ਕਿਹਾ ਕਿ ਇਸ ਵਿੱਚ ਵੱਖੋ-ਵੱਖ ਐਨ.ਸੀ.ਡੀ, ਟੀ.ਬੀ ਕੈਪ,  ਬਲੱਡ ਡੋਨੇਸ਼ਨ ਕੈਂਪ, ਸਵੱਛਤਾ ਅਭਿਆਨ, ਕੈਪ ਲਗਾਏ ਜਾਣਗੇ। ਅੱਜ ਬਟਾਲਾ ਬਲਾਕ ਦੇ ਪਿੰਡ ਆਲੋਵਾਲ ਵਿਖੇ ਐਨ.ਸੀ.ਡੀ. ਕੈਪ ਲਗਾਇਆ ਗਿਆ ਹੈ। ਜਿਸ ਵਿੱਚ  ਲਗਭਗ 150 ਮਰੀਜਾਂ ਦੀ ਐਨ.ਸੀ.ਡੀ ਸਕਰੀਨਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਹਰ ਤਰ੍ਹਾਂ ਦੀ ਸਿਹਤ ਸਹੂਲਤ ਪ੍ਰਦਾਨ ਕਰਨ ਲਈ ਸਰਕਾਰ ਵਚਨਬੱਧ ਹੈ। ਉਨ੍ਹਾ ਕਿਹਾ ਕਿ  ਪਿੰਡਾਂ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਵੀ ਜਾ ਰਿਹਾ ਹੈ ਅਤੇ ਹਰ ਪ੍ਰਕਾਰ ਦੀਆਂ ਦਵਾਈਆਂ ਤੇ ਟੈਸਟ ਆਦਿ ਸਿਵਲ ਹਸਪਤਾਲ ਵਿੱਚ ਪੰਜਾਬ ਸਰਕਾਰ ਵੱਲ਼ੋਂ ਮੁਫਤ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਅਮਨ ਕੁਮਾਰ, ਕਰਮਵੀਰ ਸਿੰਘ, ਭੁਪਿੰਦਰਜੀਤ ਕੌਰ, ਸ਼ਾਕਸੀ ਗੁਪਤਾ, ਪੂਨਮ ਰਾਣੀ, ਕਿਰਨ ਬਾਲਾ, ਰੇਨੂੰ ਬਾਲਾ, ਅਮਰਜੀਤ ਕੌਰ ਆਂਗਣਵਾੜੀ ਵਰਕਰ ਵੀ ਮੌਜੂਦ ਸਨ।