ਪੰਜਾਬ ਸਰਕਾਰ ਵੱਲੋਂ ਆਰਮੀ ਅਗਨੀਵੀਰ ਭਰਤੀ,ਪੰਜਾਬ ਪੁਲਿਸ,ਰੇਲਵੇ ਪੁਲਿਸ ਭਰਤੀ ਲਈ ਮੁਫਤ ਲਿਖਤੀ ਪੇਪਰ ਅਤੇ ਫਿੱਜੀਕਲ ਟਰੇਨਿੰਗ  ਸੀ-ਪਾਈਟ ਕੈਂਪ ਰਣੀਕੇ,ਅੰਮ੍ਰਿਤਸਰ ਵਿਖੇ ਸ਼ੁਰੂ

ਅੰਮ੍ਰਿਤਸਰ 24 ਅਗਸਤ 2024 : ਸੀ-ਪਾਈਟ ਕੈਂਪ ਰਣੀਕੇ,ਅੰਮ੍ਰਿਤਸਰ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਟਰੇਨਿੰਗ ਅਫਸਰ ਨੇ ਦੱਸਿਆ ਹੈ ਕਿ ਜਿਲ੍ਹਾਂ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੇ ਯੁਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ  ਆਰਮੀ ਅਗਨੀਵੀਰ,ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੀ ਭਰਤੀ ਲਈ ਫਿੱਜੀਕਲ ਦੀ ਟਰੇਨਿੰਗ ਸੂਰੂ ਹੋ ਚੁੱਕੀ ਹੈ। ਜੋ ਵੀ ਯੂਵਕ ਫਿੱਜੀਕਲ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਯੁਵਕ  ਸੀ-ਪਾਈਟ ਕੈਂਪ ਆਈ.ਟੀ.ਆਈ ਰਣੀਕੇ, ਅੰਮ੍ਰਿਤਸਰ ਵਿਖੇ ਆ ਕੇ ਮੁੱਫਤ ਤਿਆਰੀ ਕਰ ਸਕਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀਂ ਡਰੋਨ ਟਰੇਨਿੰਗ ਕੋਰਸ ਜੋ ਯੁਵਕ ਡਰੋਨ ਕੋਰਸ ਕਰਨਾ ਚਾਹੁੰਦੇ ਹਨ ਉਹ ਯੁਵਕ ਵੀ ਸੀ-ਪਾਈਟ ਕੈਂਪ ਰਣੀਕੇ ਵਿਖੇ ਆ ਕੇ ਆਪਣਾ ਨਾਮ ਦਰਜ ਕਰਵਾੳਣ। ਟਰੇਨਿੰਗ ਅਫਸਰ ਨੇ ਇਹ ਵੀ ਦੱਸਿਆ ਹੈ ਕਿ ਸੀ-ਪਾਈਟ ਕੈਂਪ ਰਣੀਕੇ,ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਕੈਂਪਾਂ ਦਾ ਫਾਇਦਾ ਯੁਵਕਾਂ ਨੂੰ ਲੈਣਾ ਚਾਹੀਦਾ ਹੈ। ਚਾਹਵਾਨ ਨੌਜਵਾਨ ਯੂਵਕ ਲਿਖਤੀ ਪੇਪਰ ਅਤੇ ਫਿੱਜੀਕਲ ਟੈਸਟ ਲਈ ਜਰੂਰੀ ਦਸਤਾਵੇਜ ਦੀਆ ਫੋਟੋ ਕਾਪੀਆਂ ਜਿਵੇ ਆਧਾਰ ਕਾਰਡ,ਦਸਵੀਂ ਕਲਾਸ ਜਾ ਬਾਰਵੀ ਕਾਲਸ ਦਾ ਸਰਟੀਫਿਕੇਟ,ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ ਫੋਟੋਗਰਾਫ ਅਤੇ ਆਨਲਾਈਨ ਰਜ਼ਿਸਟਰੇਸ਼ਨ ਦੀ ਫੋਟੋ ਕਾਪੀ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ । ਕੈਂਪ ਦੇ ਅਧਿਕਾਰੀ ਦੇ ਦੱਸਿਆ ਹੈ ਕਿ ਟਰੇਨਿੰਗ ਦੌਰਾਨ ਯੂਵਕਾ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ ।ਯੂਵਕ ਵਧੇਰੇ ਜਾਣਕਾਰੀ ਲਈ  ਮੋਬਾਇਲ ਨੰਬਰ 7009317626 ਅਤੇ 9872840492 ਤੇ ਸਪੰਰਕ ਕਰ ਸਕਤੇ ਹਨ ਅਤੇ ਟਰੇਨਿੰਗ ਲੈਣ ਲਈ ਸੀ-ਪਾਈਟ ਕੈਂਪ ਰਣੀਕੇ,ਅੰਮ੍ਰਿਤਸਰ ਵਿਖੇ ਆ ਕੇ ਟਰੇਨਿੰਗ ਦਾ ਲਾਭ ਲੈਣ।